ਇਹ ਸਫ਼ਾ ਪ੍ਰਮਾਣਿਤ ਹੈ

(੫)

"ਐਸਾ ਸਤਿਗੁਰੂ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪ ਜਾਇ ।"

(ਰਾਮਕਲੀ ਮ8ੜ ਪੌਤ0 ਅਨੰਦ)

ਭਾਵ ਇਹ ਕਿ ਗੁਰੂ ਉਹ ਹੈ ਜਿਸ ਨੂੰ ਬਿਲਕੁਲ ਨਿਸਪਾਪ ਤੇ ਅਭੁੱਲ ਮੰਨ ਕੇ ਉਸ ਦੇ ਬਚਨਾਂ ਤੇ ਕੰਮਾਂ ਨੂੰ ਬਿਨਾਂ ਰੋਕ ਟੋਕ ਦੇ ਸੱਚੇ ਅਤੇ ਦਰੁਸਤ ਮੰਨਿਆ ਜਾਵੇ, ਜਿਸ ਦੀ ਸਿਖਿਆ ਉਪਰ ਜ਼ਰਾ ਭੀ ਸ਼ਕ ਨਾਂ ਹੋਵੇ, ਧਾਰਮਕ ਦਸ਼ਾ ਵਿੱਚ ਉਸ ਦੀ ਆਗਿਆ ਸਭ ਤੋਂ ਵਧ ਪ੍ਰਮਾਨੀਕ ਹੋਵੇ ।

ਅਜੇਹਾ ਗੁਰੂ ਕੋਣ ਹੋ ਸੱਕਦਾ ਹੈ !

(੧) ਮੁਸਲਮਾਨ ਭਾਈ ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਹੀ ਗੁਰ ਆਖ ਸੱਕਦੇ ਹਨ, ਕਿਉਂਕਿ ਉਸ ਦੀ ਆਖੀ ਕਲਾਮ ਨੂੰ ਉਹ ਰੱਬ ਦੀ ਕਲਾਮ ਸਮਝਦੇ ਹਨ, ਤੇ ਉਨ੍ਹਾਂ ਦਾ ਦਾਵਾ ਹੈ ਕਿ ਉਸ ਕਲਾਮ ਅਰਥਾਤ ਕੁਰਾਨ ਸ਼ਰੀਫ ਵਿੱਚ ਗਲਤੀ ਅਤੇ ਕਮੀ ਦਾ ਨਾਮ ਨਸ਼ਾਨ ਨਹੀਂ । ਬਸ ਉਹ ਮੁਹੰਮਦ ਸਾਹਿਬ ਯਾ ਉਸ ਦੇ ਕੁਰਨ ਸ਼ਰੀਫ ਦੇ ਅਗੇ ਅਪਣਾ ਮੰਨ ਵੇਚ ਸੱਕਦੇ ਹਨ ਤੇ ਇਹ ਕੈਹ ਸੱਕਦੇ ਹਨ ਕਿ ਏਥੇ ਜੋ ਭੀ ਹੁਕਮ ਆਇਆ ਹੈ, ਉਹ ਸਭ ਕੁਛ ਸਾਨੂੰ ਮਨਜ਼ੂਰ ਹੈ, ਉਸ ਤੋਂ ਬਿਨਾਂ ਉਹ ਕਿਸੇ ਹੋਰ ਪੀਰ, ਵਲੀ ਯਾ ਫਕੀਰ ਨੂੰ ਅਪਣਾ ਗੁਰੂ ਨਹੀਂ ਮੰਨ ਸਕਦੇ ਕਿਉਂਕਿ ਉਹ ਕਿਸੇ ਭਲੇ ਪੁਰਸ਼ ਦੀ ਗਲ ਓਥੋਂ ਤਕ ਹੀ ਮੰਨਣਗੇ ਜਿਥੋਂ ਤਕ ਉਸ ਦਾ ਕਥਨ ਹਜ਼ਰਤ