ਪਹਿਲਾ ਪਿਆਰ
77
ਆਪਣਾ ਸਭ ਕੁਝ ਗੁਆ ਬੈਠਾ, ਅਤੇ - ਕਿਸੇ ਅਗਿਆਤ ਕਾਰਨ ਕਰਕੇ, ਸ਼ਾਇਦ ਪੈਸੇ ਲਈ (ਸਾਰੇ ਮਾਮਲਿਆਂ ਵਿਚ ਉਹ ਬਿਹਤਰ ਕਾਰਕਰਦਗੀ ਦਿਖਾ ਸਕਦਾ ਸੀ, ਮੇਰੇ ਪਿਤਾ ਨੇ ਠੰਢੀ ਮੁਸਕਰਾਹਟ ਨਾਲ ਕਿਹਾ ਸੀ) - ਕਿਸੇ ਸਰਕਾਰੀ ਕਰਮਚਾਰੀ ਦੀ ਧੀ ਨਾਲ ਵਿਆਹ ਕਰਵਾ ਲਿਆ, ਅਤੇ ਉਸ ਤੋਂ ਬਾਅਦ ਸੱਟੇਬਾਜ਼ੀ ਵਿੱਚ ਪੈ ਗਿਆ ਅਤੇ ਅੰਤ ਵਿੱਚ ਆਪਣੇ ਆਪ ਨੂੰ ਬਰਬਾਦ ਕਰ ਲਿਆ।
"ਸ਼ਾਇਦ ਇਸੇ ਲਈ ਉਹ ਪੈਸਾ ਉਧਾਰ ਨਹੀਂ ਲੈਣਾ ਚਾਹੁੰਦੀ," ਮੇਰੀ ਮਾਂ ਨੇ ਟਿੱਪਣੀ ਕੀਤੀ।
"ਇਹ ਐਨ ਸੰਭਵ ਹੈ," ਮੇਰੇ ਪਿਤਾ ਜੀ ਨੇ ਹੌਲੀ ਜਿਹੇ ਕਿਹਾ। "ਕੀ ਉਹ ਫਰੈਂਚ ਬੋਲਦੀ ਹੈ?"
"ਬਹੁਤ ਭੈੜੀ।"
"ਹੰਮ। ਪਰ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਖੈਰ, ਲੱਗਦਾ ਹੈ ਤੁਸੀਂ ਧੀ ਦੀ ਗੱਲ ਕੀਤੀ ਹੈ। ਕਿਸੇ ਨਾ ਕਿਸੇ ਨੇ ਮੈਨੂੰ ਦੱਸਿਆ ਕਿ ਉਹ ਇੱਕ ਬਹੁਤ ਹੀ ਚੰਗੀ, ਸੁਲਝੀ ਹੋਈ ਕੁੜੀ ਸੀ।"
"ਓ...ਮੈਨੂੰ ਲੱਗਦਾ ਹੈ ਕਿ ਉਹ ਆਪਣੀ ਮਾਂ ਤੇ ਨਹੀਂ ਗਈ।"
"ਪ੍ਰਿੰਸ ਤੇ ਨਹੀਂ ਗਈ," ਮੇਰੇ ਪਿਤਾ ਨੇ ਜਵਾਬ ਦਿੱਤਾ। "ਉਹ ਬਹੁਤ ਪੜ੍ਹਿਆ ਲਿਖਿਆ, ਪਰ ਮੂਰਖ ਸੀ।"
ਮੇਰੀ ਮਾਂ ਨੇ ਹੌਕਾ ਲਿਆ ਅਤੇ ਗੰਭੀਰ ਹੋ ਗਈ। ਮੇਰਾ ਪਿਤਾ ਚੁੱਪ ਸੀ। ਇਸ ਸਾਰੀ ਗੱਲਬਾਤ ਦੇ ਦੌਰਾਨ ਮੈਂ ਬਹੁਤ ਬੇਅਰਾਮ ਮਹਿਸੂਸ ਕੀਤਾ।
ਡਿਨਰ ਦੇ ਬਾਅਦ ਮੈਂ ਆਪਣੀ ਬੰਦੂਕ ਦੇ ਬਿਨਾਂ ਬਾਗ਼ ਵਿੱਚ ਗਿਆ। ਮੇਰਾ ਅੱਧਾ ਕੁ ਮਨ ਸੀ ਕਿ ਜ਼ੈਸੇਕਿਨਾਂ ਦੇ ਬਾਗ਼ ਦੇ ਨੇੜੇ ਨਹੀਂ ਜਾਣਾ, ਪਰ ਇੱਕ ਬੇਰੋਕ ਆਵੇਗ ਮੈਨੂੰ ਖਿੱਚ ਕੇ ਉਧਰ ਲੈ ਗਿਆ, ਅਤੇ ਇਸਦਾ ਫਾਇਦਾ ਹੋਇਆ। ਮੈਂ ਹੈਜ਼ ਦੇ ਨੇੜੇ ਪਹੁੰਚਿਆ ਹੀ ਸੀ ਕਿ ਜ਼ਿਨੈਦਾ ਵਿਖਾਈ ਦਿੱਤੀ। ਇਸ ਵਾਰ ਉਹ ਇਕੱਲੀ ਸੀ। ਉਸਨੇ ਹੱਥ ਵਿੱਚ ਇੱਕ ਕਿਤਾਬ ਲੈ ਰੱਖੀ ਸੀ, ਅਤੇ ਹੌਲੀ ਹੌਲੀ ਟਹਿਲ ਰਹੀ ਸੀ। ਉਸਨੇ ਮੈਨੂੰ ਨਹੀਂ ਸੀ ਦੇਖਿਆ। ਮੈਂ ਉਸ ਨੂੰ ਪਤਾ ਨਹੀਂ ਲੱਗਣ ਦੇਣਾ ਸੀ, ਪਰ ਸਮੇਂ ਸਿਰ ਮੈਨੂੰ ਯਾਦ ਆ ਗਿਆ ਅਤੇ ਮੈਂ ਖੰਘਿਆ। ਉਸ ਨੇ ਮੁੜ ਕੇ ਦੇਖਿਆ ਪਰ ਰੁਕੀ ਨਹੀਂ, ਆਪਣੇ ਗੋਲ ਸਟ੍ਰਾ ਟੋਪ ਦੇ ਚੌੜੇ ਨੀਲੇ ਰਿਬਨਾਂ ਨੂੰ ਠੀਕ ਕੀਤਾ,