ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੨

"ਗੁਰੂ ਸਰੂਪ ਖਾਲਸਾ ਹਈਏ, ਜਾਂਕੀ ਰਹਿਲ, ਪਰਮ ਸੁਖ ਲਈਯੇ।" (ਹਿਤ ਨਿਮ ਭ: ਦੋ ਸਿੰਘ)

ਖਾਲਸਾਨੂੰ ਗੁਰਿਆਈ ਦੇਣ ਦੀ ਆਖਰੀ ਰਸਮ

ਜਦ ਕਲਗੀਧਰ ਜੀ ਦੀ ਸ਼ਹੀਦੀ ਦਾ ਸਮਾਂ ਆਇਆ ਤਦੋਂ ਹਜੂਰ ਸਾਹਿਬ ਦੇ ਪਵਿੱਤ੍ਰ ਅਸਥਾਨ ਪਰ ਖਾਲਸ ਨੂੰ ਬਾਕਾਇਦਾ ਗੁਰਿਆਈ ਦੇਣ ਦੀ ਆਖਰੀ ਰਸਮ ਅਦਾ ਕੀਤੀ ਗਈ, ਜਿਸ ਨੂੰ ਗੁਰ ਪਰਤਪ ਸੂਰਜ, ਰੁਤੇ ੬, ਅਧਯਾਏ ੪੧ ਵਿੱਚ ਵੀ ਚੰਗੀ ਤਰਾਂ ਖੋਹਲ ਕੇ ਦਸਿਆ ਹੈ। ਹੋਰ ਸਿੱਖ ਇਤਿਹਾਸ ਕਾਰਾਂ ਤੇ ਮਿਸਟਰ ਮੈਕਾਲਫ ਆਦਿ ਪ੍ਰਦੇਸੀ ਲਿਖਾਰੀਆਂ ਤੋਂ ਇਸ ਤੋਂ ਬਿਨਾਂ ਜਿਥੇ ਕਿਥੇ ਭੀ ਕਿਸੇ ਸਿਆਣੇ ਹਿੰਦੂ, ਮੁਸਲਮਾਨ ਆਦਿ ਲਿਖਾਰੀਆਂ ਨੇ ਇਹ ਮਜ਼ਮੂਨ ਲਿਖਿਆ ਹੈ ਓਥੇ ਸਭ ਨੇ ਹੀ ਇਸ ਸਚਾਈ ਨੂੰ ਮੰਨਿਆਂ ਹੈ। ਇਸ ਤੋਂ ਕਿਸੇ ਭੀ ਸਿਆਣੇ ਨੇ ਇਨਕਾਰ ਨਹੀਂ ਕੀਤਾ, ਤੇ ਹੁਣ ਭੀ ਹਰ ਜਗਾ ਇਸ ਗਲ ਨੂੰ ਮੰਨਿਆਂ ਜਾਂਦਾ ਹੈ, ਇਸ ਲਈ ਇਹ ਸਿਧਾਂਤ ਸਰਬ ਤੰਤਰ ਸਿਧਾਂਤ ਹੈ। ਅਰਥਾਤ ਅਮਰ ਮਸੱਲਮ ਯਾ ਮੰਨੀ ਪ੍ਰਮੰਨੀ ਗੱਲ ਹੈ। ਇਸ ਪਰ ਭਾਈ ਸੰਤੇਖ ਸਿੰਘ ਕਰਤਾ ਗੁਰ ਪਰਤਾਪ ਸੂਰਜ ਦਾ ਕਥਨ ਇਹ ਹੈ:-

"ਦਯਾ ਸਿੰਘ ਆਰ ਧਰਮ ਸਿੰਘ ਜੀ ਮਾਨ ਸਿੰਘ ਤੀਜੋ ਬਰ ਬੀਰ। ਸੰਗਤ ਸੰਘ ਸੰਤ ਸਿੰਘ ਪੰਚਮ ਤਿਨਹੁ ਬਿਠਾਯੋ ਦੇ ਕਰ ਧੀਰ। ਗੁਰਤਾ ਅਰਪਨ ਲਗ ਖਾਲਸੇ ਪੰਚ ਸਿੰਘ ਤਹਿੰ ਸੋਰਿ ਸਰੀਰ।