ਇਹ ਸਫ਼ਾ ਪ੍ਰਮਾਣਿਤ ਹੈ

(੮)

ਸਾਹਮਣੇ ਧਰਮ ਅਸਲ ਸੂਰਤ ਵਿਚ ਪੇਸ਼ ਨਹੀਂ ਹੋਇਆ ਸੀ।

ਮੁਕਦੀ ਗਲ ਹੁਣ ਜੇ ਕੋਈ ਮੁਸਲਮਾਨ ਇਸਲਾਮ ਦਾ ਪ੍ਰਚਾਰ ਕਰੇ ਤਾਂ ਉਹ ਓਸੇ ਨਿਸਚੇ ਦਾ ਪ੍ਰਚਾਰ ਕਰੇਗਾ ਕਿ ਜੋ ਮਹਾਤਮਾ ਮਹੰਮਦ ਸਾਹਿਬ ਸੰਸਾਰ ਨੂੰ ਦਸ ਗਏ, ਏਸੇ ਤਰ੍ਹਾਂ ਇਕ ਸਿਖ ਉਸੇ ਸਿਖੀ ਦਾ ਪ੍ਰਚਾਰ ਕਰੇਗਾ ਕਿ ਜੇਹੜੀ ਸਿਖੀ ਦਸੋਂ ਗੁਰੂ ਦੁਨੀਆਂ ਦੇ ਸਾਹਮਣੇ ਰੱਖ ਗਏ, ਇਸ ਲਈ ਸਿੱਖ ਅਪਨੇ ਦਸਾਂ ਗੁਰੂਆਂ ਨੂੰ ਮੁਸਲਮਾਨ ਭਾਈ ਮਹਾਤਮਾ ਮੁਹੰਮਦ ਸਾਹਿਬ ਨੂੰ ਆਪੋ ਅਪਨਾ ਸਤਿਗੁਰੁ ਆਖ ਸਕਦੇ ਹਨ, ਇਸ ਪਰ ਗੁਰਵਾਕ ਭੀ ਹੈ ਕਿ:-

"ਹਉ ਬਲਿਹਾਰੀ ਸਤਿਗੁਰ ਅਪਨੇ ਜਿਨਿ

ਗੁਪੁਤ ਨਾਮੁ ਪ੍ਰਗਾਝਾ।।"

ਰਾਗ ਜੈਤਸਿਰੀ ਮ: ੪ ਅੰਗ ੫)

ਅਰਥਾਤ ਮੈਂ ਸਦਕੇ ਹਾਂ ਅਪਨੇ ਗੁਰੂ ਤੋਂ ਕਿ ਜਿਸਨੇ ਗੁਪਤ ਨਾਮ ਨੂੰ ਪ੍ਰਗਟ ਕੀਤਾ |

ਨਾਮ ਦਾ ਅਰਥ ਏਥੇ ਕੇਵਲ ਰੱਬ, ਰਾਮ, ਵਾਹਿਗੁਰੂ ਆਦਿ ਲਫਜ਼ਾਂ ਉਪਰ ਹੀ ਖਤਮ ਨਹੀ, ਕਿਉਂਕਿ ਇਹ ਲਫਜ਼ ਤਾਂ ਗੁਰੂ ਯਾਂ ਪੈਗ਼ੰਬਰ ਦੀ ਸਿਖਿਆ ਤੋ ਪਹਿਲੇ ਭੀ ਮੌਜੂਦ ਹੁੰਦੇ ਹਨ |

ਹਰ ਇਕ ਮਹਾਤਮਾ ਓਸੇ ਜ਼ਬਾਨ ਤੇ ਉਨ੍ਹਾਂ ਲਫਜ਼ਾਂ ਦ੍ਵਾਰਾ ਹੀ ਲੋਕਾਂ ਨੂੰ ਸਮਝਾਉਂਦਾ ਹੈ ਕਿ ਜਿਸ ਨੂੰ ਉਹ ਸਮਝ ਸਕਦੇ ਹੋਣ, ਸੋ ਸਿੱਧ ਹੋਇਆ ਕਿ ਉਪਦੇਸ਼ ਕਰਤਾ ਦੇ ਉਪਦੇਸ਼ ਤੋਂ ਪਹਿਲੇ ਹੀ ਉਹ ਲਫਜ਼ ਜੋ ਉਸ ਨੇ ਵਰਤੇ, ਸੰਸਾਰ ਵਿੱਚ ਮੌਜ਼ੂਦ ਸਨ।