ਇਹ ਸਫ਼ਾ ਪ੍ਰਮਾਣਿਤ ਹੈ

(੯)

ਏਥੇ ਨਾਮ ਦਾ ਅਰਥ ਹੈ "ਸਾਰੀ ਦੀ ਸਾਰੀ ਧਾਰਮਕ ਸਿਖਿਆ ਅਤੇ ਸਾਰੇ ਦਾ ਸਾਰਾ ਰੱਬੀ ਗਿਆਨ ਅਤੇ ਉਸ ਨੂੰ ਵਰਤਨ ਤੇ ਪ੍ਰਚਾਰ ਕਰਨ ਦੇ ਸਾਰੇ ਸਾਧਨ।" ਗਿਆਨ ਤੋਂ ਉਹ ਗਿਆਨ ਮੁਰਾਦ ਹੈ ਕਿ ਜਿਸਦਾ ਤਅੱਲਕ ਮਾਨੁੱਖ ਦੇ ਛੁਟਕਾਰੇ ਤੇ ਮੁਕਤੀ ਅਤੇ ਸੰਸਾਰ ਦੀ ਸਾਂਝੀ ਭਲਾਈ ਨਾਲ ਹੋਵੇ[1]|

ਬੱਸ ਇਸ ਤੋਂ ਸਿੱਧ ਹੋਇਆ, ਕਿ ਸਿੱਖੀ ਨੂੰ ਸੰਸਾਰ ਵਿੱਚ ਪ੍ਰਗਟ ਕਰਨ ਵਾਲੇ ਦਸ ਗੁਰੂ ਹੀ ਸਿੱਖਾਂ ਦੇ ਗੁਰੂ ਹਨ, ਹੁਣ ਜੇ ਕੋਈ ਸਿਖ ਧਰਮ ਦਾ ਪ੍ਰਚਾਰ ਕਰੇ, ਉਹ ਨਵੀ ਕਾਢ ਕੋਈ ਨਹੀਂ ਕੱਢ ਰਿਹਾ, ਸਗੋਂ ਸਤਿਗੁਰਾਂ ਦੀ ਪ੍ਰਗਟ ਕੀਤੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ, ਇਸ ਲਈ ਉਹ ਪ੍ਰਚਾਰਕ ਭਾਈ ਸਿੱਖਾਂ ਦਾ ਸਤਿਗੁਰੂ ਨਹੀਂ ਹੋ ਸਕਦਾ, ਜੇ ਕੋਈ ਸੱਜਣ ਅਜੇਹਾ ਪ੍ਰਚਾਰ ਕਰ ਰਿਹਾ ਹੈ ਤਾਂ ਉਹ ਤੇ ਉਸ ਦੇ ਪਿਛਲੱਗ ਸਿੱਖ ਪੰਥ ਤੋਂ ਖਾਰਜ ਹਨ|

ਸ਼ਖਸੀ ਗੁਰੂਡੰਮ ਤੋਂ ਜੱਥੇ-ਬੰਦੀ ਨੂੰ ਖਤਰਾ

(੩) ਇਕ ਪੰਥ ਦਾ ਗੁਰੂ ਭੀ ਇਕੋ ਹੀ ਹੋ ਸਕਦਾ ਹੈ, ਜੇ ੩੦ ਲੱਖ ਸਿੱਖ ਇਕ ਥਾਂ ਇਕੱਠੇ ਹੋਕ ਬੇਠ ਜਾਵਣ, ਤੇ ਅਪਨੇ ੨ ਦਿਲ ਵਿੱਚ ਹਰ ਇਕ ਸਿੱਖ ਇਹ ਨਿਸ਼ਚਾ,


  1. ਇਸ ਨਾਮ ਪਦ ਦੇ ਮੁਤਅੱਲਕ ਜੇ ਬਹੁਤ ਕੁਛ ਦੇਖਨਾ ਹੋਵੇ ਤਾਂ ਦਾਸ ਦੀ ਲਿਖੀ ਹੋਈ "ਟੀਕਾ ਨਿੱਤ ਨੇਮਾ ਦੀ ਤੀਜੀ ਐਡੀਸ਼ਨ" ਵਿਚੋਂ "ਸਾਚਾ ਸਾਹਿਬ ਸਾਚ ਨਾਇ ।" ਤੇ "ਅਸੰਖ ਨਾਵ ਅਸੰਖ ਥਾਵ।" ਆਦਿ ਪਉੜੀਆਂ ਦਾ ਪੂਰਾ ਅਰਥ ਪ੍ਰਮਾਰਥ ਦੇਖ ਲੈਣਾ।