ਪਹਿਲਾ ਪਿਆਰ
75
ਮੈਂ ਹੱਸਾਂ, ਜਾਂ ਕੁਝ ਕਹਾਂ, ਜਾਂ ਚੁੱਪ ਰਹਾਂ। ਨਾਲ ਵਾਲੇ ਕਮਰੇ ਦੇ ਖੁੱਲ੍ਹੇ ਦਰਵਾਜ਼ੇ ਦੇ ਵਿੱਚੋਂ ਮੈਨੂੰ ਆਪਣੇ ਨੌਕਰ ਫਿਓਦਰ ਦੀ ਸ਼ਕਲ ਦਿਖਾਈ ਦਿੱਤੀ। ਉਸ ਨੇ ਮੈਨੂੰ ਇਸ਼ਾਰਾ ਕੀਤਾ, ਜਿਸ ਦੀ ਮੈਂ ਯੰਤਰਵਤ ਪਾਲਣਾ ਕੀਤੀ।
"ਕੀ ਗੱਲ ਹੈ?" ਮੈਂ ਪੁੱਛਿਆ।
"ਤੁਹਾਡੀ ਮਾਂ ਨੇ ਤੁਹਾਨੂੰ ਬੁਲਾਇਆ ਹੈ," ਉਸ ਨੇ ਹੌਲੀ ਆਵਾਜ਼ ਵਿੱਚ ਕਿਹਾ। "ਉਹ ਪਰੇਸ਼ਾਨ ਹੈ ਕਿ ਤੁਸੀਂ ਜਵਾਬ ਲੈ ਕੇ ਵਾਪਸ ਨਹੀਂ ਆਏ।"
"ਪਰ ਕੀ ਮੈਂ ਇੱਥੇ ਬਹੁਤ ਦੇਰ ਤੋਂ ਹਾਂ?"
"ਇੱਕ ਘੰਟਾ ਤੋਂ ਵੱਧ।"
"ਇੱਕ ਘੰਟੇ ਤੋਂ ਵੱਧ!" ਮੈਂ ਬੇ-ਅਖਤਿਆਰ ਦੁਹਰਾਇਆ। ਮੈਂ ਡਰਾਇੰਗ-ਰੂਮ ਵਿੱਚ ਵਾਪਸ ਚਲਾ ਗਿਆ ਅਤੇ ਜਾਣ ਲਈ ਖਿਮਾ ਮੰਗਣਾ ਸ਼ੁਰੂ ਕਰ ਦਿੱਤਾ।
"ਤੁਸੀਂ ਕਿੱਥੇ ਜਾ ਰਹੇ ਹੋ?" ਜ਼ਿਨੈਦਾ ਨੇ ਹੁਸਾਰ ਦੇ ਪਿੱਛੇ ਤੋਂ ਮੈਨੂੰ ਵੇਖਦੇ ਹੋਏ ਕਿਹਾ।
"ਮੈਨੂੰ ਹੁਣ ਘਰ ਜਾਣਾ ਚਾਹੀਦਾ ਹੈ...ਇਸ ਲਈ ਮੈਂ ਕਹਾਂਗਾ," ਮੈਂ ਮਾਂ ਨਾਲ ਅਗਲੀ ਗੱਲ ਕਰਦੇ ਹੋਏ ਕਿਹਾ, "ਤੁਸੀਂ ਇਕ ਅਤੇ ਦੋ ਦਰਮਿਆਨ ਸਾਡੇ ਵੱਲ ਆ ਜਾਣਾ?"
"ਬਿਲਕੁਲ।"
ਰਾਜਕੁਮਾਰੀ ਨੇ ਕਾਹਲੀ ਨਾਲ ਆਪਣੀ ਨਸਵਾਰ ਦੀ ਡੱਬੀ ਕੱਢੀ, ਅਤੇ ਇੰਨੇ ਜ਼ੋਰ ਨਾਲ ਨਾਲ ਨਸਵਾਰ ਦੀ ਇਕ ਚੂੰਢੀ ਸੜ੍ਹਾਕੀ ਕਿ ਮੈਂ ਸੱਚੀਂ ਮੇਰਾ ਤ੍ਰਾਹ ਨਿਕਲ ਗਿਆ।
"ਹਾਂ, ਇਹੀ ਸੁਨੇਹਾ ਹੈ," ਉਸਨੇ ਆਹ ਭਰ ਕੇ ਆਪਣੀਆਂ ਨਮ ਅੱਖਾਂ ਝਪਕਦੇ ਹੋਏ ਕਿਹਾ।
ਮੈਂ ਇੱਕ ਵਾਰੀ ਹੋਰ ਨਿਵਿਆ ਅਤੇ ਉਸ ਅਟਪਟੇਪਣ ਦੀ ਭਾਵਨਾ ਨਾਲ ਕਮਰੇ ਵਿੱਚੋਂ ਨਿਕਲ ਗਿਆ ਜੋ ਕੋਈ ਚੜ੍ਹਦੀ ਉਮਰ ਨੌਜਵਾਨ ਉਦੋਂ ਅਨੁਭਵ ਕਰਦਾ ਹੈ ਜਦੋਂ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਤੇ ਨਿਗਾਹ ਰੱਖੀ ਜਾ ਰਹੀ ਹੈ।
"ਦੇਖੋ, ਮੋ`ਸ਼ੀਓਰ ਵੋਲਦੇਮਰ, ਤੁਸੀਂ ਸਾਨੂੰ ਮਿਲਣ ਆਉਣਾ," ਜ਼ਿਨੈਦਾ ਨੇ ਹੱਸਦੇ ਹੋਏ ਕਿਹਾ।