ਪੰਨਾ:First Love and Punin and Babúrin.djvu/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

63

ਐਪਰ, ਉਸ ਸਮੇਂ ਮੈਂ ਇਸ ਸਭ ਵੱਲ ਕੋਈ ਧਿਆਨ ਨਹੀਂ ਦਿੱਤਾ। ਰਾਜਕੁਮਾਰੀ ਖ਼ਿਤਾਬ ਨੇ ਮੈਨੂੰ ਬਹੁਤ ਘੱਟ ਪ੍ਰਭਾਵਿਤ ਕੀਤਾ। ਸ਼ਿਲਰ ਦੇ "ਲੁਟੇਰੇ" ਨੂੰ ਪੜ੍ਹਿਆਂ ਅਜੇ ਮੈਨੂੰ ਬਹੁਤਾ ਸਮਾਂ ਨਹੀਂ ਹੋਇਆ ਸੀ।


II

ਸ਼ਾਮ ਨੂੰ ਘੋਗੜ ਕਾਵਾਂ ਨੂੰ ਭਜਾਉਣ ਲਈ ਮੋਢੇ ਤੇ ਬੰਦੂਕ ਰੱਖ ਬਾਗ਼ ਦੀ ਗਸ਼ਤ ਕਰਨ ਦੀ ਮੇਰੀ ਆਦਤ ਸੀ। ਇਨ੍ਹਾਂ ਚੌਕੰਨੇ, ਸ਼ਿਕਾਰੀ ਅਤੇ ਚਲਾਕ ਪੰਛੀਆਂ ਲਈ ਮੈਨੂੰ ਬਹੁਤ ਪਹਿਲਾਂ ਤੋਂ ਹੀ ਨਫ਼ਰਤ ਹੈ। ਜਿਸ ਦਿਨ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਦਿਨ ਸ਼ਾਮ ਨੂੰ ਮੈਂ ਆਮ ਵਾਂਗ ਬਾਗ਼ ਵਿਚ ਚਲਾ ਗਿਆ, ਅਤੇ ਐਵੇਂ ਹੀ ਸਾਰੇ ਰਸਤਿਆਂ ਤੇ ਘੁੰਮਦਾ ਫਿਰਦਾ ਰਿਹਾ (ਕਾਵਾਂ ਨੇ ਮੈਨੂੰ ਪਛਾਣ ਲਿਆ, ਅਤੇ ਸਿਰਫ ਦੂਰ ਤੋਂ ਹੀ ਕਾਂ ਕਾਂ ਕਰਦੇ ਰਹੇ)। ਘੁੰਮਦੇ ਘੁੰਮਦੇ ਇੱਕ ਨੀਵੀਂ ਜਿਹੀ ਹੈੱਜ ਕੋਲ ਚਲਾ ਗਿਆ ਜੋ ਸਾਡੇ ਵਿਹੜੇ ਨੂੰ ਬਗੀਚੇ ਦੀ ਉਸ ਤੰਗ ਜਿਹੀ ਪੱਟੀ ਤੋਂ ਵੱਖ ਕਰਦੀ ਸੀ, ਜੋ ਸੱਜੇ ਵਿੰਗ ਦੇ ਪਿੱਛੇ ਪਾਰ ਤੱਕ ਚਲੀ ਜਾਂਦੀ ਸੀ ਅਤੇ ਉਸਦਾ ਹਿੱਸਾ ਸੀ। ਮੈਂ ਆਪਣਾ ਸਿਰ ਸੁੱਟ ਕੇ ਘੁੰਮ ਰਿਹਾ ਸੀ ਜਦੋਂ ਅਚਾਨਕ ਮੈਨੂੰ ਆਵਾਜ਼ਾਂ ਸੁਣਾਈ ਦਿੱਤੀਆਂ। ਮੈਂ ਕੰਨੀ ਦੇ ਉਪਰ ਦੀ ਦੇਖਿਆ ਅਤੇ ਹੈਰਾਨੀ ਨਾਲ ਹੱਕਾਬੱਕਾ ਥਾਈਂ ਖੜ੍ਹ ਗਿਆ। ਇੱਕ ਅਸਧਾਰਨ ਤਮਾਸ਼ਾ ਮੇਰੀਆਂ ਅੱਖੀਆਂ ਦੇ ਸਾਹਮਣੇ ਸੀ। ਮੇਰੇ ਕੋਲੋਂ ਕੁਝ ਕਦਮਾਂ ਦੀ ਦੂਰੀ ਤੇ ਕੁਝ ਹਰੀਆਂ ਕਚੂਰ ਰਸਭਰੀਆਂ ਦੀਆਂ ਝਾੜੀਆਂ ਦੇ ਵਿਚਕਾਰ ਘਾਹ ਉੱਤੇ ਇਕ ਉੱਚੀ ਲੰਮੀ ਕੁੜੀ ਖੜ੍ਹੀ ਸੀ, ਜਿਸਦੇ ਫਾਂਟਾਂ ਵਾਲਾ ਗੁਲਾਬੀ ਪਹਿਰਾਵਾ ਅਤੇ ਸਿਰ ਤੇ ਇੱਕ ਚਿੱਟਾ ਰੁਮਾਲ ਸੀ। ਉਹ ਜਵਾਨ ਮਰਦਾਂ ਵਿੱਚ ਘਿਰੀ ਹੋਈ ਸੀ, ਜਿਨ੍ਹਾਂ ਦੇ ਮੱਥੇ ਉੱਤੇ ਉਹ ਉਨ੍ਹਾਂ ਛੋਟੇ ਛੋਟੇ ਸਾਵੇ ਫੁੱਲਾਂ ਨਾਲ, ਜਿਨ੍ਹਾਂ ਦਾ ਨਾਮ ਮੈਨੂੰ ਯਾਦ ਨਹੀਂ ਹੈ, ਵਾਰੀ ਵਾਰੀ ਛੂਹ ਰਹੀ ਸੀ। ਸਾਰੇ ਬੱਚਿਆਂ ਨੂੰ ਉਨ੍ਹਾਂ ਦਾ ਪਤਾ ਹੈ। ਉਹ ਉਨ੍ਹਾਂ ਤੋਂ ਛੋਟੇ-ਛੋਟੇ ਬੈਗ ਬਣਾਉਂਦੇ ਹਨ। ਇਨ੍ਹਾਂ ਨੂੰ ਜੇਕਰ ਉਹ ਕਿਸੇ ਵੀ ਸਖ਼ਤ ਚੀਜ਼ ਨਾਲ ਮਾਰਦੇ ਤਾਂ ਉਨ੍ਹਾਂ ਦਾ ਜ਼ੋਰ ਦੀ ਆਵਾਜ਼ ਨਾਲ ਪਟਾਕਾ ਪੈਂਦਾ ਸੀ।