ਪੰਨਾ:First Love and Punin and Babúrin.djvu/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

143

ਇਕ ਵਾਰ ਮੈਂ ਜ਼ੈਸੇਕਿਨਾਂ ਦੇ ਘਰ ਦੀ ਇੱਕ ਬਾਰੀ ਵਿੱਚ ਕੁਝ ਚਿੱਟੀ ਜਿਹੀ ਝਲਕ ਦੇਖੀ। ਕੀ ਇਹ ਜ਼ਿਨੈਦਾ ਦਾ ਚਿਹਰਾ ਹੋ ਸਕਦਾ ਹੈ? ਹਾਂ, ਇਹ ਉਹੀ ਸੀ। ਮੈਂ ਹੁਣ ਇਸ ਨੂੰ ਸਹਿਣ ਨਹੀਂ ਕਰ ਸਕਿਆ। ਮੈਂ ਉਸਨੂੰ ਆਖ਼ਰੀ ਵਿਦਾਇਗੀ ਕਹਿਣ ਤੋਂ ਬਗੈਰ ਉਸ ਨੂੰ ਛੱਡ ਕੇ ਨਹੀਂ ਸੀ ਸਕਦਾ। ਮੈਂ ਢੁਕਵਾਂ ਮੌਕਾ ਦੇਖਿਆ ਅਤੇ ਉਨ੍ਹਾਂ ਦੇ ਘਰ ਚਲਾ ਗਿਆ।

ਰਾਜਕੁਮਾਰੀ ਮੈਨੂੰ ਆਪਣੇ ਰਵਾਇਤੀ, ਰੁੱਖੇ, ਉਦਾਸੀਨ ਤਰੀਕੇ ਨਾਲ ਮਿਲੀ।

"ਮੇਰੇ ਨੌਜਵਾਨ ਦੋਸਤ ਤੁਹਾਡਾ ਇੰਨੀ ਛੇਤੀ ਚਲੇ ਜਾਣ ਦਾ ਕੀ ਮਤਲਬ ਹੈ?" ਆਪਣੀਆਂ ਦੋਨੋਂ ਨਾਸਾਂ ਵਿੱਚ ਨਸਵਾਰ ਦੀ ਚੁਟਕੀ ਸੜਕਾਦਿਆਂ ਉਸ ਨੇ ਕਿਹਾ।

ਮੈਂ ਉਸ ਵੱਲ ਦੇਖਿਆ ਅਤੇ ਰਾਹਤ ਮਹਿਸੂਸ ਕੀਤੀ। ਉਸ ਬਿੱਲ ਬਾਰੇ ਮੈਂ ਚਿੰਤਾ ਕਰ ਰਿਹਾ ਸੀ ਜਿਸਦਾ ਜ਼ਿਕਰ ਫਿਲਿਪ ਨੇ ਕੀਤਾ ਸੀ। ਰਾਜਕੁਮਾਰੀ ਨੂੰ ਕੋਈ ਸ਼ੱਕ ਨਹੀਂ ਸੀ - ਜਾਂ, ਘੱਟੋ-ਘੱਟ, ਮੈਂ ਇਸ ਤਰ੍ਹਾਂ ਸੋਚਿਆ। ਜ਼ਿਨੈਦਾ ਅਗਲੇ ਕਮਰੇ ਵਿਚੋਂ ਬਾਹਰ ਆ ਗਈ। ਉਸਨੇ ਕਾਲੇ ਕੱਪੜੇ ਪਹਿਨੇ ਸਨ, ਰੰਗ ਪੀਲਾ, ਅਤੇ ਉਸਨੇ ਖੁੱਲ੍ਹੇ ਵਾਲ ਮਗਰ ਨੂੰ ਸੁੱਟੇ ਹੋਏ ਸਨ। ਉਸਨੇ ਚੁੱਪ-ਚਾਪ ਮੇਰਾ ਹੱਥ ਫੜ ਲਿਆ ਅਤੇ ਮੈਨੂੰ ਆਪਣੇ ਨਾਲ ਪਾਸੇ ਲੈ ਗਈ।

"ਮੈਂ ਤੇਰੀ ਆਵਾਜ਼ ਸੁਣੀ," ਉਸਨੇ ਕਿਹਾ, "ਅਤੇ ਸਿੱਧੇ ਆ ਗਈ। ਸਾਨੂੰ ਛੱਡ ਕੇ ਚਲੇ ਜਾਣਾ ਤੈਨੂੰ ਇੰਨਾ ਸੌਖਾ ਲੱਗਿਆ, ਗੰਦੇ ਮੁੰਡੇ?"

"ਮੈਂ ਤੁਹਾਨੂੰ ਅਲਵਿਦਾ ਕਹਿਣ ਆਇਆ ਹਾਂ, ਰਾਜਕੁਮਾਰੀ, ਸ਼ਾਇਦ ਹਮੇਸ਼ਾ ਲਈ!" ਮੈਂ ਜਵਾਬ ਦਿੱਤਾ। "ਤੁਸੀਂ ਸੁਣਿਆ ਹੋਵੇਗਾ ਸ਼ਾਇਦ, ਅਸੀਂ ਜਾ ਰਹੇ ਹਾਂ।"

ਜ਼ਿਨੈਦਾ ਨੇ ਮੇਰੇ ਵੱਲ ਇੱਕ ਅਲਸਾਏ ਜਿਹੇ ਹਾਵਭਾਵ ਨਾਲ ਦੇਖਿਆ।

"ਹਾਂ, ਮੈਂ ਸੁਣਿਆ ਹੈ। ਆਉਣ ਲਈ ਤੇਰਾ ਧੰਨਵਾਦ। ਮੈਂ ਸੋਚ ਰਹੀ ਸੀ ਕਿ ਮੈਨੂੰ ਤੈਨੂੰ ਮਿਲ ਨਹੀਂ ਸਕਾਂਗੀ। ਮੇਰੀ ਕੋਈ ਬੁਰੀ ਯਾਦ ਨਾ ਲੈ ਜਾਣਾ। ਮੈਂ ਕਈ ਵਾਰ ਤੈਨੂੰ ਬਹੁਤ ਦੁਖ ਦਿੱਤਾ ਹੈ। ਖੈਰ ਛੱਡੋ, ਮੈਂ ਉਹ ਨਹੀਂ ਹਾਂ ਜੋ ਤੂੰ ਸੋਚਦਾ ਹੈਂ।" ਉਹ ਪਿੱਛੇ ਮੁੜੀ ਅਤੇ ਬਾਰੀ ਵਿੱਚ ਜਾ ਖੜ੍ਹੀ।