ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਦ ਇਹ ਵਾਪਰਿਆ ਦਲੀਮ ਕੁਮਾਰ, ਹੋਰ ਮੁੰਡਿਆਂ ਦੇ ਨਾਲ, ਤਲਾਅ ਕੋਲ ਖੇਡ ਰਿਹਾ ਸੀ। ਜਿਸ ਸਮੇਂ ਬੋਅਲ ਮੱਛੀ ਜ਼ਾਲ ਵਿੱਚ ਫਸੀ, ਉਸੇ ਪਲ ਡਾਲੀਮ ਨੂੰ ਢਿੱਲਾ ਮਹਿਸੂਸ ਹੋਇਆ; ਅਤੇ ਜਦੋਂ ਮੱਛੀ ਨੂੰ ਜ਼ਮੀਨ ਤੇ ਲਿਆਇਆ ਗਿਆ, ਡਾਲੀਮ ਜ਼ਮੀਨ ਤੇ ਡਿੱਗ ਪਿਆ ਅਤੇ ਲੱਗਾ ਜਿਂਵੇ ਉਹ ਆਪਣੇ ਆਖਰੀ ਸਾਹ ਲੈ ਰਿਹਾ ਹੋਵੇ। ਉਸ ਨੂੰ ਤੁਰੰਤ ਉਸ ਦੀ ਮਾਂ ਦੇ ਕਮਰੇ ਵਿਚ ਲਿਜਾਇਆ ਗਿਆ, ਅਤੇ ਰਾਜਾ ਆਪਣੇ ਪੁੱਤਰ ਤੇ ਵਾਰਸ ਦੀ ਅਚਾਨਕ ਬਿਮਾਰੀ ਬਾਰੇ ਸੁਣ ਕੇ ਹੈਰਾਨ ਹੋ ਗਿਆ। ਡਾਕਟਰ ਦੇ ਹੁਕਮ ਤੇ ਮੱਛੀ ਨੂੰ ਦੂਓ ਰਾਣੀ ਦੇ ਕਮਰੇ ਵਿੱਚ ਲਿਆਂਦਾ ਗਿਆ, ਅਤੇ ਇਸ ਤਰਾਂ ਜਦ ਮੱਛੀ ਜ਼ਮੀਨ ਤੇ ਖੰਭਾਂ ਫੜਫੜਾ ਰਹੀ ਸੀ, ਆਪਣੀ ਮਾਂ ਦੇ ਕਮਰੇ ਵਿਚ ਦਲੀਮ ਬੇਹੋਸ਼ ਹੋ ਗਿਆ। ਜਦੋਂ ਮੱਛੀ ਨੂੰ ਕੱਟਿਆ ਗਿਆ ਸੀ, ਅੰਦਰ ਇੱਕ ਸੰਦੂਕ ਮਿਲਿਆ, ਅਤੇ ਸੰਦੂਕ ਦੇ ਅੰਦਰ ਇੱਕ ਸੋਨੇ ਦਾ ਹਾਰ ਸੀ। ਜਿੰਵੇ ਹੀ ਰਾਣੀ ਨੇ ਹਾਰ ਪਹਿਨਿਆ, ਉਸੇ ਹੀ ਸਮੇਂ ਡਾਲੀਮ ਦੀ ਉਸ ਦੀ ਮਾਂ ਦੇ ਕਮਰੇ ਵਿਚ ਮੌਤ ਹੋ ਗਈ।

ਜਦੋਂ ਉਸ ਦੇ ਪੁੱਤਰ ਅਤੇ ਵਾਰਸ ਦੀ ਮੌਤ ਦੀ ਖ਼ਬਰ ਰਾਜੇ ਕੋਲ ਪਹੁੰਚੀ, ਉਹ ਸੋਗ ਦੇ ਸਮੁੰਦਰ ਵਿੱਚ ਡੁੱਬ ਗਿਆ, ਜਿਸ ਨੂੰ ਦੂਓ ਰਾਣੀ ਦੇ ਠੀਕ ਹੋਣ ਦੀ ਖ਼ਬਰ ਕਿਸੇ ਵੀ ਤਰੀਕੇ ਨਾਲ ਨਹੀ ਘਟਾ ਸਕੀ। ਉਹ ਆਪਣੇ ਮਰ ਚੁੱਕੇ ਡਾਲੀਮ ਲਈ ਇਸ ਕਦਰ ਫੁੱਟ-ਫੁੱਟ ਕੇ ਰੋਇਆ ਕਿ ਉਸ ਦੇ ਦਰਬਾਰੀਆਂ ਨੂੰ ਉਸਦੀ ਮਾਨਸਿਕ ਸਿਹਤ ਦੇ ਹਮੇਸ਼ਾਂ ਲਈ ਖਰਾਬ ਹੋ ਜਾਣ ਦਾ ਡਰ ਸੀ। ਰਾਜਾ ਨਹੀਂ ਚਾਉਂਦਾ ਸੀ ਕੇ ਉਸ ਦੇ ਪੁੱਤਰ ਨੂੰ ਦਫਨਾਇਆ ਜਾਏ ਜਾਂ ਸਾੜਿਆ ਜਾਏ। ਉਹ ਆਪਣੇ ਪੁੱਤਰ ਦੀ ਇਹਨੀ ਬੇਵਜ੍ਹਾ ਤੇ ਬਹੁਤ ਹੀ ਅਚਾਨਕ ਹੋਈ ਮੌਤ ਦੀ ਹਕੀਕਤ ਨੂੰ ਪ੍ਰਵਾਨ ਨਹੀਂ ਕਰ ਪਾ ਰਿਹਾ ਸੀ। ਉਸ ਨੇ ਮੁਰਦਾ ਸਰੀਰ ਨੂੰ ਸ਼ਹਿਰ ਦੇ ਉਪਨਗਰਾਂ ਵਿੱਚ ਉਸਦੇ ਬਾਗਾਂ ਵਾਲੇ ਘਰ ਵਿੱਚ ਰੱਖਨ ਦਾ ਹੁਕਮ ਦਿੱਤਾ। ਹਰ ਕਿਸਮ ਦੇ ਪ੍ਰਬੰਧ ਨੂੰ ਪਹਿਲਾਂ ਵਾਂਗ ਹੀ ਰੱਖਨ ਦਾ ਹੁਕਮ ਦਿੱਤਾ ਜਿੰਵੇ ਕਿ ਰਾਜਕੁਮਾਰ ਨੂੰ ਭੋਜਨ ਕਰਦੇ ਹੋਏ ਚਾਹੀਦੀਆਂ ਹੋਣ।