ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

"ਜਾਤ ਕਾ ਗਰਬ ਨ ਕਰੀਅਹੁ ਕੋਈ ਬ੍ਰਹਮ ਬਿੰਦੇ ਸੋ ਬ੍ਰਹਮਣੁ ਹੋਈ। ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ। ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ।"

(ਰਾਗ ਭੈਰਉ ਮ: ੩)

ਭਾਵ-ਐ ਮੂਰਖ, ਜ਼ਾਤ ਦਾ ਹੰਕਾਰ ਨਾਂ ਕਰ, ਇਸ ਕਰਕੇ ਬੜੀਆਂ ਖਰਾਬੀਆਂ ਪੈਦਾ ਹੁੰਦੀਆਂ ਹਨ, ਹਰਿ ਕੋਈ ਬ੍ਰਹਮ ਬਿੰਦ, ਅਰਥਾਤ ਇਕ ਵਾਹਿਗੁਰੂ ਦੇ ਨੂਰ ਤੋਂ ਪੈਦਾ ਹੋਇਆ ਹੈ, ਇਸ ਲਈ ਕੋਈ ਭੀ ਆਪਣੀ ਜ਼ਾਤ ਨੂੰ ਵਡੀ ਮਤ ਆਖੋ।

ਇਹ ਸਾਰੀਆਂ ਗਲਾਂ ਦਸਦੀਆਂ ਹਨ ਕਿ ਬਾਕੀ ਸਤਿਗੁਰੂਆਂ ਨੇ ਗੁਰੂ ਨਾਨਕ ਜੀ ਦੇ ਮਿਸ਼ਨ ਦਾ ਪ੍ਰਚਾਰ ਕਿਸ ਦਲੇਰੀ ਤੇ ਅਕਾਲੀ ਹਿੰਮਤ ਨਾਲ ਕਿਤਾ। ਮਜ਼ਮੂਨ ਏਹ ਬਹੁਤ ਬੜਾ ਹੈ ਇਸ ਲਈ ਇਕ ਵਖਰੀ ਕਿਤਾਬ ਦੀ ਲੋੜ ਹੈ, ਏਥੇ ਇਤਨਾਂ ਹੀ ਨਮੂਨਾ ਕਾਫੀ ਹੈ। ਇਸੇ ਤਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹਣੀ, ਸਿੱਖਾਂ ਦੀ ਜਥੇਬੰਦੀ ਵਾਸਤੇ ਇੱਕ ਸੰਟਰਲ ਯਾ ਕੌਮੀ ਮੰਦਰ ਸੀ ਹਰਿ ਮੰਦਰ ਸਾਹਿਬ ਸਾਜਣਾਂ, ਖ਼ੁਦ ਸੰਗਤਾਂ ਦੇ ਭਾਂਡੇ ਮਾਂਜਣੇ, ਜੋੜੇ ਝਾੜਨੇ, ਹਰ ਕਿਸਮ ਦੀ ਛੋਟੀ ਵੱਡੀ ਸੇਵਾ ਆਪ ਕਰਨੀ, ਗੁਰਬਾਣੀ ਦੀਆਂ ਪੁਸਤਕਾਂ ਨੂੰ ਨੰਗੇ ਪੈਰੀਂ ਲੈਕੇ ਆਉਣਾ, ਤੇ ਸਤਿਗੁਰੂ ਦੇ ਉੱਚ ਜੀਵਨ ਤੇ ਅਸਲੀ ਕੰਮ ਨੂੰ ਵੇਖਕੇ ਬਿਥੀ ਚੰਦ ਜੇਹੇ ਡਾਕੂਆਂ ਨੇ ਸਿੱਖ ਬਣ ਜਾਣਾਂ, ਹਿੰਦੂ ਤਾਂ ਕਿਤੇ ਰਹੇ ਮਜ਼ਬੀ ਤਅੱਸਬ ਤੇ ਰਾਜ ਮਦ ਨਾਲ ਮਤੇ ਮੁਸਲਮਾਨਾਂ ਨੇ ਭੀ ਉਨ੍ਹਾਂ ਦੇ ਚਰਨਾਂ ਵੱਲ