ਪੰਨਾ:First Love and Punin and Babúrin.djvu/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

150

ਪਹਿਲਾ ਪਿਆਰ

"ਓਹੋ," ਉਹ ਬੋਲ ਪਿਆ, "ਮੈਂ ਛਾਂਟਾ ਤਾਂ ਲਿਆਇਆ ਹੀ ਨਹੀਂ।"

ਮੈਂ ਥੋੜ੍ਹਾ ਚਿਰ ਪਹਿਲਾਂ ਸੁਣੀ ਉਸ ਛਾਂਟੇ ਦੀ ਸ਼ੂਕ ਬਾਰੇ, ਅਤੇ ਇਸ ਨਾਲ ਮਾਰੀ ਸੱਟ ਬਾਰੇ ਸੋਚਿਆ, ਅਤੇ ਮੈਂ ਕੰਬ ਗਿਆ।`

"ਤੁਸੀਂ ਉਸ ਦਾ ਕੀ ਕੀਤਾ?" ਮੈਂ ਆਪਣੇ ਪਿਤਾ ਨੂੰ ਪੁੱਛਿਆ।

ਉਸਨੇ ਜਵਾਬ ਨਹੀਂ ਦਿੱਤਾ, ਅਤੇ ਅੱਗੇ ਨਿੱਕਲ ਗਿਆ। ਮੈਂ ਉਸ ਦੇ ਨਾਲ ਰਲ ਗਿਆ, ਕਿਉਂਕਿ ਮੈਂ ਉਸ ਦੇ ਚਿਹਰੇ ਨੂੰ ਘੋਖਣ ਦੀ ਧਾਰੀ ਹੋਈ ਸੀ।

ਉਸ ਨੇ ਮੈਨੂੰ ਪੁੱਛਿਆ, "ਕੀ ਮੇਰੇ ਜਾਣ ਤੋਂ ਬਾਅਦ ਤੂੰ ਇਕੱਲਾ ਬੋਰ ਹੋ ਗਿਆ ਸੀ?"

"ਥੋੜ੍ਹਾ ਜਿਹਾ। ਤੁਸੀਂ ਆਪਣਾ ਛਾਂਟਾ ਕਿੱਥੇ ਭੁੱਲ ਆਏ ਹੈ?" ਮੈਂ ਫਿਰ ਪੁੱਛਿਆ।

ਮੇਰੇ ਪਿਤਾ ਨੇ ਮੇਰੇ ਤੇ ਤੇਜ਼ ਨਜ਼ਰ ਸੁੱਟੀ।

"ਗੁਆਚਿਆ ਨਹੀਂ," ਉਸਨੇ ਕਿਹਾ, "ਮੈਂ ਹੀ ਇਹ ਸੁੱਟ ਦਿੱਤਾ।"

ਉਸ ਨੇ ਨੀਵੀਂ ਪਾ ਲਈ ਅਤੇ ਕੁਝ ਸਮਾਂ ਸੋਚਿਆ: ਉਸੇ ਸਮੇਂ ਮੈਂ ਪਹਿਲੀ ਅਤੇ ਸ਼ਾਇਦ ਆਖਰੀ ਵਾਰ ਵੇਖਿਆ ਕਿ ਉਸ ਦੇ ਆਠਰੇ ਜਿਹੇ ਨੈਣ-ਨਕਸ਼ ਕਿੰਨੀ ਕੁ ਨਰਮੀ ਅਤੇ ਦਇਆ ਦੀ ਝਲਕ ਵਿਖਾ ਸਕਦੇ ਸਨ।

ਉਸ ਨੇ ਫਿਰ ਅੱਗੇ ਨਿੱਕਲ ਗਿਆ, ਅਤੇ ਇਸ ਵਾਰ ਮੈਂ ਉਸ ਦੇ ਨਾਲ ਨਾ ਚੱਲ ਸਕਿਆ। ਮੈਂ ਉਸ ਤੋਂ ਪੰਦਰਾਂ ਮਿੰਟ ਬਾਅਦ ਘਰ ਪਹੁੰਚਿਆ।

"ਇਹ ਪਿਆਰ ਹੈ," ਮੈਂ ਆਪਣੇ ਆਪ ਨੂੰ ਕਿਹਾ, ਜਦੋਂ ਮੈਂ ਆਪਣੀ ਲਿਖਣ ਪੜ੍ਹਨ ਦੀ ਮੇਜ਼ ਅੱਗੇ ਰਾਤ ਨੂੰ ਬੈਠਾ ਹੋਇਆ ਸੀ, ਜਿਸ ਉੱਤੇ ਕਿਤਾਬਾਂ ਕਾਪੀਆਂ ਪਹਿਲਾਂ ਹੀ ਆਪਣੀ ਸ਼ਕਲ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ; "ਇਹ ਜਨੂੰਨ ਹੈ! ਬਗਾਵਤ ਨਾ ਕਰਨਾ, ਆਪਣੇ ਸਭ ਤੋਂ ਪਿਆਰੇ ਦੇ ਹੱਥੋਂ ਵੀ ਥੱਪੜ ਖ਼ੁਸ਼ੀ ਖ਼ੁਸ਼ੀ ਪਰਵਾਨ ਕਰਨਾ ਅਸੰਭਵ ਜਾਪਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਇਹ ਕਰ ਸਕਦੇ ਹੋ, ਜੇਕਰ ਤੁਸੀਂ ਪਿਆਰ ਕਰਦੇ ਹੋ। ਅਤੇ ਮੈਂ, ਮੈਂ ਸੋਚਿਆ ... "

ਪਿਛਲੇ ਮਹੀਨੇ ਦੇ ਦੌਰਾਨ ਮੇਰਾ ਪਿਤਾ ਬਹੁਤ ਬਿਰਧ ਹੋ ਗਿਆ ਸੀ, ਅਤੇ ਆਪਣੀ ਸਾਰੀ ਜਦੋ-ਜਹਿਦ ਅਤੇ ਦੁੱਖ ਸਹਿਤ ਮੇਰਾ ਪਿਆਰ