ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੫

ਸਕਦੇ ਹਨ। ਬਾਬਾ ਬੰਦਾ ਜੋ ਅੰਮ੍ਰਿਤ ਛਕਕੇ ਗੁਰਬਖਸ਼ ਸਿੰਘ ਬਨ ਚੁਕਿਆ ਸੀ (ਦੇਖੋ। ਮਿਸਟਰ ਮੈਕਾਲਫ ਦੀ ਪੰਜਵੀਂ ਕਿਤਾਬ ਵਿਚੋਂ ਬੰਦੇ ਦੇ ਸਿਖ ਹੋਣ ਦਾ ਪ੍ਰਸੰਗ) ਬੜਾ ਬਲਧਾਰੀ ਜੋਧਾ ਅਤੇ ਬਹਾਦਰ ਜੱਥੇਦਾਰ ਸੀ ਤੇ ਉਸਦੀ ਸ਼ੇਰ ਵਾਲੀ ਭਬਕ ਤੋਂ ਦੁਸ਼ਮਨਾਂ ਦੇ ਕਲੇਜੇ ਥ੍ਰੱਰਾ ਜਾਂਦੇ ਸਨ। ਉਸਨੇ ਤਲੀ ਉਪਰ ਸਿਰ ਰੱਖਕੇ ਗੁਰੂ ਪੰਥ ਲਈ ਕੀਤਾ ਭੀ ਬਹੁਤ ਕੁਛ ਸੀ,ਪਰ ਖਾਲਸਾ ਜਮਹੂਰੀਯਤ ਦੀ ਖੂਬੀ ਦੇਖੋ ਕਿ ਉਸਨੂੰ ਭੀ ਗਿਆਰਵਾਂ ਗੁਰੂ ਕਹਾਉਣ ਪਰ ਧੱਕੇ ਮਾਰ ਦਿਤੇ ਗਏ।

ਬੱਸ ਇਹ ਸੱਚ ਹੈ ਆਪਣੀ ਥਾਂ ਹਰ ਇਕ ਸਿਖ ਹੈ, ਪਰ ਪੰਥ ਯਾ ਖਾਲਸਾ ਸੰਗਤ ਗੁਰੂ ਰੂਪ ਹੈ। ਭਾਵੇਂ ਸੰਗਤ ਅਤੇ ਖਾਲਸਾ ਪੰਥ ਨੂੰ ਪੂਰੀ ਵਡਿਆਈ ਤੇ ਸਾਰੇ ਹੱਕ ਤਾਂ ਦਸਮ ਪਾਤਸ਼ਾਹ ਵੇਲੇ ਹੀ ਮਿਲੇ ਹਨ, ਪਰ ਸੰਗਤ ਦਾ ਅਦਬ ਅਦਾਬ ਪਹਿਲੇ ਗੁਰੂਆਂ ਸਮੇਂ ਭੀ ਕਾਫੀ ਸੀ। ਸ੍ਰੀ ਗੁਰੂ ਗੰਥ ਸਾਹਿਬ ਜੀ ਵਿਚ ਹੁਕਮ ਹੈ: "ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ।"

ਗੁਰ ਮੰਤਰ

ਲੋਕਾਂ ਨੂੰ ਇਹ ਖਿਆਲ ਬੜਾ ਹੀ ਬੁਣਿਆ ਰੈਂਹਦਾ ਹੈ ਕਿ ਜਦ ਤੋੜੀ ਗੁਰ ਮੰਤਰ ਨਾਂ ਲਿਆ ਜਾਵੇ। ਤਦ ਤਕ ਸਿਖ ਦੇ ਸਾਰੇ ਕਰਮ ਧਰਮ ਨਿਸਫਲ ਜਾਂਦੇ ਹਨ। ਇਹ ਗਲ ਭਾਵੇਂ ਕਿਸੇ ਹੱਦ ਤਕ ਠੀਕ ਹੋਵੇ, ਪਰ ਇਸ ਵਿਚ ਸ਼ੱਕ ਨਹੀਂ ਕਿ ਇਸਦੇ ਅਰਥ ਬੜੇ ਹੀ ਉਲਟੇ ਲਏ ਜਾਂਦੇ