ਪੰਨਾ:First Love and Punin and Babúrin.djvu/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

66

ਪਹਿਲਾ ਪਿਆਰ

ਸਪਸ਼ਟ ਤੌਰ ਤੇ ਚਿਤਾਰਿਆ ਕਿ ਕਿਵੇਂ ਉਹ ਮੇਰੇ ਤੇ 'ਵਿਸ਼ੇਸ਼ ਤੌਰ ਤੇ' ਹੱਸੀ ਸੀ। ਪਰ ਜਦ ਮੈਂ ਉਤੇਜਿਤ ਹੋ ਰਿਹਾ ਸੀ ਅਤੇ ਯੋਜਨਾਵਾਂ ਬਣਾ ਰਿਹਾ ਸੀ, ਕਿਸਮਤ ਨੇ ਮੇਰਾ ਸਾਥ ਦਿੱਤਾ।

ਮੇਰੀ ਗ਼ੈਰ ਹਾਜ਼ਰੀ ਦੌਰਾਨ ਮੇਰੇ ਮਾਤਾ ਜੀ ਨੂੰ ਆਪਣੇ ਨਵੇਂ ਗੁਆਂਢੀ ਕੋਲੋਂ ਘਸਮੈਲੇ ਜਿਹੇ ਕਾਗ਼ਜ਼ ਉੱਤੇ ਲਿਖੀ ਇੱਕ ਚਿੱਠੀ ਮਿਲੀ, ਜਿਸ ਨੂੰ ਲਾਖ ਨਾਲ ਸੀਲ ਕੀਤਾ ਗਿਆ ਸੀ, ਜਿਸ ਦੀ ਸਿਰਫ ਪੋਸਟ ਆਫਿਸਾਂ ਵਿੱਚ, ਅਤੇ ਸਸਤੀ ਵਾਈਨ ਦੇ ਕੌਰਕਾਂ ਲਈ ਵਰਤੋਂ ਕੀਤੀ ਜਾਂਦੀ ਹੈ। ਭੈੜੀ ਵਿਆਕਰਨ ਵਿੱਚ ਗੰਦੀ ਲਿਖਾਈ ਵਾਲੀ ਇਸ ਚਿੱਠੀ ਵਿੱਚ, ਰਾਜਕੁਮਾਰੀ ਨੇ ਮੇਰੀ ਮਾਂ ਨੂੰ ਸੁਰੱਖਿਆ ਲਈ ਬੇਨਤੀ ਕੀਤੀ ਸੀ। ਉਸ ਨੇ ਕਿਹਾ ਸੀ ਕਿ ਮੇਰੀ ਮਾਂ ਉਨ੍ਹਾਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਚੰਗੀ ਜਾਣੂ ਸੀ, ਜਿਨ੍ਹਾਂ ਦੇ ਹੱਥਾਂ ਵਿੱਚ ਉਸਦੀ ਅਤੇ ਉਸ ਦੇ ਬੱਚਿਆਂ ਦੀ ਕਿਸਮਤ ਸੀ, ਕਿਉਂਕਿ ਉਹ ਕੁਝ ਮਹੱਤਵਪੂਰਨ ਮੁਕੱਦਮਿਆਂ ਵਿਚ ਉਲਝੀ ਹੋਈ ਸੀ। "ਮੈਂ ਇੱਕ ਔਰਤ ਨੂੰ ਔਰਤ ਹੋਣ ਨਾਤੇ ਬੇਨਤੀ ਕਰਦੀ ਹਾਂ, ਅਤੇ ਮੈਨੂੰ ਇਸ ਮੌਕੇ ਦਾ ਇਸਤੇਮਾਲ ਕਰਨ ਵਿੱਚ ਖੁਸ਼ੀ ਹੈ।" ਅਖ਼ੀਰ ਵਿੱਚ ਉਸਨੇ ਮੇਰੇ ਮਾਂ ਨੂੰ ਮਿਲਣ ਦੀ ਆਗਿਆ ਮੰਗੀ। ਮੈਂ ਦੇਖਿਆ ਮੇਰੀ ਮਾਂ ਕੋਈ ਬਹੁਤ ਸੁਹਾਵਣੀ ਮਨੋਦਸ਼ਾ ਵਿਚ ਨਹੀਂ ਸੀ। ਮੇਰੇ ਪਿਤਾ ਜੀ ਬਾਹਰ ਸਨ, ਅਤੇ ਉਸ ਕੋਲ ਕੋਈ ਨਹੀਂ ਸੀ ਜਿਸ ਨਾਲ ਉਹ ਸਲਾਹ ਕਰ ਸਕਦੀ। ਇੱਕ ਘਰਾਣੇ ਦੀ ਔਰਤ ਨੂੰ ਅਤੇ ਉਪਰੋਂ ਇੱਕ ਰਾਜਕੁਮਾਰੀ ਨੂੰ ਜਵਾਬ ਨਾ ਦੇਣ ਦਾ ਸਵਾਲ ਹੀ ਨਹੀਂ ਸੀ; ਪਰ ਇਹ ਕਿਵੇਂ ਦੇਣਾ ਹੈ ਮੇਰੀ ਮਾਂ ਆਪਣਾ ਮਨ ਨਾ ਬਣਾ ਸਕੀ। ਫਰੈਂਚ ਵਿੱਚ ਜਵਾਬ ਲਿਖਣਾ ਢੁਕਦਾ ਨਹੀਂ ਸੀ, ਅਤੇ ਮੇਰੀ ਮਾਂ ਦਾ ਰੂਸੀ ਲਿਖਣ ਵਿੱਚ ਹੱਥ ਤੰਗ ਸੀ। ਇਹ ਗੱਲ ਉਹ ਜਾਣਦੀ ਸੀ, ਅਤੇ ਉਹ ਆਪਣੀ ਕਮੀ ਜ਼ਾਹਰ ਕਰਨ ਲਈ ਤਿਆਰ ਨਹੀਂ ਸੀ। ਉਹ ਮੇਰੇ ਆਉਣ ਤੇ ਉਹ ਖ਼ੁਸ਼ ਹੋ ਗਈ, ਅਤੇ ਫ਼ੌਰਨ ਮੈਨੂੰ ਰਾਜਕੁਮਾਰੀ ਨੂੰ ਇਹ ਦੱਸਣ ਲਈ ਭੇਜ ਦਿੱਤਾ ਕਿ ਉਹ ਆਪਣੀ ਪਹੁੰਚ ਅਨੁਸਾਰ ਉਸ ਦੀ ਮਦਦ ਕਰਨ ਲਈ ਤਿਆਰ ਸੀ, ਅਤੇ ਉਹ ਕਰੀਬ ਇਕ ਵਜੇ ਉਸਦੀ ਮੇਜ਼ਬਾਨੀ ਕਰਨ ਦੀ ਖ਼ੁਸ਼ੀ ਚਾਹੇਗੀ। ਮੇਰੀਆਂ ਗੁਪਤ ਇੱਛਾਵਾਂ ਦੀ ਤੇਜ਼ੀ ਨਾਲ ਇਸ ਅਚਾਨਕ ਪੂਰਤੀ ਨਾਲ ਮੈਨੂੰ ਖ਼ੁਸ਼ੀ ਵੀ ਹੋਈ ਅਤੇ ਡਰ ਵੀ ਲੱਗਿਆ। ਪਰ