ਪੰਨਾ:First Love and Punin and Babúrin.djvu/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

128

ਪਹਿਲਾ ਪਿਆਰ

ਅਸੀਂ ਆਪਣੀ ਖੇਡ ਜਾਰੀ ਰੱਖੀ ਪਰ ਇਸ ਦ੍ਰਿਸ਼ ਤੋਂ ਬਾਅਦ ਥੋੜ੍ਹੇ ਸਮੇਂ ਲਈ। ਅਸੀਂ ਨਾ ਸਿਰਫ ਇਸ ਦ੍ਰਿਸ਼ ਤੋਂ, ਸਗੋਂ ਕਿਸੇ ਅਣਪਛਾਤੀ ਪਰ ਜ਼ਾਲਮ ਭਾਵਨਾ ਦੇ ਕਾਰਨ ਵੀ ਪਰੇਸ਼ਾਨ ਸੀ। ਕੋਈ ਵੀ ਇਸ ਬਾਰੇ ਗੱਲ ਨਹੀਂ ਕਰ ਰਿਹਾ ਸੀ, ਪਰ ਹਰ ਕੋਈ ਆਪਣੇ ਆਪ ਦੀ ਅਤੇ ਆਪਣੇ ਗੁਆਂਢੀ ਦੀ ਇਸ ਪਰੇਸ਼ਾਨੀ ਬਾਰੇ ਸਚੇਤ ਸੀ। ਮੈਦਾਨੋਵ ਨੇ ਆਪਣੀਆਂ ਕੁਝ ਕਵਿਤਾਵਾਂ ਉੱਚੀ ਆਵਾਜ਼ ਵਿੱਚ ਪੜ੍ਹੀਆਂ, ਜਿਨ੍ਹਾਂ ਦੀ ਮਾਲੇਵਸਕੀ ਨੇ ਅਸਾਧਾਰਣ ਉਤਸ਼ਾਹ ਨਾਲ ਸ਼ਲਾਘਾ ਕੀਤੀ।

"ਉਹ ਉਹ ਚੰਗਾ ਪੇਸ਼ ਆਉਣ ਵਾਲਾ ਲੱਗਣ ਲਈ ਕਿੰਨਾ ਉਤਾਵਲਾ ਹੈ।" ਲੂਸ਼ੁਿਨ ਨੇ ਹੌਲੀ ਆਵਾਜ਼ ਵਿੱਚ ਮੈਨੂੰ ਕਿਹਾ।

ਅਸੀਂ ਜਲਦੀ ਹੀ ਵਿੱਛੜ ਗਏ। ਜ਼ਿਨੈਦਾ ਇੱਕ ਦਮ ਗੰਭੀਰ ਹੋ ਗਈ; ਰਾਜਕੁਮਾਰੀ ਨੇ ਸਾਨੂੰ ਸੁਨੇਹਾ ਭੇਜਿਆ ਕਿ ਉਸ ਨੂੰ ਸਿਰ ਦਰਦ ਸੀ; ਅਤੇ ਨਿਰਮਾਤਸਕੀ ਨੇ ਆਪਣੀ ਗਠੀਏ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ।

