ਪੰਨਾ:First Love and Punin and Babúrin.djvu/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

147

ਤਾੜ ਗਿਆ ਸੀ ਕਿ ਮੇਰਾ ਘੋੜਾ ਥੱਕ ਗਿਆ ਸੀ, ਜਦੋਂ ਉਹ ਅਚਾਨਕ ਕਰੂਈਮਸਕੀ ਬਰੋਡ[1] ਤੋਂ ਪਾਸੇ ਮੁੜ ਗਿਆ ਸੀ ਅਤੇ ਕਿਨਾਰੇ ਦੇ ਨਾਲ ਹੋ ਲਿਆ ਸੀ। ਮੈਂ ਉਸ ਦੇ ਮਗਰ ਗਿਆ। ਜਦੋਂ ਅਸੀਂ ਪੁਰਾਣੀ ਲੱਕੜ ਦੇ ਇੱਕ ਵੱਡੇ ਢੇਰ ਕੋਲ ਪਹੁੰਚ ਗਏ, ਤਾਂ ਉਹ ਆਪਣੇ ਘੋੜੇ ਤੋਂ ਤੇਜ਼ੀ ਨਾਲ ਛਾਲ ਮਾਰ ਕੇ ਉੱਤਰ ਗਿਆ ਅਤੇ ਉਸਨੇ ਮੈਨੂੰ ਲਗਾਮ ਫੜਾ ਦਿੱਤੀ ਅਤੇ ਮੈਨੂੰ ਉਥੇ ਲੱਕੜ ਦੇ ਢੇਰ ਕੋਲ ਉਸਦੀ ਉਡੀਕ ਕਰਨ ਲਈ ਕਿਹਾ ਅਤੇ ਇਕ ਆਪ ਇੱਕ ਤੰਗ ਜਿਹੇ ਰਸਤੇ ਵਿੱਚੀ ਅੱਗੇ ਚਲਾ ਗਿਆ। ਮੈਂ ਨਹਿਰ ਦੇ ਕੰਢੇ ਕਦੇ ਉਪਰ ਅਤੇ ਕਦੇ ਹੇਠਾਂ ਟਹਿਲਦਾ ਰਿਹਾ, ਦੋ ਘੋੜਿਆਂ ਦੀਆਂ ਲਗਾਮਾਂ ਮੇਰੇ ਹੱਥ ਸਨ। ਬਿਜਲੀ ਸਿਰ ਹਿਲਾਉਂਦਾ ਅਤੇ ਹਿਣਕਦਾ ਲਗਾਮ ਖਿੱਚ ਰਿਹਾ ਸੀ, ਇਸ ਲਈ ਮੈਂ ਉਸਨੂੰ ਝਿੜਕਿਆ। ਜਦੋਂ ਕਦੇ ਮੈਂ ਖੜ੍ਹ ਜਾਂਦਾ ਤਾਂ ਉਹ ਖੁਰ ਨਾਲ ਜ਼ਮੀਨ ਪੁੱਟਦਾ, ਅਤੇ ਆਪਣੇ ਗਲੇ ਵਿੱਚੋਂ ਚੰਘਿਆੜ ਜਿਹੀ ਕੱਢਦਾ ਅਤੇ ਮੇਰੇ ਘੋੜੇ ਦੀ ਧੌਣ ਨੂੰ ਬੁਰਕ ਮਾਰਦਾ - ਦਰਅਸਲ ਉਸਦਾ ਵਿਵਹਾਰ ਲਾਡਾਂ ਨਾਲ ਬਿਗੜੇ ਹੋਏ ਦੋਗਲੀ ਨਸਲ ਦੇ ਦੌੜਾਕ ਘੋੜੇ ਵਾਲਾ ਸੀ।

ਨਦੀ ਵਿਚੋਂ ਇੱਕ ਅਣਸੁਖਾਵੀਂ ਹਵਾੜ ਉੱਠੀ। ਇਕ ਵਧੀਆ ਬਾਰਿਸ਼ ਨਿਰੰਤਰ ਹੋ ਰਹੀ ਸੀ, ਅਤੇ ਇਸ ਨੇ ਲੱਕੜਾਂ ਉੱਤੇ ਅਜੀਬ ਜਿਹੇ ਧੱਬੇ ਬਣਾ ਦਿੱਤੇ। ਮੈਂ ਲਗਾਤਾਰ ਲੱਕੜਾਂ ਦੇ ਢੇਰ ਦੇ ਆਲੇ ਦੁਆਲੇ ਚੱਕਰ ਲਾਉਂਦਾ ਅੱਕ ਗਿਆ ਸੀ। ਮੈਨੂੰ ਚਿੰਤਾ ਹੋਣ ਲੱਗ ਪਈ ਸੀ। ਮੇਰਾ ਪਿਤਾ ਅਜੇ ਤੱਕ ਵਾਪਸ ਨਹੀਂ ਆਇਆ ਸੀ। ਇੱਕ ਪੁਲਿਸ ਕਰਮਚਾਰੀ, ਜੋ ਫਿਨ ਲੱਗਦਾ ਸੀ ਅਤੇ ਲੱਕੜ ਵਾਂਗ ਸਲੇਟੀ ਰੰਗਾ ਸੀ, ਉਸਦੇ ਸਿਰ ਉੱਤੇ ਤਸਤਰੀ ਵਰਗਾ ਇੱਕ ਵਿਸ਼ਾਲ ਫੌਜੀ ਟੋਪ ਪਹਿਨਿਆ ਹੋਇਆ ਸੀ ਅਤੇ ਇੱਕ ਗੰਡਾਸੇ ਵਰਗਾ ਹਥਿਆਰ ਫੜਿਆ ਹੋਇਆ ਸੀ (ਪੁਲਿਸ ਕਰਮਚਾਰੀ ਮਾਸਕਵਾ ਦੇ ਕੰਢੇ ਕੀ ਕਰਨ ਆਇਆ ਸੀ ਸੀ?)। ਛੇਤੀ ਹੀ ਉਹ ਮੇਰੇ ਕੋਲ ਆਇਆ, ਅਤੇ ਆਪਣਾ ਘਸਿਆ ਜਿਹਾ ਝੁਰੜੀਆਂ ਵਾਲਾ ਚਿਹਰਾ ਦਰਸਾਉਂਦੇ ਹੋਏ ਕਹਿਣ ਲੱਗਾ:

"ਨੌਜਵਾਨ ਤੂੰ ਇਹ ਘੋੜੇ ਲਈ ਕੀ ਕਰ ਰਿਹਾ ਹੈਂ? ਲਿਆ ਮੈਂ ਇਨ੍ਹਾਂ ਨੂੰ ਫੜ ਰੱਖਦਾ ਹਾਂ।"

ਮੈਂ ਕੋਈ ਜਵਾਬ ਨਾ ਦਿੱਤਾ, ਅਤੇ ਉਸਨੇ ਮੈਥੋਂ ਕੁਝ ਤੰਬਾਕੂ ਮੰਗਿਆ। ਉਸ ਤੋਂ ਛੁਟਕਾਰਾ ਪਾਉਣ ਲਈ ਅਤੇ ਇਹ ਵੀ ਕਿ ਮੈਂ ਬੇਸਬਰਾ ਸੀ, ਮੈਂ


  1. ਕਰੀਮੀਆ ਫੋਰਡ