ਪੰਨਾ:First Love and Punin and Babúrin.djvu/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

132

ਪਹਿਲਾ ਪਿਆਰ

ਚਕਰਾ ਗਿਆ। "ਇਹ ਗੱਲ ਹੈ!" ਮੈਂ ਆਪਣੇ ਆਪ ਨੂੰ ਕਿਹਾ, "ਲੱਗਦਾ ਹੈ ਕਿ ਕੱਲ੍ਹ ਮੇਰੇ ਸ਼ੱਕ ਫਾਲਤੂ ਨਹੀਂ ਸਨ, ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਬਾਗ਼ ਵਿਚ ਐਵੇਂ ਨਹੀਂ ਗਿਆ ਸੀ। ਇਹ ਨਹੀਂ ਹੋਣਾ ਚਾਹੀਦਾ!" ਮੈਂ ਆਪਣੀ ਛਾਤੀ ਤੇ ਹੱਥ ਮਾਰ ਕੇ ਉੱਚੀ ਆਵਾਜ਼ ਵਿਚ ਕਿਹਾ, ਹਾਲਾਂਕਿ ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਕੀ ਨਹੀਂ ਹੋਣਾ ਚਾਹੀਦਾ। "ਸ਼ਾਇਦ ਮਾਲੇਵਸਕੀ ਖ਼ੁਦ ਬਾਗ਼ ਵਿਚ ਆਉਂਦਾ ਹੈ" (ਸ਼ਾਇਦ, ਉਸੇ ਨੇ ਇਹ ਉਲੰਘਣਾ ਕੀਤੀ ਸੀ, ਉਸੇ ਵਿੱਚ ਇਸ ਗੁਸਤਾਖੀ ਦੀ ਹਿੰਮਤ ਸੀ), "ਜਾਂ ਕੋਈ ਹੋਰ" (ਸਾਡੇ ਬਾਗ ਦੀ ਕੰਧ ਬਹੁਤ ਨੀਵੀਂ ਸੀ, ਇਸ ਲਈ ਕੋਈ ਵੀ ਆਸਾਨੀ ਨਾਲ ਇਸ ਉੱਤੋਂ ਟੱਪ ਸਕਦਾ ਸੀ)। "ਸਿਰਫ ਉਹ ਜੋ ਮੇਰੇ ਹੱਥ ਲੱਗ ਜਾਂਦਾ ਹੈ ਉਸ ਨਾਲ ਬੁਰੀ ਹੋਵੇਗੀ - ਮੈਂ ਕਿਸੇ ਨੂੰ ਮੈਨੂੰ ਮਿਲਣ ਦੀ ਸਲਾਹ ਨਹੀਂ ਦਿੰਦਾ। ਮੈਂ ਪੂਰੀ ਦੁਨੀਆ ਨੂੰ ਅਤੇ ਉਸ ਨੂੰ ਦਗੇਬਾਜ਼ ਦਿਖਾ ਦੇਵਾਂਗਾ (ਮੈਂ ਅਸਲ ਵਿਚ ਉਸ ਨੂੰ ਦਗੇਬਾਜ਼ ਕਿਹਾ ਸੀ)। ਮੈਂ ਜਾਣਦਾ ਹਾਂ ਕਿ ਮੈਂ ਆਪਣਾ ਬਦਲਾ ਕਿਵੇਂ ਲੈਣਾ ਹੈ।"

ਮੈਂ ਆਪਣੇ ਕਮਰੇ ਵਿਚ ਗਿਆ ਅਤੇ ਆਪਣੇ ਮੇਜ਼ ਦੀ ਦਰਾਜ਼ ਵਿੱਚੋਂ ਇੱਕ ਅੰਗਰੇਜ਼ੀ ਜੇਬੀ ਚਾਕੂ ਲੈ ਲਿਆ, ਜਿਹੜਾ ਮੈਂ ਕੁਝ ਹੀ ਸਮਾਂ ਪਹਿਲਾਂ ਖਰੀਦਿਆ ਸੀ। ਮੈਂ ਉਸਦੀਆਂ ਤਿੱਖੀਆਂ ਧਾਰਾਂ ਨੂੰ ਮਹਿਸੂਸ ਕੀਤਾ। ਅਜੇ ਵੀ ਤਣੀਆਂ ਹੋਈਆਂ ਭਵਾਂ ਅਤੇ ਇਕ ਠੰਡੇ, ਮਜ਼ਬੂਤ ​​ਇਰਾਦੇ ਨਾਲ ਮੈਂ ਇਸਨੂੰ ਇਸ ਤਰ੍ਹਾਂ ਆਪਣੀ ਜੇਬ ਵਿਚ ਪਾ ਲਿਆ, ਜਿਵੇਂ ਇਹ ਗੱਲਾਂ ਮੇਰੇ ਲਈ ਅਜੀਬ ਜਾਂ ਨਵੀਆਂ ਨਾ ਹੋਣ। ਮੇਰਾ ਦਿਲ ਗੁੱਸੇ ਨਾਲ ਭਰਿਆ ਹੋਇਆ ਸੀ ਅਤੇ ਸਖ਼ਤ ਹੋ ਗਿਆ ਸੀ। ਪੂਰਾ ਦਿਨ ਮੈਂ ਆਪਣੀਆਂ ਭਵਾਂ ਨੂੰ ਤਣਾਓ ਮੁਕਤ ਨਹੀਂ ਕੀਤਾ ਅਤੇ ਨਾ ਹੀ ਬੁੱਲ੍ਹ ਖੋਲ੍ਹੇ। ਅਤੇ ਆਪਣੀ ਜੇਬ ਅੰਦਰ ਗਰਮ ਚਾਕੂ ਨੂੰ ਘੁੱਟ ਕੇ ਫੜੀਂ, ਮੈਂ ਵਾਰ ਵਾਰ ਉੱਪਰ ਚੜ੍ਹਦਾ ਅਤੇ ਹੇਠਾਂ ਉੱਤਰਦਾ, ਅਤੇ ਕਿਸੇ ਭਿਆਨਕ ਕਾਰੇ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਸੀ। ਇਹ ਨਵੀਆਂ, ਅਨੋਭੜ ਭਾਵਨਾਵਾਂ ਨੇ ਮੈਨੂੰ ਏਨਾ ਘੇਰ ਲਿਆ, ਮੈਨੂੰ ਖੁਸ਼ੀ ਵੀ ਏਨੀ ਹੋ ਰਹੀ ਸੀ, ਕਿ ਮੈਂ ਜ਼ਿਨੈਦਾ ਦੇ ਬਾਰੇ ਵੀ ਸੋਚਿਆ ਤੱਕ ਨਹੀਂ ਸੀ। ਮੇਰੇ ਵਿਚਾਰ ਨਿਰੰਤਰ ਜਿਪਸੀ ਨੌਜਵਾਨ ਅਲੇਕੋ ਦੁਆਲੇ ਘੁੰਮ ਰਹੇ ਸੀ ਅਤੇ ਮੈਂ ਇਹ ਸੁਣ ਰਿਹਾ ਸੀ: "ਕਿਧਰ, ਸੁਹਣੇ ਜਵਾਨ? ਭੁੰਜੇ ਪੈ ਜਾ!" ਅਤੇ ਫਿਰ: "ਤੂੰ ਖ਼ੂਨ ਨਾਲ ਲਥਪਥ ਹੈਂ! -ਓ ਤੂੰ ਇਹ ਕੀ ਕੀਤਾ?