ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਸਰ ਨੂੰ ਬਾਹਰ ਗਿਆਂ ਜਿਉਂ ਜਿਉਂ ਦੇਰ ਹੋ ਰਹੀ ਏ ਤਿਉਂ ਤਿਉਂ ਮਲਕ ਦੀ ਬੇਚੈਨੀ ਵਧਦੀ ਜਾ ਰਹੀ ਹੈ । ਹੁਣ ਉਹਦੇ ਕਦਮ ਅੱਗੇ ਨਾਲੋਂ ਤੇਜ਼ ਹੋ ਗਏ ਹਨ । ਕਾਹਲੀ ਕਾਹਲੀ ਏਧਰ ਉਧਰ ਟਹਿਲਦਾ ਉਹ ਮਨ ਹੀ ਮਨ ਵਿਚ ਮਿਸਰ ਨੂੰ ਕੋਸ ਰਿਹਾ ਸੀ : ਕੰਮਖ਼ਬਤ ਬਾਹਰ ਜਾ ਕੇ ਏਹ ਵੀ ਮਰ ਗਿਆ ਏ । ਬਾਹਰ ਵਲ ਖੁਲ੍ਹਦੇ ਦਰਵਾਜ਼ੇ ਦੇ ਸਾਹਮਣੇ ਪਲ ਭਰ ਲਈ ਰੁਕ ਕੇ ਉਸ ਬਾਹਰ ਝਾਕਿਆ ਵੀਹ ਪੰਝੀ ਗਜ਼ ਦੇ ਫ਼ਾਸਲੇ ਤੇ ਤੁਰੇ ਆਉਂਦੇ ਦੋ ਮਨੁਖੀ ਅਕਾਰਾਂ ਦਾ ਝਾਉਲਾ ਉਸਨੂੰ ਪਿਆ । ਹਨੇਰੇ ਕਾਰਨ ਸਾਫ਼ ਕੁੱਝ ਨਹੀਂ ਸੀ ਦਿਸਦਾ ‘ਕਮਬਖ਼ਤ ਕੀੜੀਆਂ ਵਾਕੁਰ ਟੁਰਦੇ ਨੇ, ਮਲਕ ਬੁੜਬੁੜਾਇਆ ਤੇ ਉਸਦੇ ਕਦਮ ਹੋਰ ਤੇਜ਼ ਹੋ ਜਾਂਦੇ ਹਨ।

ਪੈਰਾਂ ਦੀ ਆਹਟ ਪਲ ਪਲ ਨੇੜੇ ਆਉਂਦੀ ਜਾ ਰਹੀ ਹੈ । ਪਰ ਮਲਕ ਲਈ ਇਕ ਇਕ ਪਲ ਅਸਹਿ ਹੋ ਰਿਹਾ ਹੈ, ਸ਼ਿਵਾਲੇ ਵਿਚ ਟਲੀਆਂ ਕਾਫ਼ੀ ਜ਼ੋਰ ਨਾਲ ਵੱਜ ਰਹੀਆਂ ਨੇ । ਆਰਤੀ ਦਾ ਸਮਾਂ ਨਿਕਲਦਾ ਜਾ ਰਿਹਾ ਹੈ। ਮਲਕ ਬਹੁਤ ਬੁਰੀ ਤਰ੍ਹਾਂ ਖਿੱਝਿਆ ਹੋਇਆ ਹੈ । ਗੁੱਸੇ ਨਾਲ ਉਹਦਾ ਚਿਹਰਾ ਭੁੱਖ ਰਿਹਾ ਹੈ ।

'ਮਹਾਰਾਜ!' ਦਰਵਾਜ਼ੇ ਦੀ ਦਹਲੀਜ਼ ਵਿਚ ਖੜੋ ਮਿਸਰ ਨੇ ਝੁਕ ਕੇ ਪ੍ਰਨਾਮ ਕਰਦਿਆਂ ਆਖਿਆ : ਆਹ ਆ ਗਿਆ ਏ ਜੀ ਧੰਨਾ |

ਮਲਕ ਦੇ ਕਦਮ ਰੁਕ ਗਏ ਹਨ । ਇਕ ਨਜ਼ਰ ਭਰ ਉਸ ਮਿਸਰ ਦੇ ਪਿਛੇ ਖੜੇ ਧੰਨੇ ਵਲ ਤਕਿਆ : ਮਾੜੂਆ ਜਿਹਾ ਸਰੀਰ, ਗਲ ਮੈਲਾਕੁਚੈਲਾ ਝੱਗਾ, ਜਿਸਤੇ ਥਾਂ ਥਾਂ ਟਾਕੀਆਂ ਲੱਗੀਆਂ ਹੋਈਆਂ ਹਨ । ਲੱਕ ਗੋਡਿਆਂ ਤੋਂ ਕਾਫ਼ੀ ਉੱਚਾ ਮੈਲਾ ਜਿਹਾ ਪਰਨਾ, ਸਿਰ ਤੇ ਲੀਰ ਜਿਹੀ ਪੱਗ । ਤੇ ਮਲਕ ਦੀਆਂ ਭਵਾਂ ਤਣ ਗਈਆਂ ।

ਧੰਨਾ ਮਲਕ ਦੀ ਇਸ ਕੇਰੀ ਨਜ਼ਰ ਦੀ ਤਾਬ ਨਹੀਂ ਝਲ ਸਕਿਆ | ਉਸ ਦੀਆਂ ਲੱਤਾਂ ਕੰਬਣ ਲਗ ਪਈਆਂ । ਹੱਥ ਆਪ-ਮੁਹਾਰੇ ਜੁੜ ਗਏ । "ਹਜ਼ੂਰ ਮਾਈ ਬਾਪ, ਹਜ਼ੂਰ ਮਾਈ ਬਾਪ" ਕਰਦਾ ਉਹ ਉਥੇ ਹੀ ਝੁੱਕ ਗਿਆ ।

'ਕੀ ਗੱਲ ਏ ਉਏ, ਏਸ ਵੇਲੇ ਭੱਜਾ ਆਇਆ ਏਂ ?"
"ਹਜ਼ੂਰ ਮਾਈ......ਬਾਪ,......ਹਜ਼ੂਰ......।"ਧੰਨੇ ਨੂੰ ਕੁੱਝ ਔੜ

੧੦