ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩)

ਵਿਚੀ ਫਟੇ ਹੋਏ ਅਤੇ ਖੁਦਗਰਜ਼ੀ ਨਾਲ ਕੇ ਹੋਏ, ਜ਼ਾਲਮਾਂ ਦੇ ਕੁਚੱਲੇ ਹੋਏ ਦੇਸ਼ ਵਿਚੋਂ ਸੰਸਾਰ ਦੀ ਸੇਵਾ ਲਈ ਇਕ ਦਲੇਰ, ਪਰ ਦੁਨੀਆਂ ਦਾ ਸੇਵਕ ਜੋਥਾ, ਅਰਥਾਤ ਖਾਲਸਾ ਪੰਥ ਸਾਜਨਾ ਸੀ। ਏਸੇ ਤਰਾਂ ਹੋਰ ਭੀ ਕਈ ਇਕ ਸਬੱਬ ਸਨ, ਕਿ ਜਿਨ੍ਹਾਂ ਕਰਕੇ ਏਹ ਜ਼ਰੂਰੀ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਜ਼ਿੰਮੇਵਾਰੀ ਦਾ ਕੰਮ ਕੇਵਲ ਆਪਣੀ ਸੰਸਾਰਕ ਜ਼ਿੰਦਗੀ ਦੇ ਅਰਸੇ ਤਕ ਹੀ ਖਤਮ ਨਾਂ ਕਰਦੇ ਅਰਥਾਤ ਅਗੇ ਲਈ ਸਿਲਸਿਲਾ ਚਲਾਉਂਦੇ ਤਾਂਕਿ ਏਹ ਕੰਮ ਪੂਰੀ ਤਰਾਂ ਸਿਰੇ ਚੜ੍ਹੇ। ਭਾਵੇਂ ਹਜ਼ਰਤ ਈਸਾ ਦਾ ਭੀ ਬਹੁਤ ਸਾਰਾ ਕੰਮ ਉਸ ਦੇ ਸ਼ਾਗਿਰਦਾਂ ਨੇ ਹੀ ਕੀਤਾ ਸੀ। ਈਸਾ ਜੀ ਦੇ ਸਮੇਂ ਈਸਾਈਆਂ ਤੇ ਯਹੂਦੀਆਂ ਵਿਚ ਰਸਮ ਰਸੂਮ ਦਾ ਕੋਈ ਫਰਕ ਨਹੀਂ ਪਿਆ ਸੀ, ਗੋਯਾ ਜਾਹਿਰਾ ਤੌਰ ਪਰ ਈਸਾਈ ਮਜ਼੍ਹਬ ਯਹੂਦੀਆਂ ਤੋਂ ਵਖਰਾ ਹੋਇਆ ਹੀ ਨਹੀਂ ਸੀ ਸਗੋਂ ਈਸਾਈ ਧਰਮ ਦੇ ਮਸ਼ਹੁਰ ਪ੍ਰਚਾਰਕ ਸੈਂਟ ਪਾਲ ਦੀ ਜ਼ਿੰਦਗੀ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਉਸ ਸਮੇਂ ਯਹੂਦੀਆਂ ਵਿਚੋਂ ਬਣੇ ਹੋਏ ਈਸਾਈ, ਦੂਜੇ ਯੂਨਾਨੀ ਆਦਿ ਈਸਾਈਆਂ ਨੂੰ ਸੰਗਤ ਪੰਗਤ ਵਿਚ ਖੁਲ੍ਹਾ ਵਰਤਣ ਤੋਂ ਰੋਕਿਆ ਕਰਦੇ ਸਨ ਤੇ ਇਹ ਝਗੜਾ ਬੜੇ ਜ਼ੋਰ ਪਰ ਸੀ ਕਿ ਹਰ ਇਕ ਈਸਾਈ ਲਈ ਪੁਰਾਣੇ ਤ੍ਰੀਕੇ ਅਨੁਸਾਰ ਸੁਨਤ ਲਾਜ਼ਮੀ ਹੈ। ਯਾ ਨਹੀਂ ? ਸੇਟ ਪਾਲ ਦੇ ਵੇਲੇ ਹੀ ਆਖਰ ਇਹ ਫੈਸਲਾ ਹੋਇਆ ਸੀ ਕਿ ਕੋਈ ਭਾਵੇਂ ਸੁਨਤ ਕਰਾਵੇ ਯਾ ਨਾਂ ਕ੍ਤਾਵੇ, ਕਿਸੇ ਪਰ ਖ਼ਾਸ ਜ਼ੋਰ ਨਾਂ ਦਿੱਤਾ ਜਾਵੇ। ਕੋ