ਪੰਨਾ:First Love and Punin and Babúrin.djvu/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

96

ਪਹਿਲਾ ਪਿਆਰ

"ਬਹੁਤ ਅੱਛਾ! ਪਰ ਮੈਨੂੰ ਆਪਣਾ ਹੱਥ ਫੜਾਓ, ਅਤੇ ਮੈਂ ਇਸ ਵਿੱਚੋਂ ਇੱਕ ਪਿੰਨ ਲੰਘਾਵਾਂਗੀ। ਇਸ ਮੁੰਡੇ ਅੱਗੇ ਤੁਸੀਂ ਸ਼ਰਮ ਮਹਿਸੂਸ ਕਰੋਗੇ, ਇਸ ਨਾਲ ਤੁਹਾਨੂੰ ਦੁੱਖ ਪਹੁੰਚੇਗਾ; ਖੈਰ ਕੋਈ ਗੱਲ ਨਹੀਂ, ਤੁਸੀਂ ਮਿਸਟਰ ਹਰੀਸ਼ਚੰਦਰ, ਚਾਹੋ ਤਾਂ ਹੱਸ ਸਕਦੇ ਹੋ।"

ਲੂਸ਼ਿਨ ਸ਼ਰਮਾ ