ਪਹਿਲਾ ਪਿਆਰ
139
ਆਪਣੀ ਧੌਣ ਦੇ ਦੁਆਲੇ ਨਕਟਾਈ ਦੀ ਬਜਾਏ, ਜ਼ਿਨੈਦਾ ਦਾ ਇੱਕ ਰਿਬਨ ਬੰਨ੍ਹਿਆ ਹੋਇਆ ਸੀ; ਅਤੇ ਜਦੋਂ ਮੈਂ ਉਸਨੂੰ ਕਮਰ ਤੋਂ ਫੜ ਲੈਣ ਵਿਚ ਸਫ਼ਲ ਹੋ ਗਿਆ, ਤਾਂ ਮੈਂ ਖ਼ੁਸ਼ੀ ਨਾਲ ਕੂਕ ਪਿਆ। ਉਸ ਨੇ ਮੇਰੇ ਨਾਲ ਉਹ ਸਾਰਾ ਕੁਝ ਕੀਤਾ ਜੋ ਉਸਨੂੰ ਚੰਗਾ ਲੱਗਦਾ ਸੀ।
XIX.
ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਜੇ ਮੈਨੂੰ ਆਪਣੀ ਉਸ ਮੰਦਭਾਗੀ ਰਾਤ ਦੀ ਮਹਿੰਮ ਦੇ ਬਾਅਦ, ਹਫ਼ਤੇ ਦੇ ਅੰਦਰ ਮੇਰੇ ਨਾਲ ਜੋ ਜੋ ਬੀਤੀ, ਉਸ ਸਭ ਕੁਝ ਦਾ ਪੂਰਾ ਵੇਰਵਾ ਦੇਣਾ ਪੈਂਦਾ। ਇਹ ਇੱਕ ਅਜੀਬ, ਜਨੂੰਨੀ ਸਮਾਂ ਸੀ, ਇਕ ਕਿਸਮ ਦਾ ਘੜਮੱਸ, ਜਿਸ ਦੌਰਾਨ ਐਨ ਉਲਟ ਭਾਵਨਾਵਾਂ, ਵਿਚਾਰ, ਸ਼ੰਕੇ, ਆਸਾਂ, ਖੁਸ਼ੀਆਂ, ਦੁੱਖ - ਸਭਨਾਂ ਨੂੰ ਜਿਵੇਂ ਇੱਕ ਵਾਵਰੋਲੇ ਨੇ ਰਲਗੱਡ ਕਰ ਦਿੱਤਾ ਹੋਵੇ। ਅਗਰ ਸੋਲ੍ਹਾਂ ਸਾਲਾਂ ਦਾ ਕੋਈ ਮੁੰਡਾ ਆਪਣੇ ਅੰਦਰ ਝਾਤੀ ਮਾਰ ਵੀ ਸਕਦਾ ਹੋਵੇ, ਮੇਰੇ ਕੋਲ ਇਵੇਂ ਕਰਨ ਦਾ ਜੇਰਾ ਨਹੀਂ ਸੀ। ਮੈਂ ਆਪਣੇ ਆਪ ਨਾਲ ਕੋਈ ਵੇਰਵਾ ਵਿਚਾਰਨ ਤੋਂ ਡਰਦਾ ਸੀ। ਮੇਰਾ ਇੱਕੋ ਫ਼ਿਕਰ ਸੀ ਕਿ ਜਿੰਨੀ ਛੇਤੀ ਹੋ ਸਕੇ, ਦਿਨ ਬੀਤ ਜਾਵੇ। ਰਾਤ ਨੂੰ ਮੈਨੂੰ ਚੰਗੀ ਨੀਂਦ ਆਈ - ਜਵਾਨੀ ਦੀ ਲਾਪਰਵਾਹੀ ਇਸ ਮਾਮਲੇ ਵਿੱਚ ਮੇਰੇ ਕੰਮ ਆਈ। ਮੈਂ ਜਾਣਨਾ ਨਹੀਂ ਚਾਹੁੰਦਾ ਸੀ ਕਿ ਕੀ ਮੈਨੂੰ ਕੋਈ ਪਿਆਰ ਕਰਦਾ ਸੀ, ਅਤੇ ਮੈਂ ਆਪਣੇ ਆਪ ਕੋਲ ਇਹ ਇਕਬਾਲ ਨਹੀਂ ਕਰਨਾ ਚਾਹੁੰਦਾ ਸੀ ਕਿ ਮੈਨੂੰ ਕੋਈ ਪਿਆਰ ਨਹੀਂ ਕਰਦਾ ਸੀ। ਮੈਂ ਆਪਣੇ ਪਿਤਾ ਤੋਂ ਕੰਨੀ ਬਚਾ ਲਈ, ਪਰ ਜ਼ਿਨੈਦਾ ਕੋਲੋਂ ਮੈਂ ਬਚ ਨਹੀਂ ਸਕਦਾ ਸੀ। ਜਦੋਂ ਮੈਂ ਉਸ ਦੇ ਨਾਲ ਹੁੰਦਾ ਤਾਂ ਮੈਨੂੰ ਅੱਗ ਲੱਗ ਜਾਂਦੀ ਸੀ, ਮੈਂ ਪਿਘਲਣ ਲੱਗਦਾ ਸੀ। ਪਰ ਮੈਨੂੰ ਇਹ ਜਾਣਨ ਦੀ ਕੋਈ ਚਿੰਤਾ ਨਹੀਂ ਸੀ ਕਿ ਉਹ ਕਿਹੜੀਆਂ ਲਾਟਾਂ ਸਨ ਜੋ ਮੈਨੂੰ ਪਿਘਲਾ ਰਹੀਆਂ ਸਨ - ਮੇਰੇ ਲਈ ਉਨ੍ਹਾਂ ਦੀ ਮਿੱਠੀ, ਨਿਗਲ ਜਾਣ ਵਾਲੀ ਤਾਕਤ ਦਾ ਅਹਿਸਾਸ ਕਾਫੀ ਸੀ। ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਹਰ ਪ੍ਰਭਾਵ ਲਈ ਅਰਪਿਤ ਕਰ ਦਿੱਤਾ। ਮੈਂ ਆਪਣੇ ਆਪ ਨਾਲ ਧੋਖਾ ਕੀਤਾ, ਆਪਣੀਆਂ ਯਾਦਾਂ ਤੋਂ ਮੂੰਹ ਮੋੜ ਲਿਆ ਅਤੇ ਜੋ ਮੈਂ ਮਹਿਸੂਸ ਕਰ ਰਿਹਾ ਸੀ ਕਿ ਹੋਣ ਲੱਗਿਆ ਹੈ ਉਸ ਤੋਂ ਆਪਣੀਆਂ ਅੱਖਾਂ ਬੰਦ ਕਰ ਲਈਆਂ।
ਇੱਕ ਦਿਨ ਸੁਹਾਵਣੀ ਲੰਬੀ ਸੈਰ ਤੋਂ ਵਾਪਸ ਆਉਂਦਿਆਂ, ਮੈਂ