ਪੰਨਾ:First Love and Punin and Babúrin.djvu/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

130

ਪਹਿਲਾ ਪਿਆਰ

ਪੱਤਿਆਂ ਦੀ ਸਰਸਰ? - ਜਾਂ ਮੇਰੇ ਆਪਣੇ ਸਾਹ ਦੀ ਆਵਾਜ਼? ਕੋਈ ਡਰ ਗਿਆ ਸੀ। "ਇਹ ਕੌਣ ਹੈ?" ਮੈਂ ਦੁਹਰਾਇਆ, ਅਜੇ ਵੀ ਘੱਟ

ਇੱਕ ਪਲ ਲਈ ਹਵਾ ਰੁਮਕੀ। ਅਕਾਸ਼ ਵਿੱਚ ਰੌਸ਼ਨੀ ਦੀ ਇੱਕ ਲੀਕ ਜਿਹੀ ਲਿਸ਼ਕੀ, ਅਤੇ ਇਕ ਤਾਰਾ ਟੁੱਟ ਗਿਆ। "ਜ਼ਿਨੈਦਾ?" ਮੇਰੇ ਮੂੰਹੋਂ ਨਿਕਲਣ ਲੱਗਾ ਸੀ, ਪਰ ਆਵਾਜ਼ ਮੇਰੇ ਬੁੱਲ੍ਹਾਂ ਤੇ ਰੁੱਕ ਗਈ। ਫਿਰ ਸਭ ਕੁਝ ਉੱਤੇ ਇੱਕ ਗਹਿਰੀ ਚੁੱਪ ਤਾਰੀ ਹੋ ਗਈ, ਜਿਵੇਂ ਅਕਸਰ ਅੱਧੀ ਰਾਤ ਨੂੰ ਹੁੰਦਾ ਹੈ। ਇੱਥੋਂ ਤੱਕ ਕਿ ਬੀਂਡਿਆਂ ਨੇ ਵੀ ਆਪਣੀ ਚੀਂਚੀਂ ਬੰਦ ਕਰ ਦਿੱਤੀ ਸੀ; ਕੇਵਲ ਇੱਕ ਖਿੜਕੀ ਨੇ ਕਿਤੇ ਚਿਰ ਚਿਰ ਕੀਤੀ! ਮੈਂ ਖੜ੍ਹਾ ਰਿਹਾ ਅਤੇ ਖੜ੍ਹਾ ਰਿਹਾ, ਅਤੇ ਅਖੀਰ ਆਪਣੇ ਕਮਰੇ ਅਤੇ ਠੰਡੇ ਬਿਸ੍ਤਰ ਵਿੱਚ ਵਾਪਸ ਆ ਗਿਆ। ਮੈਂ ਅਜੀਬ ਉਤਸੁਕਤਾ ਮਹਿਸੂਸ ਕਰ ਰਿਹਾ ਸੀ, ਜਿਵੇਂ ਕਿ ਮੈਂ ਇੱਕ ਪ੍ਰੀਤ-ਮਿਲਣੀ ਤੋਂ ਮੁੜਿਆ ਹੋਵਾਂ, ਅਤੇ ਹੁਣ ਇਕੱਲਾ ਰਹਿ ਗਿਆ ਹੋਵਾਂ, ਅਤੇ ਕਿਸੇ ਦੂਜੇ ਦੀ ਖੁਸ਼ੀ ਦਾ ਗਵਾਹ ਹੋਵਾਂ।


XVII

ਮੈਂ ਅਗਲੇ ਦਿਨ ਜ਼ਿਨੈਦਾ ਨੂੰ ਦੇਖਿਆ ਬਸ ਪਲ ਭਰ ਲਈ। ਉਹ ਕੈਬ ਤੇ ਮਾਂ ਆਪਣੇ ਨਾਲ ਕਿਧਰੇ ਜਾ ਰਹੀ ਸੀ। ਦੂਜੇ ਪਾਸੇ ਮੈਂ ਲੁਸ਼ਿਨ ਨੂੰ ਦੇਖਿਆ, ਉਹ ਮੇਰੇ ਅਤੇ ਮਾਲਵੇਸਕੀ ਵੱਲ ਧਿਆਨ ਦੇਣਾ ਆਪਣੀ ਸ਼ਾਨ ਦੇ ਖਿਲਾਫ਼ ਸਮਝਦਾ ਸੀ। ਨੌਜਵਾਨ ਕਾਊਂਟ ਖਿੜ-ਖਿੜ ਹੱਸਿਆ ਅਤੇ ਮੇਰੇ ਨਾਲ ਬੜੇ ਨਿਘ ਨਾਲ ਗੱਲ ਕੀਤੀ। ਜ਼ੈਸੇਕਿਨਾਂ ਦੇ ਸਾਰੇ ਆਮ ਮਹਿਮਾਨਾਂ ਵਿੱਚ ਸਿਰਫ ਉਹੀ ਇਕੱਲਾ ਸੀ ਜਿਸ ਨੇ ਸਾਡੇ ਘਰ ਵਿੱਚ ਪੈਰ ਪਾਉਣ ਵਿੱਚ ਸਫਲ ਰਿਹਾ ਅਤੇ ਮੇਰੀ ਮਾਂ ਦੇ ਨਾਲ ਨਿੱਘਾ ਸੰਬੰਧ ਬਣਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ। ਮੇਰੇ ਪਿਤਾ ਨੂੰ ਉਹ ਪਸੰਦ ਨਹੀਂ ਆਇਆ ਸੀ ਅਤੇ ਉਸ ਨਾਲ ਲਗਪਗ ਅਪਮਾਨਜਨਕ ਨਿਮਰਤਾ ਵਾਲਾ ਸਲੂਕ ਕੀਤਾ।

"ਆਹ! ਮੌਸੀਓਰ ਲਾ ਪੇਜ਼," ਮਾਲੇਵਸਕੀ ਨੇ ਗੱਲ ਸ਼ੁਰੂ ਕੀਤੀ, "ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਤੁਹਾਡੀ ਪਿਆਰੀ ਰਾਣੀ ਕੀ ਕਰ ਰਹੀ ਹੈ?"

ਉਸ ਵੇਲੇ ਉਸ ਦਾ ਤਾਜ਼ਾ, ਸੁੰਦਰ ਚਿਹਰਾ ਮੈਨੂੰ ਬੜਾ ਭੈੜਾ ਲੱਗ ਰਿਹਾ ਸੀ।