ਪੰਨਾ:First Love and Punin and Babúrin.djvu/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

102

ਪਹਿਲਾ ਪਿਆਰ

"ਜਾਂ ਕੀ ਕੋਈ ਗੁਪਤ ਰਕੀਬ ਹੈ
ਜਿਸਨੇ ਅਚਾਨਕ ਤੈਨੂੰ ਜਿੱਤ ਲਿਆ?"

ਮੈਦਾਨੋਵ ਦੀ ਚੀਖਦੀ ਆਵਾਜ਼ ਸੁਣਾਈ ਦਿੱਤੀ।

ਜ਼ਿਨੈਦਾ ਨਾਲ ਮੇਰੀਆਂ ਅੱਖਾਂ ਮਿਲੀਆਂ। ਉਹ ਹੇਠਾਂ ਦੇਖਣ ਲੱਗ ਪਈ ਅਤੇ ਥੋੜ੍ਹੀ ਜਿਹੀ ਸ਼ਰਮਾਈ। ਮੈਂ ਵੇਖਿਆ ਕਿ ਉਹ ਲਾਲ ਹੋ ਗਈ, ਅਤੇ ਮੈਂ ਡਰ ਨਾਲ ਯੱਖ ਹੋ ਗਿਆ। ਮੈਨੂੰ ਹਮੇਸ਼ਾ ਉਸ ਨਾਲ ਈਰਖਾ ਹੁੰਦੀ ਸੀ; ਪਰ ਇਸ ਪਲ ਤੱਕ ਮੈਨੂੰ ਇਹ ਗੱਲ ਸਮਝ ਨਹੀਂ ਸੀ ਆਈ ਕਿ ਉਹ ਪਿਆਰ ਵਿੱਚ ਸੀ। "ਮੇਰੇ ਰੱਬਾ, ਉਹ ਪਿਆਰ ਵਿੱਚ ਰੰਗੀ ਹੈ!"


X

ਮੇਰੇ ਅਸਲ ਦੁੱਖੜੇ ਹੁਣ ਸ਼ੁਰੂ ਹੋ ਗਏ। ਸੋਚਾਂ ਵਿੱਚ ਮੈਂ ਆਪਣਾ ਦਿਮਾਗ਼ ਖਰਾਬ ਕਰ ਲਿਆ। ਮੈਂ ਹਮੇਸ਼ਾ, ਜਿੰਨਾ ਸੰਭਵ ਹੋ ਸਕਿਆ, ਖ਼ੁਫ਼ੀਆ ਤੌਰ ਤੇ ਜ਼ਿਨੈਦਾ ਦੀ ਨਿਗਰਾਨੀ ਕੀਤੀ। ਉਸਦੇ ਅੰਦਰ ਇੱਕ ਤਬਦੀਲੀ ਵਾਪਰ ਰਹੀ ਸੀ। ਇਹ ਸਪਸ਼ਟ ਸੀ। ਉਹ ਲੰਮੀ ਸੈਰ ਲਈ ਇਕੱਲੀ ਨਿਕਲ ਜਾਂਦੀ। ਕਈ ਵਾਰ ਉਹ ਘਰ ਆਉਣ ਵਾਲਿਆਂ ਨੂੰ ਮੂੰਹ ਤਕ ਨਾ ਦਿਖਾਉਂਦੀ, ਪਰ ਆਪਣੇ ਕਮਰੇ ਵਿਚ ਘੰਟਿਆਂ ਬੱਧੀ ਬੈਠੀ ਰਹਿੰਦੀ ਸੀ, ਜੋ ਉਸਨੇ ਪਹਿਲਾਂ ਕਦੇ ਨਹੀਂ ਕੀਤਾ ਸੀ।

ਮੈਂ ਅਚਾਨਕ ਅਸਾਧਾਰਣ ਤੌਰ ਤੇ ਤੀਖਣਤਾ ਨਾਲ ਸਾਰੀਆਂ ਘਟਨਾਵਾਂ ਨੂੰ ਘੋਖਣ ਲੱਗ ਪਿਆ। "ਕੀ ਇਹ ਫਲਾਂ ਹੈ? ਜਾਂ ਫਲਾਂ?" ਮੈਂ ਆਪਣੇ ਆਪ ਨੂੰ ਪੁੱਛਿਆ। ਮੇਰੇ ਬੇਚੈਨ ਦਿਮਾਗ ਵਿਚ, ਉਸ ਦੇ ਪ੍ਰਸ਼ੰਸਕਾਂ ਵਿਚੋਂ ਕਦੇ ਕਿਸੇ ਅਤੇ ਕਦੇ ਕਿਸੇ ਦੂਜੇ ਬਾਰੇ ਗੱਲ ਆਉਂਦੀ ਰਹਿੰਦੀ। ਕਾਊਂਟ ਮਾਲੇਵਸਕੀ (ਹਾਲਾਂਕਿ ਮੈਂ ਜ਼ਿਨੈਦਾ ਦੇ ਲਈ ਆਪਣੇ ਆਪ ਅੱਗੇ ਇਹ ਇਕਬਾਲ ਕਰਨ ਲਈ ਸ਼ਰਮਿੰਦਾ ਸੀ) ਮੈਨੂੰ ਉਨ੍ਹਾਂ ਵਿੱਚੋਂ ਸਭ ਤੋਂ ਖਤਰਨਾਕ ਦਿਖਾਈ ਦਿੱਤਾ।

ਮੇਰੀ ਤੀਖਣਤਾ ਨੇ ਮੈਨੂੰ ਆਪਣੀ ਨੱਕ ਦੀ ਘੋੜੀ ਤੋਂ ਪਰੇ ਦੇਖਣ ਨੂੰ ਯੋਗ ਨਹੀਂ ਬਣਾਇਆ, ਅਤੇ ਮੇਰੀ ਖ਼ੁਫ਼ੀਆ ਰਹਿਣ ਦੀ ਕੋਸ਼ਿਸ਼ ਜ਼ਾਹਰ ਤੌਰ ਤੇ ਨਾਕਾਮ ਰਹੀ ।