ਪੰਨਾ:First Love and Punin and Babúrin.djvu/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

129

ਟੁੱਟੇ ਹੋਏ ਚਾਕੂ ਅਤੇ ਕਾਂਟੇ, ਉਦਾਸ ਸੰਤਾਂ ਦੀਆਂ ਮੂਰਤੀਆਂ, ਨੌਕਰਾਣੀਆਂ ਜਿਨ੍ਹਾਂ ਦੇ ਕੱਪੜੇ ਬਹੁਤ ਹੀ ਛੋਟੇ ਹੋ ਚੁੱਕੇ ਸਨ, ਖ਼ੁਦ ਰਾਜਕੁਮਾਰੀ ਦਾ ਵਰਤੋਂ-ਵਿਹਾਰ। ਇਹ ਸਭ ਬੇਹੱਦ ਅਜੀਬ ਘਰ-ਪਰਿਵਾਰ ਤੇ ਹੁਣ ਮੈਨੂੰ ਹੈਰਾਨੀ ਨਹੀਂ ਸੀ ਹੁੰਦੀ। ਪਰ ਉਹ ਗੱਲ ਜਿਸ ਦਾ ਮੈਂ ਆਦੀ ਨਹੀਂ ਹੋ ਸਕਿਆ ਸੀ, ਉਹ ਜ਼ਿਨੈਦਾ ਦੀ ਪਹੇਲੀ ਸੀ। ਖਤਰਿਆਂ ਨਾਲ ਖੇਲਣ ਵਾਲੀ ਪੰਗੇਬਾਜ਼, ਮੇਰੀ ਮਾਂ ਨੇ ਇੱਕ ਦਿਨ ਉਸਨੂੰ ਕਿਹਾ ਸੀ। ਮੇਰਾ ਇਸ਼ਟ, ਮੇਰੀ ਦੇਵੀ! ਤੇ ਉਹ ਪੰਗੇਬਾਜ਼! ਇਸ ਸ਼ਬਦ ਨੇ ਮੇਰਾ ਖ਼ੂਨ ਖੌਲਣ ਲਾ ਦਿੱਤਾ; ਮੈਂ ਇਸ ਤੋਂ ਬਚਣ ਲਈ ਆਪਣੇ ਸਿਰਹਾਣੇ ਦਾ ਸਹਾਰਾ ਲਿਆ। ਮੈਂ ਗੁੱਸੇ ਵਿੱਚ ਸੀ; ਅਤੇ ਉਸ ਵਕਤ ਮੈਂ ਫੁਵਾਰੇ ਤੇ ਹੋਣ ਵਾਲਾ ਉਹ ਮਹਿਬੂਬ ਹੋਣ ਲਈ ਮੈਂ ਕਿਹੜਾ ਵਾਅਦਾ ਨਹੀਂ ਕਰ ਸਕਦਾ ਸੀ, ਮੈਂ ਕੀ ਨਹੀਂ ਕਰ ਸਕਦਾ ਸੀ।

ਤਪਦਾ ਲਹੂ ਮੇਰੀਆਂ ਨਾੜੀਆਂ ਵਿੱਚ ਦੌੜ ਰਿਹਾ ਸੀ। "ਬਾਗ਼, ਫਵਾਰਾ," ਮੈਂ ਫੁਸਫਸਾਇਆ। "ਮੈਂ ਹੁਣੇ ਬਾਗ਼ ਵਿਚ ਜਾਵਾਂਗਾ।" ਮੈਂ ਜਲਦੀ-ਜਲਦੀ ਕੱਪੜੇ ਪਾਏ ਅਤੇ ਬਾਹਰ ਨਿਕਲ ਗਿਆ। ਹਨ੍ਹੇਰੀ ਕਾਲੀ ਰਾਤ ਸੀ: ਦਰਖ਼ਤ ਚੁੱਪਚਾਪ ਅਹਿਲ ਖੜ੍ਹੇ ਸਨ; ਹਵਾ ਠਰਦੀ ਜਾ ਰਹੀ ਸੀ; ਅਤੇ ਸ਼ਬਜੀਆਂ ਦੀ ਵਾੜੀ ਵਿੱਚੋਂ ਸੌਂਫ ਦੀ ਸੁਗੰਧੀ ਆ ਰਹੀ ਸੀ। ਮੈਂ ਸਾਰੇ ਰਾਹ ਗਾਹ ਮਾਰੇ। ਮੇਰੇ ਕਦਮਾਂ ਦਾ ਸ਼ੋਰ ਮੈਨੂੰ ਦਹਿਲਾ ਵੀ ਰਿਹਾ ਸੀ ਅਤੇ ਹੌਸਲਾ ਵੀ ਦਿੰਦਾ। ਕਦੇ ਕਦੇ ਮੈਂ ਰੁਕ ਜਾਂਦਾ, ਇੰਤਜ਼ਾਰ ਕਰਦਾ, ਅਤੇ ਮੈਂ ਆਪਣਾ ਦਿਲ ਤੇਜ਼ ਅਤੇ ਜ਼ੋਰ-ਜ਼ੋਰ ਨਾਲ ਧੜਕਦਾ ਸੁਣ ਸਕਦਾ ਸੀ। ਅਖੀਰ ਵਿੱਚ ਮੈਂ ਸਾਡੇ ਬਾਗ਼ ਦੇ ਬੰਨੇ ਤੱਕ ਪਹੁੰਚ ਗਿਆ, ਅਤੇ ਇੱਕ ਲੱਕੜ ਦੀ ਥੰਮ੍ਹੀ ਤੇ ਝੁਕ ਗਿਆ। ਅਚਾਨਕ ਇੱਕ ਔਰਤ ਦਾ ਆਕਾਰ ਪਲ ਭਰ ਲਈ ਝਲਕ ਦਿਖਾ ਗਿਆਜਾਂ ਕੀ ਇਹ ਸਿਰਫ਼ ਮੇਰੀ ਕਲਪਨਾ ਸੀ? ਜਿੱਥੋਂ ਤੱਕ ਮੈਂ ਹਨ੍ਹੇਰੇ ਵਿੱਚ ਮੈਂ ਦੇਖ ਸਕਦਾ ਸੀ, ਮੈਂ ਆਪਣੀਆਂ ਅੱਖਾਂ ਤੇ ਜ਼ੋਰ ਪਾਕੇ ਦੇਖਣ ਦਾ ਯਤਨ ਕੀਤਾ, ਅਤੇ ਆਪਣਾ ਸਾਹ ਰੋਕ ਲਿਆ। ਇਹ ਕੀ ਸੀ? ਕੀ ਮੈਂ ਕਦਮਾਂ ਦੀ ਆਵਾਜ਼ ਸੁਣੀ, ਜਾਂ ਕੀ ਇਹ ਫਿਰ ਮੇਰੇ ਦਿਲ ਦੀ ਧੜਕਣ ਤੋਂ ਸਿਵਾ ਕੁਝ ਨਹੀਂ ਸੀ? "ਇਹ ਕੌਣ ਹੈ?" ਮੈਂ ਮਸਾਂ ਹੀ ਸੁਣੀ ਜਾ ਸਕਣ ਵਾਲੀ ਆਵਾਜ਼ ਵਿੱਚ ਗੁਣਗੁਣਾਇਆ। ਇਹ ਫਿਰ ਤੋਂ ਕੀ ਸੀ। ਕੀ ਇਹ ਹਾਸਾ ਸੀ, ਜਾਂ ਕੀ