ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਕੰਮ ਉਪਰ ਦੱਸੇ ਅਨੁਸਾਰ ਮੁਕੰਮਲ ਹੋ ਚੁਕਿਆ ਹੈ| ਜੇ ਕੋਈ ਇਤਨਾ ਵੱਡਾ ਮਹਾਂ ਪੁਰਖ ਹੁਣ ਪੈਦਾ ਭੀ ਹੋ ਜਾਵੇ ਤਾਂ ਉਹ ਪ੍ਰਚਾਰਕ ਹੋਵੇਗਾ ਨਾਂ ਕਿ ਗੁਰੂ ਕਿਉਂ ਕਿ ਗੁਰ ਪਦਵੀ ਕਿਸੇ ਮਹਾਤਮਾਂ ਨੂੰ ਉਸ ਦੇ ਆਪਣੇ ਸ਼ਖਸੀ ਲਾਭ ਵਾਸਤੇ ਨਹੀਂ ਮਿਲਦੀ, ਸਗੋਂ ਇਹ ਪਦਵੀ ਕਿਸੇ ਯੋਗ ਮਹਾਤਮਾਂ ਨੂੰ ਸੰਸਾਰ ਦੇ ਭਲੇ ਹਿਤ ਮਿਲਦੀ ਹੈ, ਜਦ ਸੰਸਾਰ ਦੀ ਲੋੜ ਪੂਰੀ ਹੋ ਜਾਵੇ, ਅਰਥਾਤ ਇਕ ਯੋਗ ਪੰਥ ਅਤੇ ਕੌਮ ਨੂੰ ਗੁਰੂ ਰੂਪ ਬਣਾ ਦਿੱਤਾ ਜਾਵੇ ਤੇ ਮੁਕੰਮਲ ਧਰਮ ਪੁਸਤਕ ਅਰਥਾਤ ਗੁਰੂ ਰੂਪ ਬਣਾ ਦਿੱਤਾ ਜਾਵੇ ਤੇ ਮੁਕੰਮਲ ਧਰਮ ਪੁਸਤਕ ਅਰਥਾਤ ਗੁਰੂ ਦਾ ਗਿਆਨ ਮਈ ਸਰੂਪ (ਸ੍ਰੀ ਗੁਰੂ ਗ੍ਰੰਥ ਸਾਹਿਬ) ਸਾਹਮਣੇ ਹੋਵੇ, ਫੇਰ ਕਿਸੇ ਹੋਰ ਲਈ ਗੁਰੂ ਪਦਵੀ ਦੀ ਲੋੜ ਹੀ ਨਹੀਂ ਪੈਂਦੀ।

ਇਕ ਸਵਾਲ

ਜਿਸ ਤਰਾਂ ਡੈਮੋਂਕ੍ਰੈਟਿਕ ਯਾਂ ਸਾਂਝੀ ਭਾਈਚਾਰਕ ਗਵਰਨਮਿੰਟ ਆਪਣੇ ਕਾਨੂੰਨਾਂ ਤੇ ਬਣਾਵਟ ਵਿਚ ਅਦਲਾ ਬਦਲੀ ਕਰ ਸਕਦੀ ਹੈ, ਕੀ ਅਸੀ ਭੀ ਗੁਰਬਾਣੀ ਵਿਚ ਵਾਧਾ ਘਾਟਾ ਕਰ ਸਕਦੇ ਹਾਂ ?

ਉੱਤ੍ਰ-ਅਦਲਾ ਬਦੇਲੀ ਉਸ ਚੀਜ ਵਿਚ ਹੁੰਦੀ ਹੈ ਕਿ ਜੇਹੜੀ ਨਾ ਮੁਕੰਮਲ ਹੋਵੇ, ਪਰ "ਪੂਰੇ ਕਾ ਕੀਆ ਸਭ ਕਿਛੁ ਪੂਰਾ" ਇਸ ਲਈ ਧਰਮ ਸੰਬੰਧੀ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੂਰਤ ਵਿਚ ਮੁਕੰਮਲ ਹੋ ਚੁਕਿਆ ਹੈ, ਬਸ ਇਸ ਵਿਚ ਵਾਧੇ ਘਾਟੇ ਦੀ ਲੋੜ ਨਹੀਂ | ਹਾਂ, ਖਾਲਸਾ ਪੰਥ ਨੇ ਇਸ ਨੂੰ ਯੋਗ ਤ੍ਰੀਕੇ ਅਨੁਸਾਰ ਵਰਤਨਾ ਹੈ।