ਇਹ ਸਫ਼ਾ ਪ੍ਰਮਾਣਿਤ ਹੈ

(੨੪)

ਹੋ ਜਾਵੇ ਤਾਂ ਇਹ ਸਿਫਤ ਆਮ ਹੋ ਜਾਂਦੀ ਹੈ | ਏਸੇ ਤਰਾਂ ਜਿਥੇ ਲੋਕੀ ਦੰਬੀ, ਪਾਖੰਡੀ, ਅਤੇ ਕੱਚੇ ਤੇ ਛੋਟੇ ਦਿਲ ਵਾਲੇ ਆਦਮੀਆਂ ਨੂੰ ਗੁਰੂ ਮੰਨਣ ਲਗ ਜਾਣ, ਵਿਭਚਾਰੀ ਤੇ ਬਿਕਾਰੀ ਸੱਜਣਾਂ ਨੂੰ ਗੁਰਿਆਈ ਦਾ ਸੇਹਰਾ ਬੰਨ੍ਹਣ ਲਗ ਜਾਣ, ਓਥੇ ਕਹਿਣਾਂ ਪਵੇਗਾ ਕਿ ਭਾਈ ਸਤਿਗੁਰੂ ਤਾਂ ਸਤਿਪੁਰਖ ਨੂੰ ਜਾਣਨ ਵਾਲਾ ਹੁੰਦਾ ਹੈ | ਤੁਸੀਂ ਏਹਨਾ ਥੋੜ-ਦਿਲਿਆਂ ਤੇ ਬੇਸਮਝ ਲੋਕਾਂ ਨੂੰ ਕਿਉਂ ਸਤਿਗੁਰੂ ਆਖਦੇ ਹੋ ? ਪਰ ਜੇ ਉਹ ਸਤਿਪੁਰਖ ਨੂੰ ਜਾਣਨ ਵਾਲਾ ਸਤਿਗੁਰੂ ਮਹਾਤਮਾਂ ਸਿੱਖਾਂ ਦੇ ਮੁਕਾਬਲੇ ਵਿਚ ਲਿਆ ਜਾਵੇ ਤਾਂ ਸਤਿਪੁਰਖ ਨੂੰ ਜਾਣਨਾਂ ਉਸਦੀ ਖਾਸ ਸਿਫਤ ਨਹੀਂ ਹੈ, ਮਸਲਨ ਜੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਬਾਬਾ ਬੁਢਾ ਜੀ ਅਤੇ ਸ੍ਰੀ ਭਾਈ ਗੁਰਦਾਸ ਜੀ ਆਦਿ ਮਹਾਤਮਾਂ ਸਿੱਖਾਂ ਸਮੇਤ ਇਕ ਥਾਂ ਬੈਠੇ ਹੋਣ, ਤਾਂ ਓਥੇ ਸਤਿਪੁਰਖ ਨੂੰ ਜਾਣਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਖਾਸ ਸਿਫਤ ਯਾ ਨਿਸ਼ਾਨੀ ਨਹੀਂ, ਕਿਉਂਕਿ ਓਥੇ ਸਾਰੇ ਹੀ ਸਤਿਪੁਰਖ ਨੂੰ ਜਾਣਨ ਵਾਲੇ ਬੈਠੇ ਹਨ, ਪਰ ਗੁਰੂ ਕੇਵਲ ਸਤਿਗੁਰੂ ਅਰਜਨ ਜੀ ਹੀ ਹਨ|

ਏਸੇ ਤਰਾਂ ਭਾਈ ਮਰਦਾਨਾ, ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਮਤੀ ਦਾਸ, ਭਾਈ ਮਨੀ ਸਿੰਘ ਭਾਈ ਦਯਾ ਸਿੰਘ ਆਦਿ ਅਨੇਕਾਂ ਸਿੱਖ ਸਤਿਪੁਰਖ ਨੂੰ ਜਾਣਨ ਵਾਲੇ ਹੋਏ ਹਨ, ਪਰ ਉਹਨਾਂ ਦੇ ਨਾਮ ਨਾਲ ਸਤਿਗੁਰ ਪਦ ਨਹੀਂ ਲਗਿਆ। ਸ੍ਰੀ ਗੁਰੂ ਗੰਥ ਸਾਹਿਬ ਜੀ ਵਿਚ ਕਈਆ