ਪੰਨਾ:First Love and Punin and Babúrin.djvu/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

72

ਪਹਿਲਾ ਪਿਆਰ

ਸਿਰਫ ਲੜਕਾ ਨਾ ਸਮਝੇ। ਇਸ ਲਈ ਅਤਿਅੰਤ ਭਰੋਸੇ ਅਤੇ ਗੰਭੀਰਤਾ ਦਾ ਅੰਦਾਜ਼ ਅਪਣਾਉਂਦੇ ਹੋਏ ਮੈਂ ਕਿਹਾ:

"ਯਕੀਨਨ, ਜ਼ਿਨੈਦਾ ਅਲੈਗਜ਼ੈਂਡਰੋਵਨਾ, ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ; ਮੇਰੀ ਇਸ ਸੱਚਾਈ ਨੂੰ ਛੁਪਾਉਣ ਦੀ ਕੋਈ ਇੱਛਾ ਨਹੀਂ ਹੈ।"

ਉਸਨੇ ਹੌਲੀ ਜਿਹੇ ਆਪਣਾ ਸਿਰ ਹਿਲਾਇਆ। "ਕੀ ਤੇਰਾ ਕੋਈ ਟਿਊਟਰ ਹੈ?" ਉਸਨੇ ਅਚਾਨਕ ਪੁੱਛਿਆ।

"ਨਹੀਂ, ਮੇਰੇ ਕੋਲ ਕਾਫ਼ੀ ਸਮੇਂ ਤੋਂ ਕੋਈ ਨਹੀਂ ਸੀ।" ਇਹ ਇੱਕ ਝੂਠ ਸੀ; ਇੱਕ ਮਹੀਨਾ ਪਹਿਲਾਂ ਮੇਰਾ ਫ਼ਰਾਂਸੀਸੀ ਟਿਊਟਰ ਮੈਨੂੰ ਛੱਡ ਕੇ ਗਿਆ ਸੀ।

"ਓ,ਤੂੰ ਕਾਫ਼ੀ ਵੱਡਾ ਹੋ ਗਿਆ ਹੈ!" ਉਸਨੇ ਮੇਰੀਆਂ ਉਂਗਲਾਂ ਤੇ ਹਲਕੀ ਜਿਹੀ ਚਪੇੜ ਮਾਰੀ, "ਆਪਣੇ ਹੱਥ ਸਿਧੇ ਉੱਪਰ ਰੱਖ!" ਉਸਨੇ ਕਿਹਾ। ਉਹ ਇੱਕ ਵਾਰ ਫੇਰ ਤੇਜ਼ ਤੇਜ਼ ਉੱਨ ਦਾ ਗੋਲਾ ਲਪੇਟਣ ਲੱਗ ਪਈ।

ਮੈਂ ਉਸ ਦੀ ਪਾਈ ਨੀਵੀਂ ਦਾ ਫਾਇਦਾ ਉਠਾਉਂਦਿਆਂ ਉਸ ਵੱਲ ਦੇਖ਼ਿਆ, ਪਹਿਲਾਂ ਚੋਰੀ-ਚੋਰੀ ਅਤੇ ਫਿਰ ਵਧੇਰੇ ਹੀ ਵਧੇਰੇ ਨਿਡਰਤਾ ਨਾਲ। ਉਸ ਦਾ ਚਿਹਰਾ ਕੱਲ੍ਹ ਨਾਲੋਂ ਵੀ ਜ਼ਿਆਦਾ ਦਿਲਕਸ਼ ਦਿਖਾਈ ਦਿੰਦਾ ਸੀ; ਇਹ ਬਹੁਤ ਹੀ ਸਾਫ਼ ਸੁਥਰਾ, ਲਿਸ਼ਕਦਾ ਅਤੇ ਦਿਆਲੂ ਸੀ। ਉਹ ਖਿੜਕੀ ਵੱਲ ਪਿੱਠ ਕਰਕੇ ਬੈਠੀ ਸੀ, ਜਿਸ ਤੇ ਚਿੱਟੇ ਪਰਦੇ ਲਟਕੇ ਹੋਏ ਸੀ; ਪਰਦਿਆਂ ਦੇ ਵਿੱਚੀਂ ਛਣ ਕੇ ਸੂਰਜ ਦੀਆਂ ਕਿਰਨਾਂ ਉਸ ਦੇ ਭਰਵੇਂ ਸੁਨਹਿਰੀ ਵਾਲਾਂ, ਉਸ ਦੀ ਸੁਹਣੀ ਧੌਣ, ਉਸ ਦੇ ਢਿਲਕੇ ਮੋਢੇ, ਅਤੇ ਉਸ ਦੀ ਨਾਜ਼ੁਕ, ਸ਼ਾਂਤ ਹਿੱਕ ਉੱਤੇ ਕੋਮਲ ਚਟਿਆਈ ਛਿੜਕ ਰਹੀਆਂ ਸਨ। ਮੈਂ ਉਸ ਵੱਲ ਦੇਖਿਆ; ਅਤੇ ਉਹ ਮੈਨੂੰ ਬਹੁਤ ਹੀ ਪਿਆਰੀ ਅਤੇ ਬਹੁਤ ਹੀ ਕਰੀਬ ਲੱਗੀ! ਇਵੇਂ ਲੱਗਦਾ ਸੀ ਜਿਵੇਂ ਮੈਂ ਉਸਨੂੰ ਲੰਬੇ ਸਮੇਂ ਤੋਂ ਜਾਣਦਾ ਹੋਵਾਂ, ਅਤੇ ਮੈਨੂੰ ਕੁਝ ਨਹੀਂ ਪਤਾ ਸੀ, ਤਦ ਤਕ ਮੈਂ ਜੀਉਂਦਿਆਂ ਵਿੱਚ ਹੀ ਨਹੀਂ ਸੀ। ਉਸ ਨੇ ਇੱਕ ਮਹੀਨ ਕੱਪੜੇ ਦੀ ਹੰਢੀ ਹੋਈ ਡਰੈੱਸ ਅਤੇ ਚੋਗਾ ਪਾਇਆ ਹੋਇਆ ਸੀ; ਮੈਂ ਉਸ ਦੇ ਪਹਿਰਾਵੇ ਦੀ ਇੱਕ ਇੱਕ ਤੈਹ ਨੂੰ ਪਿਆਰ ਨਾਲ ਸਹਿਲਾਉਣ ਨੂੰ ਜੀ ਕਰਦਾ ਸੀ। ਉਸ ਦੇ ਬੂਟਾਂ ਦੀਆਂ ਨੋਕਾਂ ਉਸ ਦੇ ਕੱਪੜੇ ਹੇਠੋਂ ਝੱਟ ਦਿਖੇ; ਮੈਂ ਉਨ੍ਹਾਂ ਦੇ ਅੱਗੇ ਸਤਿਕਾਰ ਨਾਲ ਝੁਕ ਸਕਦਾ ਸੀ। ਅਤੇ ਮੈਂ