ਪੰਨਾ:First Love and Punin and Babúrin.djvu/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

98

ਪਹਿਲਾ ਪਿਆਰ

ਘੱਟ ਹੀ ਕਦੇ ਗੱਲ ਕਰਦਾ ਸੀ, ਪਰ ਖ਼ਾਸ ਹੁਸ਼ਿਆਰੀ ਅਤੇ ਸਪਸ਼ਟਤਾ ਨਾਲ। ਮੈਂ ਕੰਮ ਅਤੇ ਪੜ੍ਹਾਈ ਕਰਨਾ ਛ~ਡ ਦਿੱਤਾ, ਮੈਂ ਆਪਣੇ ਆਂਢ-ਗੁਆਂਢ ਦੇ ਖੇਤਰਾਂ ਆਪਣੀ ਸੈਰ ਅਤੇ ਘੋੜ-ਸਵਾਰੀ ਵੀ ਛੱਡ ਦਿੱਤੀ। ਮੈਂ ਜੈਸੇਕਿਨਾਂ ਦੇ ਘਰ ਦੁਆਲੇ ਲੱਤ ਤੋਂ ਬੰਨ੍ਹੇ ਹੋਏ ਭੂੰਡ ਵਾਂਗ ਟਪੂਸੀਆਂ ਮਾਰਦਾ ਰਹਿੰਦਾ। ਦਰਅਸਲ, ਮੈਨੂੰ ਉਧਰ ਜਾਣਾ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਸੀ, ਜੇਕਰ ਇਹ ਅਸੰਭਵ ਨਾ ਹੁੰਦਾ। ਮੇਰੀ ਮਾਂ ਮੈਨੂੰ ਝਿੜਕਦੀ, ਅਤੇ ਕਦੇ-ਕਦੇ ਜ਼ਿਨੈਦਾ ਮੈਨੂੰ ਖ਼ੁਦ ਭਜਾ ਦਿੰਦੀ। ਉਨ੍ਹਾਂ ਮੌਕਿਆਂ ਤੇ ਮੈਂ ਆਪਣੇ ਕਮਰੇ ਵਿਚ ਆਪਣੇ ਆਪ ਨੂੰ ਬੰਦ ਕਰ ਲੈਂਦਾ, ਜਾਂ ਬਾਗ਼ ਦੇ ਧੁਰ ਸਿਰੇ ਤੱਕ ਚਲਾ ਜਾਂਦਾ ਗਿਆ ਅਤੇ ਉੱਚੇ ਪੱਥਰਾਂ ਦੇ ਗਰੀਨਹਾਊਸ ਦੀ ਖੜ੍ਹੀ ਕੰਧ ਤੇ ਚੜ੍ਹ ਕੇ ਬੈਠ ਜਾਂਦਾ। ਮੈਂ ਸੜਕ ਦੇ ਨਾਲ ਨਾਲ ਬਣੀ ਕੰਧ ਤੇ ਆਪਣੇ ਪੈਰ ਲਮਕਾ ਲੈਂਦਾ, ਅਤੇ ਘੰਟਿਆਂ ਬੱਧੀ ਉਥੇ ਬੈਠਾ ਦੇਖਦਾ ਰਹਿੰਦਾ ਦੇਖਦਾ ਰਹਿੰਦਾ, ਪਰ ਕੁਝ ਵੀ ਨਾ ਵੇਖ ਰਿਹਾ ਹੁੰਦਾ। ਨੇੜੇ ਕੁਝ ਬੱਗੀਆਂ ਤਿਤਲੀਆਂ ਧੂੜ-ਲੱਤੀਆਂ ਕੰਡਿਆਲੀਆਂ ਉੱਤੇ ਊਠਕ ਬੈਠਕ ਖੇਡ ਰਹੀਆਂ ਸਨ, ਅਤੇ ਥੋੜੀ ਦੂਰ ਇੱਕ ਟੁੱਟੀ ਲਾਲ ਇੱਟ ਉੱਤੇ ਇੱਕ ​​ਛੋਟੀ ਜਿਹੀ ਤਕੜੀ ਚਿੜੀ ਬੈਠੀ ਸੀ, ਜਿਹੜੀ ਆਪਣੀ ਪੂਛ ਫੈਲਾ ਕੇ ਘੁੰਮਣ ਲੱਗਦੀ ਜ਼ੋਰ ਨਾਲ ਚੀਂ ਚੀਂ ਕਰਦੀ। ਕਾਂ, ਜੋ ਅਜੇ ਵੀ ਮੇਰੇ ਤੇ ਬੇਭਰੋਸਗੀ ਕਰਦੇ ਸਨ, ਇੱਕ ਬਰਚ ਰੁੱਖ ਦੇ ਮੁਕਟ ਦੀਆਂ ਨਿਪੱਤਰੀਆਂ ਟਹਿਣੀਆਂ ਵਿੱਚਕਾਰ ਧੁੱਪ ਛਾਂ ਦੀ ਲੁਕਣਮੀਟੀ ਦੇ ਵਿੱਚ ਸਮੇਂ-ਸਮੇਂ ਕਾਵਾਂਰੌਲੀ ਚੁੱਕ ਦਿੰਦੇ। ਅਤੇ ਕਦੇ ਕਦੇ ਡੌਨ ਮੱਠ ਦੀਆਂ ਘੰਟੀਆਂ ਦੀ ਸ਼ਾਂਤ, ਉਦਾਸ ਆਵਾਜ਼ ਹਵਾ ਵਿੱਚ ਘੁਲੀ ਸਰਸਰ ਕਰਦੀ; ਅਤੇ ਮੈਂ ਬੈਠਾ ਦੇਖਦਾ ਅਤੇ ਸੁਣਦਾ ਰਹਿੰਦਾ, ਅਤੇ ਇੱਕ ਅਜਿਹੀ ਬੇਨਾਮ ਭਾਵਨਾ ਨਾਲ ਸਰਸਾਰ ਹੋ ਜਾਂਦਾ ਜਿਸ ਵਿੱਚ ਖੁਸ਼ੀ ਅਤੇ ਉਦਾਸੀ, ਭਵਿੱਖ ਦੀ ਖੁੜਕ, ਅਤੇ ਜੀਵਨ ਦੀ ਤਾਂਘ ਅਤੇ ਡਰ ਮਿਲੇ ਹੁੰਦੇ। ਪਰ ਇਹ ਮੈਂ ਉਦੋਂ ਸਮਝ ਨਹੀਂ ਸੀ ਸਕਦਾ, ਅਤੇ ਮੈਂ ਜੋ ਕੁਝ ਮੇਰੇ ਅੰਦਰ ਉਭਰ ਰਿਹਾ ਸੀ ਉਸਦਾ ਕੋਈ ਨਾਮ ਨਹੀਂ ਸੀ ਰੱਖ ਸਕਦਾ ਜਾਂ ਮੈਨੂੰ ਇਸਨੂੰ ਇੱਕ ਨਾਮ ਦੇ ਸਕਦਾ ਸੀ- ਜ਼ਿਨੈਦਾ ਦਾ ਨਾਮ।

ਜ਼ਿਨੈਦਾ ਹਮੇਸ਼ਾ ਮੇਰੇ ਨਾਲ ਖੇਡਦੀ ਰਹਿੰਦੀ ਸੀ, ਅਤੇ ਮੈਂ ਬਹੁਤ ਉਤੇਜਿਤ ਹੋ ਗਿਆ