ਪੰਨਾ:First Love and Punin and Babúrin.djvu/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

110

ਪਹਿਲਾ ਪਿਆਰ

ਉਸਨੇ ਧਿਆਨ ਨਾਲ ਪੁੱਟੇ ਵਾਲਾਂ ਨੂੰ ਸੂਤ ਕੀਤਾ, ਅਤੇ ਆਪਣੀ ਉਂਗਲੀ ’ਤੇ ਲਪੇਟ ਲਿਆ ਅਤੇ ਉਨ੍ਹਾਂ ਦੀ ਇੱਕ ਛੋਟੀ ਜਿਹੀ ਮੁੰਦਰੀ ਬਣਾ ਲਈ।

"ਮੈਂ ਤੇਰੇ ਵਾਲਾਂ ਨੂੰ ਇਕ ਲੌਕਟ ਵਿਚ ਪਾ ਲਵਾਂਗੀ, ਅਤੇ ਇਸ ਨੂੰ ਪਹਿਨ ਲਵਾਂਗੀ," ਇਹ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। "ਇਸ ਨਾਲ ਤੈਨੂੰ ਥੋੜ੍ਹਾ ਸੁਖ ਮਿਲ ਸਕਦਾ ਹੈ। ਤੇ ਹੁਣ, ਅਲਵਿਦਾ।"

ਮੈਂ ਘਰ ਚਲਾ ਗਿਆ, ਜਿੱਥੇ ਮੈਨੂੰ ਕੁਝ ਅਣਸੁਖਾਵਾਂ ਜਿਹਾ ਵਾਪਰ ਰਿਹਾ ਮਹਿਸੂਸ ਹੋਇਆ। ਮੇਰੀ ਮਾਂ ਮੇਰੇ ਪਿਤਾ ਕੋਲੋਂ ਸਪੱਸ਼ਟੀਕਰਨ ਮੰਗ ਰਹੀ ਸੀ। ਉਸ ਨੂੰ ਕਿਸੇ ਚੀਜ਼ ਜਾਂ ਗੱਲ ਬਾਰੇ ਝਿੜਕ ਰਹੀ ਸੀ, ਅਤੇ ਉਹ ਆਮ ਵਾਂਗ ਸ਼ਾਂਤ ਅਤੇ ਸਨਿਮਰ ਰਿਹਾ, ਕੁਝ ਨਹੀਂ ਬੋਲਿਆ, ਅਤੇ ਜਲਦ ਹੀ ਕਮਰੇ ਵਿੱਚੋਂ ਨਿਕਲ ਗਿਆ। ਮੈਂ ਸਪੱਸ਼ਟੀਕਰਨ ਦਾ ਵਿਸ਼ਾ ਸੁਣ ਨਾ ਸਕਿਆ; ਸ਼ਾਇਦ ਇਸ ਨਾਲ ਮੇਰਾ ਕੋਈ ਸੰਬੰਧ ਨਹੀਂ ਸੀ। ਮੈਨੂੰ ਸਿਰਫ ਏਨਾ ਯਾਦ ਹੈ ਕਿ, ਜਦੋਂ ਇਹ ਖਤਮ ਹੋ ਗਿਆ, ਮੇਰੀ ਮਾਂ ਨੇ ਮੈਨੂੰ ਬੁਲਾ ਲਿਆ, ਅਤੇ ਮੈਨੂੰ ਰਾਜਕੁਮਾਰੀ ਜ਼ੈਸੇਕਿਨ ਵੱਲ ਅਕਸਰ ਜਾਣ ਤੇ ਬਹੁਤ ਨਰਾਜ਼ਗੀ ਜ਼ਾਹਰ ਕੀਤੀ, ਜੋ ਕਿ, ਉਸਨੇ ਕਿਹਾ ਸੀ, ਇੱਕ une femme capable de tout[1] ਸੀ। ਮੈਂ ਉਸਦਾ ਹੱਥ ਚੁੰਮਿਆ (ਜੋ ਮੈਂ ਹਮੇਸ਼ਾ ਕਰਦਾ ਸੀ ਜਦੋਂ ਮੈਂ ਗੱਲਬਾਤ ਦਾ ਅੰਤ ਜਲਦ ਚਾਹੁੰਦਾ ਹੁੰਦਾ ਸੀ) ਅਤੇ ਮੈਂ ਕਮਰੇ ਵਿੱਚੋਂ ਬਾਹਰ ਨਿਕਲ ਗਿਆ। ਜ਼ਿਨੈਦਾ ਦੇ ਹੰਝੂਆਂ ਨੇ ਮੈਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਸੀ। ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਇਸਦਾ ਕੀ ਅਰਥ ਲਵਾਂ ਅਤੇ ਮੈਂ ਆਪ ਰੋਣ ਨੂੰ ਤਿਆਰ ਸੀ। ਮੇਰੇ ਸੋਲ੍ਹਾਂ ਸਾਲ ਦਾ ਹੋਣ ਦੇ ਬਾਵਜੂਦ ਮੈਂ ਅਜੇ ਵੀ ਇੱਕ ਬੱਚਾ ਸੀ। ਮੈਂ ਮਾਲੇਵਸਕੀ ਬਾਰੇ ਹੋਰ ਨਹੀਂ ਸੋਚਿਆ, ਹਾਲਾਂਕਿ ਬੇਲੋਵਜ਼ਰੋਵ ਹਰ ਰੋਜ਼ ਵੱਧ ਤੋਂ ਵੱਧ ਭਿਅੰਕਰ ਹੁੰਦਾ ਜਾ ਰਿਹਾ ਸੀ, ਅਤੇ ਚਲਾਕ ਕਾਊਂਟ ਵੱਲ ਇਵੇਂ ਝਾਕਦਾ ਸੀ ਜਿਵੇਂ ਭੇਡ ਵੱਲ ਬਘਿਆੜ ਝਾਕਦਾ ਹੁੰਦਾ ਹੈ। ਮੈਂ ਨਾ ਤਾਂ ਕਿਸੇ ਚੀਜ ਬਾਰੇ ਸੋਚ ਸਕਦਾ ਸੀ ਤੇ ਨਾ ਹੀ ਕਿਸੇ ਬੰਦੇ ਬਾਰੇ। ਮੈਂ ਸੋਚਾਂ ਵਿਚ ਗੁੰਮ ਗਿਆ ਸੀ, ਅਤੇ ਅਕਸਰ ਇਕਾਂਤ ਸਥਾਨਾਂ ਤੇ ਚਲਾ ਜਾਂਦਾ। ਮੇਰੀ ਇੱਕ ਮਨਪਸੰਦ ਜਗ੍ਹਾ ਉਜਾੜ ਗਰੀਨਹਾਊਸ ਸੀ। ਮੈਂ ਇਸਦੀ ਉੱਚੀ ਕੰਧ ਦੀ ਚੋਣ ਕੀਤੀ ਸੀ ਅਤੇ ਉਥੇ ਬੈਠ ਜਾਂਦਾ। ਹਮੇਸ਼ਾ ਮੈਨੂੰ ਇਹ ਲਗਦਾ ਹੈ ਕਿ ਇਹ ਇੰਨੀ ਦੁਖਦਾਈ, ਇਕਾਂਤ ਅਤੇ ਉਦਾਸ

  1. ਕੁਝ ਵੀ ਕਰ ਗੁਜ਼ਰਨ ਵਾਲੀ ਜ਼ਨਾਨੀ