ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੪

ਸਿਲ ਪੂਜਸਿ ਬਗੁਲ ਸਮਾਧੰ" (ਕਿਸੇ ਖਾਸ ਚੀਜ਼ ਵਿਚ ਧਿਆਨ ਰਿਕਾ ਕੇ ਸਮਾਧੀ ਲਾਉਣੀ)............

ਗਲਿ ਮਾਲਾ ਤਿਲਕੁ ਲਿਲਾਟੰ

ਬਸਤ੍ਰ ਕਪਾਟੰ । ਜੇ ਜਾਣਸਿ ਬਰਹਮੰ ਕਰਮੰ। ਸਭ ਫੋਕਟ ਨਿਸਚਉ ਕਰਮੰ।।"

(ਵਾਰ ਆਸਾ ਸ਼ਲੋਕ ੧੪ ਮ: ੧ )

ਇਸ ਸ਼ਬਦ ਵਿੱਚ ਗੁਰੂ ਜੀ ਨੇ ਕਰਮ ਕਾਂਡੀ ਬ੍ਰਹਮਣਾਂ ਦਾ ਹੁਲੀਆ ਦੱਸਿਆ ਹੈ, ਤੇ ਸਿੱਧ ਕੀਤਾ ਹੈ ਕਿ ਇਸ ਕਿਸਮ ਦਾ ਵਖਰਾ ਜਿਹਾ ਭੇਖ ਨਕੰਮਾ ਹੁੰਦਾ ਹੈ, ਕਿਉਂਕਿ ਇਹ ਸਭ ਕੁਛ ਪਾਖੰਡ ਤੇ ਠੱਗੀ ਦਾ ਕਾਰਨ ਹੈ ਇਕ ਹੋਰ ਜਗਾ ਹੁਕਮ ਹੈ:-

"ਅੱਖੀ ਤਾ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰ

ਆਟ ਸੇਤੀ ਨਾਕੁ ਪਕੜਹਿ ਸੂਝ ਤੇ ਤਿਨਿ ਲੋਅ।

ਮਗਰ ਪਾਛੈ ਕਛੁ ਨ ਸੂਝੈ ਇਹੁ ਪਦਮੁ ਅਲੋਅ।

(ਰਾਗ ਧਨਾਸਰੀ ਮ:੧)

ਉਂਗਲੀਆਂ ਦੀਆਂ ਗੰਢਾਂ ਵਿੱਚ ਖਾਸ ੨ ਤ੍ਰੀਕੇ ਨਾਲ ਨੱਕ ਪਕੜਨਾ, ਓਅੰ ਸੋਹੰ' ਆਦਿ ਖਾਸ ੨ ਸ਼ਬਦ ਖਾਸ ੨ ਤ੍ਰੀਕੇ, ਤੇ ਗਿਣਤੀ ਨਾਲ ਉਚਾਰਨ ਕਰਨੇ ਅਜੇਹੀ ਸਾਧਨਾ ਕਈ ਭੇਖਧਾਰੀ ਲੋਕ ਕਰਿਆ ਕਰਦੇ ਹਨ। ਇਕ ਥਾਂ ਜਨਮ ਸਾਖੀ ਵਿਚ ਭੀ ਆਉਂਦਾ ਹੈ ਕਿ ਇਕ ਬ੍ਰਾਹਮਣ ਟਿੱਕੇ ਲਾਕੇ ਤੇ ਦੱਭਦੇ ਪਾਸ ਦੇ ਆਸਣ ਉਪਰ ਬੇਠਕੇ ਠਾਕਰ ਮੂਰਤੀ ਨੂੰ ਅੱਗੇ ਰੱਖਕੇ ਅੱਖਾਂ ਮੀਟੀ ਬੈਠ ਸੀ, ਸਤਿਗੁਰੂ ਨੇ ਉਸ ਕੋਲੋਂ ਇਸ ਦਾ ਕਾਰਨ ਪੁਛਿਆ