76
ਪਹਿਲਾ ਪਿਆਰ
"ਉਹ ਕਿਹੜੀ ਗੱਲ ’ਤੇ ਹਮੇਸ਼ਾ ਹੱਸਦੀ ਰਹਿੰਦੀ ਹੈ?" ਫਿਓਦਰ ਨਾਲ ਘਰ ਜਾਂਦਿਆਂ ਮੈਂ ਹੈਰਾਨੀ ਪ੍ਰਗਟ ਕੀਤੀ। ਉਸਨੇ ਕੁਝ ਨਹੀਂ ਕਿਹਾ, ਪਰ ਖਿਝਿਆ ਜਿਹਾ ਮੇਰੇ ਪਿੱਛੇ ਚੱਲਦਾ ਰਿਹਾ। ਮੇਰੀ ਮਾਂ ਨੇ ਮੈਨੂੰ ਝਿੜਕਿਆ, ਅਤੇ ਉਹ ਹੈਰਾਨ ਸੀ ਕਿ ਮੈਂ “ਉਸ ਰਾਜਕੁਮਾਰੀ ਦੇ ਏਨੀ ਦੇਰ ਰੁਕਿਆ।” ਮੈਂ ਕੋਈ ਜਵਾਬ ਨਾ ਦਿੱਤਾ, ਅਤੇ ਆਪਣੇ ਕਮਰੇ ਵਿੱਚ ਚਲਾ ਗਿਆ। ਮੈਂ ਅਚਾਨਕ ਬਹੁਤ ਹੀ ਦੁਖੀ ਮਹਿਸੂਸ ਕੀਤਾ। ਬੜੀ ਮੁਸ਼ਕਲ ਨਾਲ ਮੈਂ ਰੋਣਾ ਰੋਕ ਸਕਿਆ। ਮੈਨੂੰ ਹੁਸਾਰ ਨਾਲ ਈਰਖਾ ਹੋ ਰਹੀ ਸੀ।
V
ਰਾਜਕੁਮਾਰੀ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ ਮੇਰੀ ਮਾਂ ਨੂੰ ਮਿਲਣ ਆਈ। ਮੇਰੀ ਮਾਂ ਨੂੰ ਉਹ ਚੰਗੀ ਨਹੀਂ ਲੱਗੀ ਸੀ। ਮੈਂ ਮੀਟਿੰਗ ਵਿਚ ਮੌਜੂਦ ਨਹੀਂ ਸੀ, ਪਰ ਡਿਨਰ ਸਮੇਂ ਮੇਰੀ ਮਾਂ ਨੇ ਮੇਰੇ ਪਿਤਾ ਨੂੰ ਦੱਸਿਆ ਕਿ ਰਾਜਕੁਮਾਰੀ ਜੈਸੇਕਿਨ ਉਸ ਨੂੰ "une femme tès vulgaire"[1] ਲੱਗਦੀ ਸੀ, ਕਿ ਉਸ ਦੀ ਮਦਦ ਕਰਨ ਲਈ ਪ੍ਰਿੰਸ ਸੇਰੇਗੇਈ ਨੂੰ ਕਹਿਣ ਲਈ ਉਸ ਦੀਆਂ ਮਿੰਨਤਾਂ ਬਹੁਤ ਅਕਾਊ ਸੀ, ਕਿ ਬਿਜਨਸ ਅਤੇ ਕਾਨੂੰਨੀ-ਮਕੱਦਮਿਆਂ - "des vilaines affaires d'argent"[2] ਵਿੱਚ ਉਹ ਬੁਰੀ ਤਰ੍ਹਾਂ ਫਸੀ ਹੋਈ ਲੱਗਦੀ ਸੀ ਅਤੇ ਇਹ ਕਿ ਉਹ ਦਾ ਇੱਕ ਸਿਰੇ ਦੀ ਚਾਲਬਾਜ਼ ਹੋਣਾ ਲਾਜ਼ਮੀ ਹੈ। ਹਾਲਾਂਕਿ, ਮੇਰੀ ਮਾਂ ਨੇ ਇਹ ਵੀ ਕਿਹਾ ਕਿ ਉਸਨੇ ਉਸਨੂੰ ਅਤੇ ਉਸ ਦੀ ਧੀ ਨੂੰ ਕੱਲ੍ਹ ਡਿਨਰ ਲਈ ਬੁਲਾਇਆ ਸੀ- "ਅਤੇ ਉਸਦੀ ਧੀ" ਸ਼ਬਦਾਂ ਨੂੰ ਸੁਣ ਕੇ ਮੈਂ ਆਪਣੀ ਪਲੇਟ ਤੇ ਝੁਕਿਆ- "ਕਿਉਂਕਿ ਆਖ਼ਰਕਾਰ ਉਹ ਸਾਡੇ ਗੁਆਂਢੀ ਹਨ, ਅਤੇ ਖ਼ਾਨਦਾਨੀ ਵੀ।" ਤਦ ਮੇਰੇ ਪਿਤਾ ਜੀ ਨੇ ਮੇਰੀ ਮਾਂ ਨੂੰ ਦੱਸਿਆ ਕਿ ਉਹ ਹੁਣ ਉਸ ਨੂੰ ਯਾਦ ਆ ਗਿਆ ਸੀ ਕਿ ਉਹ ਔਰਤ ਕੌਣ ਸੀ: ਕਿ ਜਦੋਂ ਉਹ ਜਵਾਨ ਸੀ ਤਾਂ ਉਹ ਪ੍ਰਿੰਸ ਜੈਸੈਕਿਨ ਨੂੰ ਜਾਣਦਾ ਸੀ, ਇੱਕ ਚੰਗਾ-ਪਲਿਆ, ਪਰ ਬਦਦਿਮਾਗ਼, ਮੂਰਖ ਆਦਮੀ, ਜਿਸ ਨੂੰ ਪੈਰਿਸ ਵਿਚ ਲੰਬੇ ਨਿਵਾਸ ਦੇ ਕਾਰਨ ਸਮਾਜ ਵਿੱਚ "ਪੈਰਿਸਿਅਨ" ਕਹਿ ਕੇ ਬੁਲਾਇਆ ਜਾਂਦਾ ਸੀ; ਕਿ ਉਹ ਬਹੁਤ ਅਮੀਰ ਸੀ, ਪਰ ਜੂਏਬਾਜ਼ੀ ਵਿੱਚ