(੫੯)
ਮਲੂਮ ਨਾਂ ਹੋਣ ਪਰ ਉਸ ਵੇਲੇ ਇਨ੍ਹਾਂ ਦਾ ਦੂਰ ਕਰਨਾ ਕੁਝ ਬਹੁਤ ਹੀ ਨਾਂ ਹੋਣ ਵਾਲੀ ਗੱਲ ਸੀ | ਇਸ ਤੋਂ ਬਿਨਾਂ ਪੁਰਾਣੇ ਧਰਮਾਂ ਦੀ ਨਿਸਬਤ ਸਿੱਖ ਧਰਮ ਵਿਚ ਹੋਰ ਭੀ ਬੜੇ ੨ ਫਰਕ ਹਨ, ਜਿਹਾ ਕਿ ਪੁਰਾਣੇ ਧਰਮ ਰੱਬ ਅਤੇ ਆਦਮੀ ਦੇ ਵਿਚਕਰ ਇਕ ਹੋਰ ਹਸਤੀ ਮੰਨਦੇ ਹਨ | ਮੁਸਲਮਾਨਾਂ, ਈਸਾਈਆਂ, ਯਹੂਦੀਆਂ ਦੇ ਖਿਆਲ ਅਨੁਸਾਰ ਫਰਿਸ਼ਤੇ, ਹਿੰਦੂਆਂ ਦੇ ਨਿਸਚੇ ਅਨੁਸਾਰ ਦੇਵਤੇ, ਪਰ ਗੁਰਮਤ ਵਿਚ ਪ੍ਰਮੇਸ਼ਰ ਤੋਂ ਬਾਦ ਮਾਨੁਖ ਦਾ ਹੀ ਦਰਜਾ ਹੈ ਅਰਥਾਤ ਵਿਚਕਾਰ ਤੀਜੀ ਚੀਜ਼ ਕੋਈ ਨਹੀਂ | "ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ ਨਿਆਰੇ ੨ ਦੇਸਨ ਕੇ ਭੇਸ ਕੋ ਸੁਭਾਵ ਹੈ।"
(ਅਕਾਲ ਉਸਤਤਿ, ਪਾਤਸ਼ਾਹੀ ੧੦)
ਪੁਰਾਣੇ ਧਰਮਾਂ ਵਿਚ ਸੰਸਾਰ ਦਾ ਉਧਾਰ ਕਰਨ ਵਾਲਿਆਂ ਨੂੰ ਯਾ ਤਾਂ ਆਦਮੀਆਂ ਤੋਂ ਵਖਰਾ ਮੰਨਿਆਂ ਜਾਂਦਾ ਸੀ, ਜਿਹਾ ਕਿ ਹਿੰਦੂਆਂ ਵਿਚ ਅਤਵਾਰ, ਤੇ ਈਸਾਈਆਂ..ਵਿਚ ਈਸਾ ਨੇ ਵਾਹਿਗੁਰੂ ਦਾ ਸ਼੍ਰੀਰਕ ਪੁਤ੍ਰ ਹੋਣਾ, ਅਰਥਾਤ ਕਿਸੇ ਆਦਮੀ ਨੂੰ ਉਸਦਾ ਪਿਤਾ ਨਾਂ ਮੰਨਿਆ ਜਾਣਾ। ਜੇ ਭਲਾ ਕਿਤੇ ਧਾਰਮਕ ਸੁਧਾਰਕ ਨੂੰ ਆਦਮੀ ਮੰਨ ਭੀ ਲਿਆ ਜਾਂਦਾ ਸੀ,ਤਾਂ ਭੀ ਆਮ ਖ਼ਿਆਲ ਇਹ ਹੁੰਦਾ ਸੀ, ਕਿ ਪੈਗੰਬਰ ਦੀ ਸਿਫਾਰਿਸ਼ ਤੋਂ ਬਿਨਾਂ ਵਾਹਿਗੁਰੂ ਪਰਸੰਨ ਨਹੀਂ ਹੋਵੇਗਾ,ਅਤੇਆਮ ਆਦਮੀਆਂ ਲਈ ਹੋਰ ਧਰਮ,ਪਰ ਪੈਗੰਬਰਾਂ ਤੇ ਅਵਤਾਰਾਂ ਲਈ ਹੋਰ ਧਰਮ ਦਸਿਆ ਜਾਂਦਾ ਸੀ, ਇਨ੍ਹਾਂ ਪੇਚੀਦਾ ਗਲਾਂ ਦੇ ਮੁਕਾਬਲੇ ਸ੍ਰੀ ਗੁਰੂ ਜੀ ਦਾ ਸਾਫ ਅਤੇ ਸੱਚਾ ਸਿਧਾਂਤ ਹੇਠ ਲਿਖੇ ਅਨੁਸਾਰ ਹੈ ।