ਪੰਨਾ:First Love and Punin and Babúrin.djvu/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

133

ਕੁਝ ਨਹੀਂ!" ਕਿੰਨੀ ਭਿਆਨਕ ਮੁਸਕਰਾਹਟ ਨਾਲ ਮੈਂ ਇਹ "ਕੁਝ ਨਹੀਂ!" ਦੁਹਰਾਇਆ।

ਮੇਰਾ ਪਿਤਾ ਘਰ ਨਹੀਂ ਸੀ; ਪਰ ਮੇਰੀ ਮਾਂ, ਜੋ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਦਬਾਈ ਹੋਈ ਉਤੇਜਨਾ ਦੀ ਹਾਲਤ ਵਿਚ ਸੀ, ਨੇ ਮੇਰੇ ਰੋਂਦੂ ਹਾਵਭਾਵ ਤਾੜ ਲਏ ਅਤੇ ਰਾਤ ਦੇ ਖਾਣੇ ਦੇ ਸਮੇਂ ਮੈਨੂੰ ਕਿਹਾ, "ਤੂੰ ਇੰਨਾ ਭਵੰਤਰਿਆ ਜਿਹਾ ਕਿਓਂ ਹੈਂ?" ਮੇਰਾ ਜਵਾਬ ਸਿਰਫ਼ ਇੱਕ ਜਾਅਲੀ ਜਿਹੀ ਮੁਸਕਰਾਹਟ ਸੀ। "ਜੇ ਉਨ੍ਹਾਂ ਨੂੰ ਪਤਾ ਹੁੰਦਾ!" ਮੈਂ ਸੋਚਿਆ। ਗਿਆਰਾਂ ਵੱਜ ਗਏ ਸਨ। ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਕੱਪੜੇ ਨਹੀਂ ਉਤਾਰੇ। ਮੈਂ 12 ਵੱਜਣ ਦਾ ਇੰਤਜ਼ਾਰ ਕਰਨ ਲੱਗਾ। ਅਖੀਰ 12 ਵੱਜ ਗਏ। "ਹੁਣ ਸਮਾਂ ਆ ਗਿਆ ਹੈ!" ਮੈਂ ਮੂੰਹ ਵਿੱਚ ਹੀ ਆਪਣੇ ਆਪ ਨੂੰ ਕਿਹਾ, ਅਤੇ ਗਲਾਮੇ ਤੱਕ ਬਟਨ ਲਗਾ ਲਏ, ਅਤੇ ਆਪਣੇ ਕਮੀਜ਼ ਦੀਆਂ ਬਾਹਾਂ ਵੀ ਚੜ੍ਹਾ ਲਈਆਂ। ਮੈਂ ਤੇਜ਼ੀ ਨਾਲ ਬਾਗ਼ ਵਿਚ ਵੜ ਗਿਆ।

ਮੈਂ ਪਹਿਲਾਂ ਹੀ ਇਕ ਜਗ੍ਹਾ ਚੁਣ ਲਈ ਸੀ ਜਿਥੋਂ ਨਿਗ੍ਹਾ ਰੱਖਣੀ ਸੀ। ਬਾਗ਼ ਦੇ ਅਖੀਰ ਤੇ, ਸਾਡੇ ਹਿਸੇ ਨੂੰ ਜ਼ੈਸੇਕਿਨਾਂ ਵਾਲੇ ਨਾਲੋਂ ਅੱਡ ਕਰਦੀ ਸਾਂਝੀ ਕੰਧ ਤੇ ਉਥੇ ਇੱਕੋ ਇੱਕ ਫ਼ਰ ਦਾ ਰੁੱਖ ਖੜ੍ਹਾ ਸੀ। ਇਸਦੀਆਂ ਭਰਵੀਆਂ ਟਾਹਣੀਆਂ ਦੇ ਥੱਲੇ ਖੜ੍ਹੇ ਹੋ ਕੇ ਜਿੱਥੋਂ ਤੱਕ ਹਨੇਰੇ ਵਿੱਚ ਸੰਭਵ ਸੀ, ਮੈਂ ਵੇਖ ਸਕਦਾ ਸੀ ਕਿ ਮੇਰੇ ਆਲੇ ਦੁਆਲੇ ਕੀ ਹੋ ਰਿਹਾ ਸੀ। ਉੱਥੇ ਵੀ ਇੱਕ ਮੋੜ ਘੇੜ ਵਾਲਾ ਰਸਤਾ ਸੀ, ਜੋ ਹਮੇਸ਼ਾ ਮੇਰੇ ਲਈ ਰਹੱਸਮਈ ਸੀ। ਸਾਂਝੀ ਕੰਧ ਦੇ ਨਾਲ ਨਾਲ ਇਹ ਸੱਪ ਦੀ ਤਰ੍ਹਾਂ ਮੇਲ੍ਹਦਾ ਜਾਂਦਾ ਸੀ। ਇੱਥੇ ਪੈਰਾਂ ਦੇ ਨਿਸ਼ਾਨ ਸਨ, ਜੋ ਸੰਘਣੀਆਂ ਕਿੱਕਰਾਂ ਦੇ ਇੱਕ ਗੋਲ ਝੁੰਡ ਵੱਲ ਜਾਂਦੇ ਸਨ। ਮੈਂ ਫ਼ਰ ਦੇ ਰੁੱਖ ਕੋਲ ਗਿਆ, ਅਤੇ ਇਸਦੇ ਤਣੇ ਨਾਲ ਢਾਸਣਾ ਲਾ ਲਈ। ਮੇਰਾ ਪਹਿਰਾ ਸ਼ੁਰੂ ਹੋ ਗਿਆ।

ਰਾਤ ਬੀਤੀ ਰਾਤ ਦੀ ਤਰ੍ਹਾਂ ਟਿਕੀ ਹੋਈ ਸੀ, ਪਰ ਅਸਮਾਨ ਵਿੱਚ ਬੱਦਲ ਘੱਟ ਸਨ ਅਤੇ ਝਾੜੀਆਂ ਦੇ ਆਕਾਰ ਅਤੇ ਇਥੋਂ ਤੱਕ ਵੱਡੇ ਫੁੱਲਾਂ ਦੇ ਆਕਾਰ ਵੀ