70
ਪਹਿਲਾ ਪਿਆਰ
ਨੇ ਕਿਹਾ। (ਉਸਦੀ ਆਵਾਜ਼ ਦੀ ਚਾਂਦੀਨੁਮਾ ਟੁਣਕਾਰ ਨੇ ਮੇਰੇ ਅੰਦਰ ਝੁਣਝੁਣੀ ਛੇੜ ਦਿੱਤੀ) "ਕੀ ਮੈਂ ਤੁਹਾਡੇ ਬਾਰੇ ਇਹ ਗੱਲ ਕਹਿ ਸਕਦੀ ਹਾਂ?"
"ਜ਼ਰੂਰ..." ਮੈਂ ਥਥਲਾ ਗਿਆ।
"ਕਿੱਥੇ ਦੇਖਿਆ ਹੈ?" ਰਾਜਕੁਮਾਰੀ ਨੇ ਪੁੱਛਿਆ।
ਧੀ ਨੇ ਜਵਾਬ ਨਹੀਂ ਦਿੱਤਾ।
"ਕੀ ਤੁਸੀਂ ਵਿਅਸਤ ਹੋ?" ਮੇਰੇ ਤੋਂ ਨਜ਼ਰ ਹਟਾਏ ਬਿਨਾਂ ਕੁੜੀ ਨੇ ਮੈਨੂੰ ਕਿਹਾ।
"ਜ਼ਰਾ ਵੀ ਨਹੀਂ।"
"ਕੀ ਤੁਸੀਂ ਮੇਰੀ ਉੱਨ ਸੁਲਝਾਉਣ ਵਿੱਚ ਮੇਰੀ ਮਦਦ ਕਰੋਗੇ? ਮੇਰੇ ਨਾਲ ਆਓ।"
ਉਸ ਨੇ ਆਪਣੇ ਸਿਰ ਦੇ ਨਾਲ ਮੈਨੂੰ ਇਸ਼ਾਰਾ ਕੀਤਾ ਅਤੇ ਕਮਰੇ ਵਿੱਚੋਂ ਨਿੱਕਲ ਗਈ। ਮੈਂ ਉਸ ਦੇ ਮਗਰ ਮਗਰ ਗਿਆ। ਜਿਸ ਕਮਰੇ ਵਿੱਚ ਅਸੀਂ ਦਾਖ਼ਲ ਹੋਏ, ਉਹ ਡਰਾਇੰਗ-ਰੂਮ ਨਾਲੋਂ ਵਧੀਆ ਤਿਆਰ ਕੀਤਾ ਹੋਇਆ ਸੀ, ਅਤੇ ਵਧੇਰੇ ਸ਼ੌਕ ਨਾਲ ਨਾਲ ਸਜਾਇਆ ਹੋਇਆ ਸੀ। ਪਰ, ਉਸ ਵੇਲੇ ਮੈਂ ਕੁਝ ਵੀ ਦੇਖਣ ਦੇ ਲਗਭਗ ਅਯੋਗ ਸੀ। ਮੈਂ ਇਸ ਤਰ੍ਹਾਂ ਤੁਰਿਆ ਫਿਰਦਾ ਸੀ ਜਿਵੇਂ ਨੀਂਦ ਵਿੱਚ ਹੋਵਾਂ, ਅਤੇ ਆਪਣੇ ਸਾਰੇ ਬਦਨ ਵਿੱਚ ਬੇਵਕੂਫੀ ਦੀ ਹੱਦ ਤੱਕ ਖੁਸ਼ੀ ਦੀ ਤੀਖਣ ਭਾਵਨਾ ਦਾ ਅਨੁਭਵ ਕਰ ਰਿਹਾ ਸਾਂ। ਰਾਜਕੁਮਾਰੀ[1] ਬੈਠ ਗਈ ਅਤੇ ਮੈਨੂੰ ਆਪਣੇ ਸਾਹਮਣੇ ਇਕ ਕੁਰਸੀ ਲੈ ਕੇ ਬੈਠਣ ਨੂੰ ਕਿਹਾ। ਉਸ ਨੇ ਆਪਣੇ ਨਾਲ ਲਿਆਂਦਾ ਉਨ ਦਾ ਇਕ ਬੰਡਲ ਖੋਲ੍ਹਿਆ ਅਤੇ ਮੇਰੇ ਹੱਥਾਂ ਤੇ ਰੱਖ ਦਿੱਤਾ। ਇਹ ਸਭ ਉਸਨੇ ਚੁੱਪ ਚਾਪ ਕੀਤਾ, ਅਤਿਅੰਤ ਰੌਚਿਕ ਸੁਸਤੀ ਨਾਲ, ਅਤੇ ਉਸ ਦੇ ਹਲਕੇ ਜਿਹੇ ਖੁੱਲ੍ਹੇ ਬੁੱਲ੍ਹਾਂ ਦੁਆਲੇ ਉਹੀ ਅਚੰਭੇ ਵਾਲੀ ਮੁਸਕਰਾਹਟ ਲਿਸ਼ਕ ਰਹੀ ਸੀ। ਉਸਨੇ ਇੱਕ ਕਾਨੀ ਦੇ ਦੁਆਲੇ ਉਨ ਲਪੇਟਣੀ ਸ਼ੁਰੂ ਕਰ ਦਿੱਤੀ, ਅਤੇ ਅਚਾਨਕ ਇੰਨੀ ਤੇਜ਼, ਲਿਸ਼ਕਦੀ ਤੱਕਣੀ ਮੇਰੇ ਵੱਲ ਸੁੱਟੀ ਕਿ ਮੈਂ ਮੱਲੋਮੱਲੀ ਹੇਠਾਂ ਵੱਲ ਵੇਖਣ ਲੱਗ ਪਿਆ। ਜਦੋਂ ਉਸ ਦੀਆਂ ਅੱਖਾਂ, ਜੋ ਆਮ ਤੌਰ ਤੇ ਅੱਧ-ਖੁੱਲ੍ਹੀਆਂ ਰਹਿੰਦੀਆਂ ਸਨ, ਪੂਰੀਆਂ ਖੁੱਲ੍ਹੀਆਂ
- ↑ ਨਿਆਜ਼ਨਾ ਇੱਕ ਰਾਜਕੁਮਾਰ ਦੀ ਧੀ ਹੈ, ਨਿਆਜੀਨੀਆ ਇੱਕ ਰਾਜਕੁਮਾਰ ਦੀ ਪਤਨੀ