ਮੈਂ ਦੇਰ ਤੋਂ ਸੁੱਤਾ ਪਿਆ ਸੀ। ਜ਼ਿਨੈਦਾ ਦੀ ਕਹਾਣੀ ਨੇ ਮੇਰੇ ਤੇ ਤਕੜਾ ਪ੍ਰਭਾਵ ਪਾਇਆ ਸੀ। ਕੀ ਇਸ ਵਿੱਚ ਉਸਨੇ ਕੋਈ ਸੰਕੇਤ ਦਿੱਤਾ ਸੀ, ਮੈਂ ਹੈਰਾਨ ਸੀ; ਅਤੇ ਕਿਸ ਨੂੰ, ਉਹ ਕਿਸ ਵੱਲ ਸੰਕੇਤ ਕਰ ਰਹੀ ਸੀ? ਅਤੇ ਜੇ ਉਸ ਦਾ ਕੁਝ ਮਤਲਬ ਸੀ, ਤਾਂ ਉਹ ਕਿਵੇਂ ਕੰਮ ਕਰ ਸਕਦੀ ਸੀ... ਨਹੀਂ, ਇਹ ਨਹੀਂ ਹੋ ਸਕਦਾ, ਮੈਂ ਆਪਣੇ ਮਨ ਵਿੱਚ ਕਿਹਾ ਅਤੇ ਮੈਂ ਪਹਿਲਾਂ ਆਪਣੀ ਇੱਕ ਅਤੇ ਫਿਰ ਦੂਜੀ ਗਰਮ ਗੱਲ੍ਹ ਆਪਣੇ ਸਰ੍ਹਾਣੇ ਤੇ ਰੱਖੀ। ਪਰ ਜਦੋਂ ਉਹ ਆਪਣੀ ਕਹਾਣੀ ਸੁਣਾ ਰਹੀ ਸੀ ਤਾਂ ਮੈਂ ਉਸ ਸਮੇਂ ਦੇ ਜ਼ਿਨੈਦਾ ਦੇ ਚਿਹਰੇ ਦੇ ਹਾਵਭਾਵਾਂ ਨੂੰ ਯਾਦ ਕੀਤਾ। ਮੈਨੂੰ ਲੂਸ਼ਿਨ ਦੀ ਅਚਾਨਕ ਹੈਰਾਨੀ ਵਿੱਚ ਕਹੀ ਗੱਲ ਯਾਦ ਆਈ ਜਦੋਂ ਅਸੀਂ ਨੇਸਕੁਚਨਾਇਆ ਬਾਗ਼ ਵਿਚ ਸੈਰ ਕਰ ਰਹੇ ਸੀ ਅਤੇ ਜ਼ਿਨੈਦਾ ਦੇ ਵਤੀਰੇ ਵਿੱਚ ਮੇਰੇ ਵੱਲ ਆਉਣ ਵਾਲੀ ਅਚਾਨਕ ਤਬਦੀਲੀ...ਅਤੇ ਮੈਂ ਅਟਕਲਾਂ ਵਿੱਚ ਭਟਕਣ ਲੱਗ ਪਿਆ। "ਉਹ ਕੌਣ ਹੈ?" ਇਹ ਸ਼ਬਦ ਹਨ੍ਹੇਰੇ ਵਿੱਚੋਂ ਉਭਰ ਕੇ ਮੇਰੇ ਅੱਗੇ ਖੜ੍ਹੇ ਸਨ। ਇਹ ਇਸ ਤਰ੍ਹਾਂ ਸੀ ਜਿਵੇਂ ਕੋਈ ਨੀਵਾਂ, ਡਰਾਉਣਾ ਬੱਦਲ ਮੇਰੇ ਉੱਤੇ ਲਟਕਿਆ ਹੋਇਆ ਸੀ। ਮੈਂ ਉਸ ਦਾ ਦਬਾਅ ਮਹਿਸੂਸ ਕੀਤਾ, ਅਤੇ ਮੈਂ ਉਡੀਕ ਕੀਤੀ ਕਿ ਕੋਈ ਚੀਜ਼ ਇਸ ਨੂੰ ਛਛਕੇਰ ਦੇਵੇ। ਪਿੱਛੇ ਜਿਹੇ ਤੋਂ ਮੈਂ ਕਈ ਸਾਰੀਆਂ ਚੀਜ਼ਾਂ ਦੇ ਆਦੀ ਹੋ ਗਿਆ ਸੀ, ਅਤੇ ਜ਼ੈਸੇਕਿਨਾਂ ਦੇ ਬਹੁਤ ਕੁਝ ਦੇਖਿਆ ਸੀ; ਖਲਾਰਾ, ਮੋਮ ਦੇ ਖਲੇਪੜ