ਪੰਨਾ:First Love and Punin and Babúrin.djvu/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

123

ਅਜੀਬ ਅਜੀਬ ਬੇਵਕੂਫ਼ੀਆਂ ਨਹੀਂ ਸਨ;ਜਿਪਸੀ ਤੱਤ ਗੁਆਚ ਗਿਆ ਸੀ।

ਜ਼ਿਨੈਦਾ ਨੇ ਸਾਡੀ ਮੀਟਿੰਗ ਲਈ ਨਵਾਂ ਦਸਤੂਰ ਪੇਸ਼ ਕੀਤਾ। ਮੈਂ ਉਸ ਦੇ ਸੇਵਾਦਾਰ ਵਜੋਂ ਉਸਦੇ ਕੋਲ ਬੈਠ ਗਿਆ। ਹੋਰਨਾਂ ਗੱਲਾਂ ਦੇ ਇਲਾਵਾ ਉਸ ਨੇ ਸੁਝਾਅ ਦਿੱਤਾ ਕਿ ਜਿਹੜਾ ਹਾਰ ਜਾਵੇ, ਉਹ ਆਪਣੇ ਇੱਕ ਸੁਪਨੇ ਬਾਰੇ ਦੱਸੇ; ਪਰ ਇਹ ਬਹੁਤਾ ਸਫਲ ਨਾ ਹੋਇਆ। ਸੁਪਨੇ ਜਾਂ ਤਾਂ ਰੁੱਖੇ (ਬੇਲੋਵਜ਼ਰੋਵ ਨੇ ਇੱਕ ਸੁਪਨੇ ਵਿੱਚ ਦੇਖਿਆ ਕਿ ਉਸਦੇ ਘੋੜੇ ਲੱਕੜੀ ਦਾ ਸਿਰ ਸੀ ਅਤੇ ਉਸਨੇ ਉਸਨੂੰ ਕਾਰਪ ਮੱਛੀਆਂ ਦਾ ਭੋਜਨ ਕਰਾਇਆ ਸੀ), ਜਾਂ ਗੈਰ ਕੁਦਰਤੀ ਅਤੇ ਮਨਘੜਤ ਸਨ। ਮੈਦਾਨੋਵ ਨੇ ਸਾਨੂੰ ਇਕ ਪੂਰੀ ਕਹਾਣੀ ਪਰੋਸ ਦਿੱਤੀ, ਜਿਸ ਵਿੱਚ ਮਹਿਰਾਬਾਂ ਸਨ, ਅਤੇ ਰੂਮੀ ਚੰਗਾਂ ਵਾਲੇ ਫ਼ਰਿਸ਼ਤੇ ਅਤੇ ਗੱਲਾਂ ਕਰਦੇ ਫੁੱਲ ਸਨ ਅਤੇ ਦੂਰ ਦੂਰ ਤੋਂ ਆਵਾਜ਼ਾਂ ਆ ਰਹੀਆਂ ਸਨ।

ਜ਼ਿਨੈਦਾ ਨੇ ਉਸਨੂੰ ਗੱਲ ਪੂਰੀ ਨਹੀਂ ਕਰਨ ਦਿੱਤੀ। "ਜੇ ਅਸੀਂ ਮੌਲਿਕ ਰਚਨਾਵਾਂ ਸੁਣਾਉਣ ਦਿੰਦੇ ਹਾਂ," ਉਸ ਨੇ ਕਿਹਾ, "ਤਾਂ ਹਰ ਕਿਸੇ ਨੂੰ ਆਪਣੀ ਕਲਪਨਾ ਸ਼ਕਤੀ ਨਾਲ ਘੜੀ ਕੋਈ ਕਹਾਣੀ ਸੁਣਾਉਣ ਦਿਓ।"

ਪਹਿਲੀ ਵਾਰੀ ਬੇਲੋਵਜ਼ਰੋਵ ਨੂੰ ਮਿਲੀ। ਨੌਜਵਾਨ ਹੁਸਾਰ ਉਲਝਣ ਵਿੱਚ ਪੈ ਗਿਆ ਸੀ।

"ਮੈਂ ਕੁਝ ਵੀ ਨਹੀਂ ਘੜ ਸਕਦਾ," ਉਸ ਨੇ ਕਿਹਾ।

"ਕੀ ਬਕਵਾਸ ਹੈ!" ਜ਼ਿਨੈਦਾ ਨੇ ਕਿਹਾ "ਖੈਰ, ਕਲਪਨਾ ਕਰੋ, ਤੁਸੀਂ ਵਿਆਹ ਕਰਵਾ ਲਿਆ ਹੈ, ਅਤੇ ਸਾਨੂੰ ਦੱਸੋ ਕਿ ਤੁਸੀਂ ਆਪਣੀ ਪਤਨੀ ਨਾਲ ਕਿਵੇਂ ਰਹੋਗੇ। ਕੀ ਤੁਸੀਂ ਉਸਨੂੰ ਜਿੰਦਰਾ ਲਗਾ ਕੇ ਬੰਦ ਕਰ ਦਿਆ ਕਰੋਗੇ?"

"ਮੈਂ ਉਸਨੂੰ ਜਿੰਦਰਾ ਲਗਾ ਕੇ ਬੰਦ ਕਰ ਦਿਆ ਕਰਾਂਗਾ।"

"ਅਤੇ ਤੁਸੀਂ ਆਪ ਉਸ ਦੇ ਨਾਲ ਬੈਠਿਆ ਕਰੋਗੇ?"

"ਬਿਲਕੁਲ।"

"ਠੀਕ ਹੈ, ਜੇਕਰ ਉਹ ਤੰਗ ਆ ਗਈ ਅਤੇ ਤੁਹਾਨੂੰ ਧੋਖਾ ਦੇਣ ਲੱਗੇ ਤਾਂ?"

"ਮੈਂ ਉਸ ਨੂੰ ਮਾਰ ਦਿਆਂਗਾ।"

"ਤੇ ਜੇ ਉਹ ਭੱਜ ਗਈ ਤਾਂ?"

"ਮੈਂ ਉਸ ਨੂੰ ਫੜ ਲਵਾਂਗਾ ਅਤੇ ਫਿਰ ਵੀ ਉਸ ਨੂੰ ਮਾਰ ਦੇਵਾਂਗਾ।"