ਪੰਨਾ:First Love and Punin and Babúrin.djvu/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

114

ਪਹਿਲਾ ਪਿਆਰ

ਪਰ ਮੈਂ ਕੁਝ ਨਹੀਂ ਕਿਹਾ, ਅਤੇ ਇੱਕ ਕੋਨੇ ਵਿਚ ਬੈਠ ਗਿਆ।

ਬੇਲੋਵਜ਼ਰੋਵ ਅੰਦਰ ਆਇਆ ਤਾਂ ਮੈਨੂੰ ਸੁਖ ਦਾ ਸਾਹ ਆਇਆ।

"ਮੈਂ ਅਜੇ ਤੇਰੇ ਲਈ ਸਵਾਰੀ ਵਾਲਾ ਸੀਲ ਘੋੜਾ ਨਹੀਂ ਲੱਭਿਆ ਹੈ," ਉਸ ਨੇ ਆਪਣੀ ਖਰਵੀ ਆਵਾਜ਼ ਵਿਚ ਜ਼ਿਨੈਦਾ ਨੂੰ ਕਿਹਾ, "ਫਰੇਟੈਗ ਇਕ ਦੀ ਗਾਰੰਟੀ ਦਿੰਦਾ ਹੈ, ਪਰ ਮੈਨੂੰ ਸ਼ੱਕ ਹੈ, ਮੈਨੂੰ ਡਰ ਹੈ..."

"ਤੇ ਕੀ ਮੈਂ ਪੁੱਛ ਸਕਦੀ ਹਾਂ," ਜ਼ਿਨੈਦਾ ਨੇ ਕਿਹਾ, "ਤੁਸੀਂ ਡਰਦੇ ਕਿਸ ਗੱਲ ਤੋਂ ਹੋ?"

"ਕਿਸ ਗੱਲ ਤੋਂ? ਹਾਂ, ਦੇਖ, ਤੂੰ ਸਵਾਰੀ ਨਹੀਂ ਕਰ ਸਕਦੀ। ਰੱਬ ਜਾਣੇ ਕੀ ਹੋ ਜਾਵੇ! ਤੇਰੇ ਸਿਰ ਵਿਚ ਇਹ ਖ਼ਿਆਲ ਕਿਵੇਂ ਆਇਆ?"

"ਇਹ ਮੇਰਾ ਮਾਮਲਾ ਹੈ, M'sieur le Saurage [1]। ਇਸ ਮਾਮਲੇ ਵਿਚ, ਮੈਂ ਪਿਓਤਰ ਵਸੀਲੀਏਵਿਚ ਨੂੰ ਪੁੱਛਾਂਗੀ। "(ਇਹ ਮੇਰੇ ਪਿਤਾ ਦਾ ਨਾਂ ਸੀ।)

ਮੈਨੂੰ ਇਹ ਹੈਰਾਨੀ ਹੋਈ ਕਿ ਉਹ ਉਸਦਾ ਨਾਂ ਇਸ ਤਰ੍ਹਾਂ ਖੁੱਲ੍ਹੇਆਮ ਅਤੇ ਆਸਾਨੀ ਨਾਲ ਲਵੇ, ਜਿਵੇਂ ਕਿ ਉਸ ਨੂੰ ਯਕੀਨ ਹੋਵੇ ਕਿ ਉਹ ਉਸਦੇ ਕੰਮ ਆਉਣ ਲਈ ਤਤਪਰ ਸੀ।

"ਇਹ ਗੱਲ ਹੈ, ਹੈ ਨਾ?" ਬੇਲੋਵਜ਼ਰੋਵ ਨੇ ਕਿਹਾ। "ਕੀ ਤੂੰ ਉਸ ਦੇ ਨਾਲ ਸਵਾਰੀ ਕਰਨਾ ਚਾਹੁੰਦੀ ਹੈਂ?"

"ਉਸ ਦੇ ਨਾਲ ਜਾਂ ਕਿਸੇ ਹੋਰ ਵਿਅਕਤੀ ਨਾਲ, ਤੇਰੇ ਲਈ ਇਹ ਇੱਕ ਹੀ ਗੱਲ ਹੈ। ਸਿਰਫ਼ ਤੁਹਾਡੇ ਨਾਲ ਨਹੀਂ।"

"ਮੇਰੇ ਨਾਲ ਨਹੀਂ," ਬੇਲੋਵਜ਼ਰੋਵ ਨੇ ਕਿਹਾ। "ਜਿਵੇਂ ਤੁਹਾਨੂੰ ਚੰਗਾ ਲੱਗੇ, ਕੀ ਮੈਂ ਤੈਨੂੰ ਇੱਕ ਘੋੜੇ ਦਾ ਇੰਤਜ਼ਾਮ ਕਰ ਦੇਵਾਂ?"

"ਹਾਂ; ਪਰ ਇਧਰ ਵੇਖ, ਮੈਂ ਗਊ ਨਹੀਂ ਚਾਹੀਦੀ: ਮੈਂ ਤੁਹਾਨੂੰ ਕਹਿ ਦਿੰਦੀ ਹਾਂ ਕਿ ਮੈਂ ਛਾਲਾਂ ਮਾਰਨੀਆਂ ਚਾਹੁੰਦੀ ਹਾਂ।"

"ਜਿੰਨੀਆਂ ਜੀ ਚਾਹੇ। ਤੁਸੀਂ ਕਿਸ ਨਾਲ ਜਾਣਾ ਚਾਹੁੰਦੇ ਹੋ - ਮਾਲੇਵਸਕੀ ਨਾਲ?"

"ਅਤੇ ਉਸ ਦੇ ਨਾਲ ਕਿਉਂ ਨਹੀਂ, ਯੋਧੇ? ਖੈਰ ਸ਼ਾਂਤ ਹੋ ਜਾਓ,"

  1. ਸ਼੍ਰੀਮਾਨ ਜੰਗਲੀ ਜੰਤੂ