ਪੰਨਾ:First Love and Punin and Babúrin.djvu/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

97

ਦੂਜੇ ਪਾਸੇ, ਮੇਰਾ ਖ਼ੂਨ ਉਬਾਲਾ ਖਾ ਗਿਆ ਜਦੋਂ ਮਾਲੇਵਸਕੀ ਇੱਕ ਲੂੰਮੜੀ ਦੀ ਕਲਾਮਈ ਤੋਰ ਤੁਰਦਾ ਉਸਦੇ ਕੋਲ ਚਲਾ ਗਿਆ, ਅਤੇ ਉਸਦੀ ਕੁਰਸੀ ਦੇ ਪਿਛਲੇ ਪਾਸੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਝੁਕ ਕੇ ਆਪਣੀ ਸਵੈ-ਸੰਤੁਸ਼ਟ, ਖਚਰੀ ਮੁਸਕਰਾਹਟ ਦੇ ਨਾਲ ਉਸ ਦੇ ਕੰਨ ਵਿੱਚ ਕੁਝ ਕਹਿਣ ਲੱਗ ਪਿਆ। ਉਹ ਆਪਣੀਆਂ ਬਾਹਾਂ ਦੀ ਆਪਣੀ ਛਾਤੀ ਉੱਤੇ ਉੱਤੇ ਮੁਕਟੀ ਮਾਰੀਂ ਬੈਠੀ ਧਿਆਨ ਨਾਲ ਉਸ ਵੱਲ ਦੇਖ ਰਹੀ ਸੀ, ਅਤੇ ਮੁਸਕਰਾਉਂਦੇ ਹੋਏ ਆਪਣਾ ਸਿਰ ਹਿਲਾ ਰਹੀ ਸੀ।

"ਮਾਲੇਵਸਕੀ ਨਾਲ ਮਿਲਣੀਆਂ ਵਿਚ ਤੁਹਾਨੂੰ ਖੁਸ਼ੀ ਕਿਉਂ ਮਿਲਦੀ ਹੈ?" ਇਕ ਦਿਨ ਮੈਂ ਉਸ ਨੂੰ ਪੁੱਛਿਆ।

"ਉਸ ਦੀਆਂ ਮੁੱਛਾਂ ਇੰਨੀਆਂ ਸੁਹਣੀਆਂ ਜੋ ਹਨ,"ਉਸ ਨੇ ਜਵਾਬ ਦਿੱਤਾ। "ਪਰ ਇਹ ਤੇਰੇ ਫ਼ਿਕਰ ਵਾਲੀ ਕੋਈ ਗੱਲ ਨਹੀਂ।"

ਉਸ ਨੇ ਮੈਨੂੰ ਇਕ ਹੋਰ ਮੌਕੇ ਤੇ ਕਿਹਾ, "ਇਹ ਨਾ ਸੋਚ ਕਿ ਮੈਂ ਉਸ ਨਾਲ ਪਿਆਰ ਕਰਦੀ ਹਾਂ। ਨਹੀਂ, ਮੈਂ ਕਿਸੇ ਅਜਿਹੇ ਬੰਦੇ ਨੂੰ ਵੀ ਪਿਆਰ ਨਹੀਂ ਕਰ ਸਕਦੀ ਜਿਸ ਨੂੰ ਮੈਨੂੰ ਹਿਕਾਰਤ ਦੀ ਨਿਗਾਹ ਨਾਲ ਦੇਖਣਾ ਪਵੇ। ਮੈਨੂੰ ਤਾਂ ਐਸਾ ਕੋਈ ਚਾਹੀਦਾ ਹੈ ਜੋ ਮੇਰੇ ਤੇ ਕਾਠੀ ਪਾ ਸਕੇ। ਪਰ ਮੈਨੂੰ ਇਹੋ ਜਿਹਾ ਕੋਈ ਕਦੇ ਨਹੀਂ ਮਿਲਣ ਵਾਲਾ! ਮੈਂ ਕਦੀ ਕਿਸੇ ਦੀਆਂ ਬਾਹਾਂ ਵਿੱਚ ਨਹੀਂ ਜਾ ਸਕਦੀ, ਨਹੀਂ, ਨਹੀਂ!"

"ਤਾਂ ਫਿਰ, ਮੇਰਾ ਖ਼ਿਆਲ ਹੈ, ਤੁਸੀਂ ਕਦੇ ਵੀ ਪਿਆਰ ਵਿਚ ਨਹੀਂ ਪਵੋਗੇ।"

"ਤੇ ਤੇਰਾ ਆਪਣੇ ਬਾਰੇ ਕੀ ਖ਼ਿਆਲ ਹੈ? ਮੈਨੂੰ ਲੱਗਦਾ ਹੈ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ?" ਆਪਣੇ ਦਸਤਾਨੇ ਨਾਲ ਮੈਨੂੰ ਮਾਰਦੇ ਹੋਏ ਜ਼ਿਨੈਦਾ ਨੇ ਕਿਹਾ।

ਜ਼ਿਨੈਦਾ ਨੇ ਮੇਰਾ ਖ਼ੂਬ ਮਜ਼ਾਕ ਉਡਾਇਆ। ਤਿੰਨ ਹਫ਼ਤਿਆਂ ਤੱਕ ਮੈਂ ਉਸਨੂੰ ਹਰ ਰੋਜ਼ ਮਿਲਦਾ ਰਿਹਾ, ਅਤੇ ਉਸ ਸਮੇਂ ਦੌਰਾਨ ਉਸ ਨੇ ਮੇਰੇ ਨਾਲ ਕੀ ਨਹੀਂ ਕੀਤਾ? ਉਹ ਕਦੇ ਸਾਡੇ ਘਰ ਨਹੀਂ ਸੀ ਆਈ, ਜਿਸਦਾ ਮੈਨੂੰ ਅਫ਼ਸੋਸ ਵੀ ਨਹੀਂ ਸੀ, ਕਿਉਂਕਿ ਸਾਡੇ ਘਰ ਵਿੱਚ ਉਹ ਇੱਕ ਸੋਸਾਇਟੀ ਦੀ ਇੱਕ ਮੁਟਿਆਰ, ਰਾਜਕੁਮਾਰੀ ਬਣ ਜਾਂਦੀ ਸੀ - ਅਤੇ ਮੈਂ ਉਸ ਤੋਂ ਕੰਨੀ ਕਤਰਾਉਂਦਾ ਸੀ। ਆਪਣੀ ਮਾਂ ਦੇ ਸਾਹਮਣੇ ਆਪਣੀ ਗੱਲ ਜ਼ਾਹਰ ਕਰਨ ਤੋਂ ਮੈਨੂੰ ਡਰ ਲੱਗਦਾ ਸੀ। ਮੇਰੀ ਮਾਂ ਜ਼ਿਨੈਦਾ ਨੂੰ ਉੱਕਾ ਚੰਗਾ ਨਹੀਂ ਸਮਝਦੀ ਸੀ ਅਤੇ ਉਹ ਸਾਡੇ ਵੱਲ ਕੈਰੀ ਨਿਗਾਹ ਨਾਲ ਦੇਖਦੀ ਸੀ। ਮੇਰੇ ਪਿਤਾ ਕੋਲੋਂ ਮੈਨੂੰ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਸੀ। ਉਸ ਨੇ ਮੇਰੇ ਵੱਲ ਕੋਈ ਧਿਆਨ ਨਾ ਦਿੱਤਾ, ਅਤੇ ਜ਼ਿਨੈਦਾ ਨਾਲ ਉਸ ਨੇ