ਪੰਨਾ:First Love and Punin and Babúrin.djvu/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

106

ਪਹਿਲਾ ਪਿਆਰ

XI

ਉਸੇ ਦਿਨ ਸ਼ਾਮ ਨੂੰ ਸਾਰਾ ਲਾਣਾ ਜ਼ੈਸੇਕਿਨਾਂ ਦੇ ਘਰ ਇਕੱਠਾ ਹੋ ਗਿਆ: ਮੈਂ ਵੀ ਇੱਕ ਸੀ। ਗੱਲਬਾਤ ਮੈਦਾਨੋਵ ਦੀ ਕਵਿਤਾ ਬਾਰੇ ਚੱਲ ਪਈ, ਜਿਸਦੀ ਜ਼ਿਨੈਦਾ ਨੇ ਖੁੱਲ੍ਹ ਕੇ ਸ਼ਲਾਘਾ ਕੀਤੀ।

"ਪਰ ਕੀ ਤੁਸੀਂ ਜਾਣਦੇ ਹੋ," ਉਸਨੇ ਕਿਹਾ, "ਜੇ ਮੈਂ ਕਵੀ ਹੁੰਦੀ ਤਾਂ ਮੈਂ ਵੱਖ ਵਿਸ਼ਿਆਂ ਦੀ ਚੋਣ ਕਰਦੀ। ਹੋ ਸਕਦਾ ਹੈ ਕਿ ਇਹ ਸਭ ਬਕਵਾਸ ਹੁੰਦਾ, ਪਰ ਕਈ ਵਾਰੀ ਮੈਨੂੰ ਅਜੀਬ ਵਿਚਾਰ ਸੁਝਦੇ ਹਨ, ਖਾਸ ਤੌਰ ਤੇ ਜਦੋਂ ਸਵੇਰੇ ਜਾਗ ਖੁੱਲ੍ਹ ਜਾਂਦੀ ਹੈ ਅਤੇ ਨੀਂਦ ਨਹੀਂ ਆਉਂਦੀ, ਜਦੋਂ ਆਕਾਸ਼ ਇੱਕਦਮ ਗੁਲਾਬੀ ਅਤੇ ਸਲੇਟੀ ਹੋਣਾ ਸ਼ੁਰੂ ਹੋ ਜਾਂਦਾ ਹੈ। ਉਦਾਹਰਨ ਲਈ, ਮੈਂ...ਤੁਸੀਂ ਮੇਰੇ ਤੇ ਹੱਸੋਗੇ ਤਾਂ ਨਹੀਂ?

"ਨਹੀਂ, ਨਹੀਂ," ਅਸੀਂ ਸਾਰੇ ਇੱਕੋ ਵਾਰੀ ਬੋਲੇ।

"ਮੈਂ ਕਲਪਨਾ ਕਰਦੀ ਹਾਂ ਕਿ,"ਉਸਨੇ ਆਪਣੀ ਛਾਤੀ ਤੇ ਆਪਣੇ ਹੱਥਾਂ ਦੀ ਕਰਿੰਗੜੀ ਪਾਉਂਦੇ ਹੋਏ ਕਿਹਾ, "ਟਿਕੀ ਹੋਈ ਰਾਤ ਵਿੱਚ ਇੱਕ ਵੱਡੀ ਕਿਸ਼ਤੀ ਵਿੱਚ ਕਈ ਜੁਆਨ ਕੁੜੀਆਂ ਨਹਿਰ ਵਿੱਚ ਜਾ ਰਹੀਆਂ ਹਨ। ਚੰਦ ਚਮਕ ਰਿਹਾ ਹੈ, ਅਤੇ ਸਾਰੀਆਂ ਕੁੜੀਆਂ ਨੇ ਚਿੱਟੇ ਚੋਗੇ ਪਾਏ ਹੋਏ ਹਨ ਅਤੇ ਚਿੱਟੇ ਫੁੱਲਾਂ ਦੀਆਂ ਮਾਲਾਵਾਂ ਹਨ, ਅਤੇ ਇਕ ਭਜਨ ਵਰਗਾ ਕੁਝ ਗਾ ਰਹੀਆਂ ਹਨ।"

"ਹਾਂ, ਹਾਂ, ਅੱਗੇ ਦੱਸੋ" ਮੈਦਾਨੋਵ ਨੇ ਅਰਥਭਰਪੂਰ ਸੰਜੀਦਗੀ ਨਾਲ ਕਿਹਾ।

"ਅਚਾਨਕ ਕੰਢਿਆਂ ਤੇ ਇੱਕ ਸ਼ੋਰ ਸੁਣਾਈ ਦਿੰਦਾ ਹੈ: ਹਾਸਾ, ਡਫਲੀਆਂ, ਮਸ਼ਾਲਾਂ। ਇਹ ਡੀਓਨਾਇਸਸ ਦੇ ਭਗਤਾਂ ਦੀ ਭੀੜ ਹੈ। ਉਹ ਗਾ ਰਹੇ ਹਨ ਅਤੇ ਚੀਕ-ਚਿਹਾੜਾ ਪਾ ਰਹੇ ਹਨ। ਤੁਹਾਡੇ ਲਈ ਕੰਮ ਕਰਨ ਲਈ ਇੱਕ ਤਸਵੀਰ ਹੈ, ਮੋਸਿਓਰ ਕਵੀ ਜੀ; ਮੈਂ ਚਾਹਾਂਗੀ ਕਿ ਮਸ਼ਾਲਾਂ ਲਾਲ ਸੁਰਖ ਹੋਣ, ਅਤੇ ਉਨ੍ਹਾਂ ਦਾ ਧੂੰਆਂ ਚੰਗਾ ਚੋਖਾ ਹੋਵੇ, ਅਤੇ