ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੭)

ਦੀ ਮਹਿਮਾ ਕਰਦਾ ਹੈ, ਪਰ ਚੰਗੇ ਭਾਗਾਂ ਨਾਲ ਉਹ ਖੁਦ ਭੀ ਚਾਰ ਬੱਚਿਆਂ ਦਾ ਬਾਪ ਹੈ, ਸੋ ਬਾਪ ਵਾਲੀ ਮਹਿਮ ਖੁਦ ਬਾਪ ਹੋਣ ਦੀ ਹੈਸੀਅਤ ਵਿਚ ਉਸ ਉਪਰ ਘੱਟਦੀ ਹੈ | ਇਸ ਤੋਂ ਆਪ ਇਹ ਕਦੇ ਨਹੀਂ ਕਹਿ ਸਕਦੇ ਕਿ ਇਸ ਭਲੇ ਪੁਰਖ ਨੇ ਆਪਣੀ ਮਹਿਮਾ ਆਪ ਕੀਤੀ ਹੈ| ਬੱਸ ਏਸੇ ਤਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਮੁਸੰਨਫ ਯਾ ਸ਼ਾਇਰ ਹੋਣ ਦੀ ਹੈਸੀਯਤ ਵਿੱਚ ਗੁਰ ਪਦਵੀ ਦੀ ਵਡਿਆਈ ਕੀਤੀ ਹੈ, ਪਰ ਇਹ ਵਹਿਗੁਰੂ ਦੀ ਬਖਸ਼ਸ਼ ਹੈ, ਕਿ ਗੁਰੂ ਵਾਲੇ ਪੂਰੇ ਗੁਣ ਘੱਟਦੇ ਹੀ ਉਨ੍ਹਾਂ ਵਿਚ ਹਨ | ਇਸ ਲਈ ਸੱਚ ਦੇ ਖੋਜੀ ਉਨ੍ਹਾਂ ਨੂੰ ਹੀ ਸਤਿਗੁਰੂ ਆਖਦੇ ਹਨ। ਪਰ ਇਹ ਉਸ ਮਹਾਰਾਜ ਦੇ ਸ਼ਾਨਦਾਰ ਇਖਲਾਕ ਦਾ ਨਮੂਨਾ ਹੈ, ਕਿ ਉਨ੍ਹਾਂ ਨੇ ਆਪਣੇ ਮੂੰਹੋਂ ਆਪਣੇ ਆਪ ਨੂੰ ਗੁਰੂ ਨਹੀਂ ਆਖਿਆ ਸਗੋਂ ਮਾਲਕ ਦੇ ਡਰ ਦਾ ਢਾਡੀ ਤੇ ਪਿਆਰੇ ਦੇ ਦੁਵਾਰੇ ਦਾ ਕੁਕਰ ਅਤੇ ਦਾਸ ਯਾ ਸੇਵਕ ਆਖਿਆ ਹੈ ਜਿਹਾ ਕਿ "ਏਤੇ ਕੂਕਰ ਹਉ ਬੇਗਾਨ।"

(ਰਾਗੁ ਬਿ: ਮ: ੧ ਸ਼: ੧)

"ਮਾਣਸ ਮੂਰਤਿ ਨਾਨਕੁ ਨਾਮੁ ।

ਕਰਣੀ ਕੁਤਾ ਦਰਿ ਤੁਰਮਾਨਿ"।।

(ਰਾਗੁ ਆਸਾ ਮਹਲਾ ੧ ਸ਼: ੪)

ਬੱਸ ਗੁਰੂ ਜੀ ਨੇ ਗੁਰੂ ਦੀ ਪਦਵੀ ਯਾ ਦਰਜੇ ਦੀ ਮਹਿਮਾ, ਅਤੇ ਖੂਬੀਆਂ ਦਸੀਆਂ ਹਨ | ਪਰ ਪੂਰਨ ਸਤਿਗੁਰ ਵਾਲੇ ਗੁਣ ਕੇਵਲ ਉਨ੍ਹਾਂ ਵਿੱਚ ਹੀ ਘਟਦੇ ਹਨ, ਇਸ ਲਈ ਜਿਤਨੀ ਮਹਿਮਾ ਗੁਰੂ ਪਦਵੀ ਦੀ ਗੁਰੂ ਗ੍ਰੰਥ