ਪੰਨਾ:First Love and Punin and Babúrin.djvu/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

99

ਅਤੇ ਬਹੁਤ ਖੁਸ਼ ਸੀ। ਫਿਰ ਅਚਾਨਕ ਉਹ ਮੈਨੂੰ ਉਸ ਕੋਲੋਂ ਘਿਣ ਮਹਿਸੂਸ ਹੋਣ ਲੱਗਦੀ, ਅਤੇ ਮੈਂ ਉਸ ਕੋਲ ਜਾਣ ਜਾਂ ਉਸ ਵੱਲ ਦੇਖਣ ਦੀ ਹਿੰਮਤ ਨਾ ਕਰ ਸਕਦਾ। ਮੈਨੂੰ ਯਾਦ ਹੈ ਕਿ ਇੱਕ ਵਾਰ ਕਈ ਦਿਨ ਜ਼ਿਨੈਦਾ ਮੇਰੇ ਨਾਲ ਬਹੁਤ ਠੰਢਾ ਸਲੂਕ ਕਰਦੀ ਰਹੀ, ਅਤੇ ਮੈਂ ਬਹੁਤ ਡਰੂ ਹੋ ਗਿਆ ਸੀ ਅਤੇ ਮੈਂ ਡਰਦਾ ਕੰਬਦਾ ਜ਼ੈਸੇਕਿਨਾਂ ਦੇ ਘਰ ਚਲਿਆ ਗਿਆ ਅਤੇ ਮੈਂ ਵੱਡੀ ਰਾਜਕੁਮਾਰੀ ਦੇ ਕੋਲ ਰਹਿਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਸ ਸਮੇਂ ਉਹ ਬਹੁਤ ਹੀ ਬੇਚੈਨ ਸੀ ਅਤੇ ਬਹੁਤ ਹਾਏ-ਕਲਾਪ ਕਰਦੀ ਸੀ; ਉਸ ਦੇ ਮੁਕੱਦਮੇ ਬੁਰੀ ਤਰ੍ਹਾਂ ਉਲਝੇ ਹੋਏ ਸਨ, ਅਤੇ ਉਹ ਜ਼ਿਲ੍ਹੇ ਦੇ ਕਾਨੂੰਨ ਅਧਿਕਾਰੀ ਨਾਲ ਪਹਿਲਾਂ ਹੀ ਦੋ ਮੁਲਾਕਾਤਾਂ ਕਰ ਚੁੱਕੀ ਸੀ।

ਇਕ ਦਿਨ, ਜਦੋਂ ਮੈਂ ਆਪਣੇ ਬਾਗ਼ ਦੇ ਬਾਗਲੇ ਦੇ ਨੇੜੇ ਸੈਰ ਕਰ ਰਿਹਾ ਸੀ, ਮੈਂ ਦੋਵਾਂ ਹੱਥਾਂ ਨਾਲ ਆਪਣੇ ਆਪ ਨੂੰ ਸਹਾਰਾ ਦੇ ਘਾਹ ਤੇ ਬੈਠੀ ਜ਼ਿਨੈਦਾ ਨੂੰ ਦੇਖਿਆ। ਮੈਂ ਉਸਨੂੰ ਬਿਨਾਂ ਪਤਾ ਲੱਗਣ ਦੇ ਵਾਪਸ ਜਾਣਾ ਚਾਹੁੰਦਾ ਸੀ; ਪਰ ਉਸ ਨੇ ਅਚਾਨਕ ਉੱਪਰ ਵੇਖਿਆ, ਅਤੇ ਮੈਨੂੰ ਇੱਕ ਹਾਕਮਾਨਾ ਇਸ਼ਾਰਾ ਕੀਤਾ। ਮੈਂ ਖੜ੍ਹ ਗਿਆ, ਜਿਵੇਂ ਬੰਨ੍ਹਿਆ ਗਿਆ ਹੋਵਾਂ। ਮੈਂ ਉਸ ਦੀ ਗੱਲ ਨਹੀਂ ਸੀ ਸਮਝਿਆ। ਉਸਨੇ ਮੁੜ ਇਸ਼ਾਰਾ ਕੀਤਾ। ਮੈਂ ਝੱਟ ਹੈੱਜ ਟੱਪ ਗਿਆ, ਅਤੇ ਖ਼ੁਸ਼ੀ ਖ਼ੁਸ਼ੀ ਉਸ ਤੋਂ ਦੋ ਕਰਮਾਂ ਦੀ ਦੂਰੀ ਤੇ ਪਗਡੰਡੀ ਵੱਲ ਇਸ਼ਾਰਾ ਕੀਤਾ। ਮੈਂ ਉਲਝਣ ਵਿੱਚ ਪੈ ਗਿਆ, ਅਤੇ ਨਾ ਜਾਣਦੇ ਹੋਏ ਕਿ ਮੈਂ ਕੀ ਕਰਾਂ, ਮੈਂ ਪਗਡੰਡੀ ਦੀ ਕੰਨੀ ਤੇ ਇੱਕ ਗੋਡੇ ਭਾਰ ਝੁਕ ਗਿਆ। ਉਸ ਦਾ ਰੰਗ ਬੱਗਾ ਹੋਇਆ ਪਿਆ ਸੀ, ਘੋਰ ਉਦਾਸੀ ਅਤੇ ਘੋਰ ਥਕਾਵਟ ਦੀ ਇਬਾਰਤ ਉਸ ਦੇ ਹਰ ਨਕਸ਼ ਤੇ ਲਿਖੀ ਹੋਈ ਸੀ। ਮੇਰੇ ਦਿਲ ਨੂੰ ਤਕੜੀ ਸੱਟ ਲੱਗੀ, ਅਤੇ ਆਪਮੁਹਾਰੇ ਮੇਰੇ ਮੂੰਹੋਂ ਨਿਕਲ ਗਿਆ: "ਤੁਹਾਨੂੰ ਕੀ ਹੋ ਗਿਆ?"

ਜ਼ਿਨੈਦਾ ਨੇ ਆਪਣਾ ਹੱਥ ਅੱਗੇ ਕੀਤਾ, ਘਾਹ ਦੀ ਇੱਕ ਪੱਤੀ ਤੋੜ ਲਈ, ਇਸ ਨੂੰ ਚੱਬਿਆ ਅਤੇ ਜਿੰਨੀ ਦੂਰ ਉਹ ਇਸਨੂੰ ਸੁੱਟ ਸਕਦੀ ਸੀ, ਸੁੱਟ ਦਿੱਤਾ।

"ਕੀ ਤੂੰ ਮੈਨੂੰ ਬਹੁਤ ਪਿਆਰ ਕਰਦਾ ਹੈਂ?" ਆਖ਼ਰ ਉਸਨੇ ਮੈਨੂੰ ਪੁੱਛਿਆ। "ਹਾਂ?"