ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੮ )



ਦੂਜਾ ਸੱਬਬ

ਜਦ ਮਹਾਤਮਾਂ ਈਸਾ ਨੇ ਯਹੂਦੀਆਂ ਅਗੇ ਇਹ ਦਾਵਾ ਪੇਸ਼ ਕੀਡ ਸੀ ਕਿ ਖੁਦਾਦਾ ਬੇਟਾ ਮੈਂ ਹਾਂ | ਓਦੋਂ ਓਹਨਾਂ ਤੇ ਯਹੂਦੀਆਂ ਦੇ ਵਿਚਕਾਰ ਸਭ ਤੋਂ ਵਧ ਝਗੜਾ ਇਹ ਹੀ ਸੀ ਕਿ ਉਹ ਓਹਨਾਂ ਨੂੰ ਖੁਦਾ ਦਾ ਬੇਟਾ ਨਹੀਂ ਮੰਨਦੇ ਸ਼ਨ ਸਗੋਂ ਓਹਨਾਂ ਦਾ ਖਿਆਲ ਸੀ ਕਿ ਓਹ ਕੋਈ ਹੋਰ ਈਸਾ ਅਗੇ ਨੂੰ ਆਵੇਗਾ ਜਿਸ ਨੂੰ ਖੁਦਾ ਦਾ ਬੇਟਾ ਆਖਿਆ ਜਾ ਸਕੇ | ਭਾਵੇਂ ਇਸਤੋਂ ਬਿਨਾਂ ਕੰਈ ਹੋਰ ਭੀ ਛੋਟੇ ੨ ਝਗੜੇ ਹੋਨਗੇ, ਪਰ ਸਭ ਤੋਂ ਵੱਡੀ ਗਲ ਉੱਪਰ ਦਸੀ ਹੋਈ ਹੋਈ ਸੀ ।

ਪੁਰਾਣੇ ਮਹਾਤਮਾ ਹਜ਼ਰਤ ਮੂਸਾ ਯਾ ਦਾਉਦ ਆਦਿਕਾਂ ਦੀ ਸ਼ਖਸੀਯਤ ਈਸਾਈਆਂ ਤੇ ਯਹੂਦੀਆਂ ਦੇ ਸਾਹਮਣੇ ਬਿਲਕੁਭ ਇਕੋ ਜੇਹੀ ਸੀ ਤੇ ਹੁਣ ਭੀ ਹੈ | ਹਜ਼ਰਤ ਮੁਹੱਮਦ ਸਾਹਿਬ ਦੇ ਸਮੇਂ ਸਭ ਤੋਂ ਵਡਾ ਝਗੜਾ ਇਹ ਸੀ ਕਿ ਉਹ ਬੁਤ-ਪ੍ਰਸਤੀ ਤੋਂ ਲੋਕਾਂ ਨੂੰ ਵਰਜਦੇ ਸਨ, ਤੇ ਆਪਣੇ ਆਪ ਨੂੰ ਰਸੂਲ ਕੈਹਦੇ ਸਨ, ਪਰ ਓਹਨਾਂ ਦੇ ਮੁਖਲਿਫ ਓਨਾਂ ਦੀਆਂ ਏਹਨਾਂ ਗਲਾਂ ਤੋਂ ਉਲਟ ਸਨ। ਹੋਰ ਪੁਰਾਣੀਆਂ ਬਹੁਤ ਸਾਰੀਆਂ ਰਸਮਾਂ ਤੇ ਪੁਰਾਣੇ ਪੈਗੰਬਰਾਂ ਦੇ ਮੁਤਅੱਲਕ 'ਨਿਸਚਾ' ਆਦਿ ਕਈ ਪੈਹਲੂਆਂ ਵਿਚ ਦੋਹਾਂ ਧਿਰਾਂ ਦਾ ਇਤਫਾਕ ਹੀ ਸੀ, ਪਹ ਮੁਕਾਬਲੇ । ਪਰ ਗੁਰੂ ਨਾਨਕ ਜੀ ਦੇ ਸਮੇਂ ਸਾਰੀਆਂ ਹੀ ਹਾਲਤਾਂ ਕੁਝ ਹੋਰ ਦੀਆਂ ਹੋਰ ਸਨ | ਇਕ