ਪੰਨਾ:First Love and Punin and Babúrin.djvu/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

105

"ਤੁਸੀਂ ਅਜਿਹਾ ਕਿਉਂ ਕਰਦੇ ਹੋ?" ਲੂਸ਼ਿਨ ਨੇ ਪੁੱਛਿਆ।

"ਮੇਰਾ ਕੀ ਬਿਗਾੜ ਸਕਦੀ ਹੈ ਇਹ?"

"ਕੀ ਬਿਗਾੜ ਸਕਦੀ ਹੈ? ਇਸ ਨਾਲ ਤੁਹਾਨੂੰ ਠੰਡੇ ਲੱਗ ਸਕਦੀ ਹੈ ਅਤੇ ਤੁਹਾਡੀ ਜਾਨ ਜਾ ਸਕਦੀ ਹੈ।"

"ਅੱਛਾ? ਕੀ ਸੱਚਮੁੱਚ? ਤਾਂ ਫਿਰ - ਅਜਿਹਾ ਕਰਨ ਦਾ ਇਹ ਇੱਕ ਤਰੀਕਾ ਹੈ!"

"ਕੈਸੀ ਗੱਲ ਕਰ ਦਿੱਤੀ!" ਡਾਕਟਰ ਨੇ ਹੈਰਾਨੀ ਨਾਲਾ ਕਿਹਾ।

"ਕੈਸੀ ਗੱਲ!" ਉਹ ਕਹਿਣ ਲੱਗੀ। "ਤਾਂ, ਕੀ ਜ਼ਿੰਦਗੀ ਏਨੀ ਸੁਹਾਵਣੀ ਹੈ? ਜ਼ਰਾ ਆਲੇ ਦੁਆਲੇ ਵੇਖੋ। ਠੀਕ ਹੈ, ਇਹ ਹੈ? ਸ਼ਾਇਦ ਤੁਸੀਂ ਸੋਚਦੇ ਹੋਵੋ ਕਿ ਮੈਂ ਇਸ ਨੂੰ ਸਮਝ ਜਾਂ ਮਹਿਸੂਸ ਨਹੀਂ ਕਰ ਸਕਦੀ। ਬਰਫ਼ ਵਾਲਾ ਪਾਣੀ ਪੀਣਾ ਮੈਨੂੰ ਚੰਗਾ ਲੱਗਦਾ ਹੈ, ਅਤੇ ਤੁਸੀਂ ਗੰਭੀਰਤਾ ਨਾਲ ਮੈਨੂੰ ਯਕੀਨ ਦਿਵਾ ਸਕਦੇ ਹੋ ਕਿ ਇਸ ਤਰ੍ਹਾਂ ਦਾ ਜੀਵਨ ਇੰਨਾ ਕੀਮਤੀ ਹੈ ਕਿ ਬੰਦੇ ਨੂੰ ਇੱਕ ਪਲ ਦੇ ਆਨੰਦ ਲਈ - ਮੈਂ ਖੁਸ਼ੀ ਦੀ ਗੱਲ ਨਹੀਂ ਕਰਦੀ - ਇਸਨੂੰ ਖਤਰੇ ਵਿੱਚ ਖ਼ੁਸ਼ੀ ਨਹੀਂ ਪਾਉਣਾ ਚਾਹੀਦਾ।"

"ਤਾਂ ਇਹ ਗੱਲ ਹੈ," ਲੂਸ਼ਿਨ ਨੇ ਕਿਹਾ। "ਖ਼ਬਤ ਅਤੇ ਆਜ਼ਾਦੀ। ਇਹ ਦੋ ਸ਼ਬਦ ਤੁਹਾਡਾ ਕੁੱਲ ਸਾਰ ਹਨ। ਤੁਹਾਡੀ ਪੂਰੀ ਪ੍ਰਕਿਰਤੀ ਇਨ੍ਹਾਂ ਵਿਚ ਹੈ।"

ਜ਼ਿਨੈਦਾ ਨੇ ਥੋਥਾ ਜਿਹਾ ਹੱਸ ਦਿੱਤਾ।

"ਤੁਸੀਂ ਬਹੁਤ ਪਛੜ ਗਏ ਹੋ, ਮੇਰੇ ਪਿਆਰੇ ਡਾਕਟਰ। ਤੁਸੀਂ ਘਟੀਆ ਨਿਰੀਖਕ ਹੋ; ਤੁਸੀਂ ਬਹੁਤ ਪਛੜ ਗਏ ਹੋ। ਤੁਹਾਨੂੰ ਆਪਣੀਆਂ ਐਨਕਾਂ ਲਾ ਲੈਣੀਆਂ ਚਾਹੀਦੀਆਂ ਹਨ। ਹੁਣ ਮੇਰੇ ਖ਼ਬਤੀ ਹੋਣ ਦਾ ਸਵਾਲ ਨਹੀਂ ਹੈ; ਤੁਹਾਡਾ, ਆਪਣੇ ਆਪ ਦਾ ਮਜ਼ਾਕ ਉਡਾਉਣਾ - ਹੈ ਨਾ ਮਜ਼ੇਦਾਰ! ਤੇ ਜਿਥੋਂ ਤੱਕ ਅਜ਼ਾਦੀ ਦੇ ਸੰਬੰਧ ਹੈ ਮਾਸ਼ੀਓ ਵੋਲਦੇਮਰ," ਅਚਾਨਕ ਜ਼ਿਨੈਦਾ ਨੇ ਆਪਣਾ ਪੈਰ ਥੱਲੇ ਮਾਰਦੇ ਹੋਏ ਕਿਹਾ,"ਅਜਿਹਾ ਨਿਰਾਸ਼ ਚਿਹਰਾ ਨਾ ਬਣਾਉ। ਮੈਂ ਤਰਸ ਦੀ ਪਾਤਰ ਬਣਨਾ ਸਹਿਣ ਨਹੀਂ ਕਰ ਸਕਦੀ।" ਉਸਨੇ ਜਲਦੀ ਨਾਲ ਕਮਰੇ ਵਿੱਚੋਂ ਨਿਕਲ ਗਈ।

"ਇਹ ਮਾਹੌਲ ਤੇਰੇ ਲਈ ਬਹੁਤ, ਬਹੁਤ ਬੁਰਾ ਹੈ, ਨੌਜਵਾਨ," ਲੂਸ਼ਿਨ ਨੇ ਇਕ ਵਾਰ ਫਿਰ ਮੈਨੂੰ ਕਿਹਾ।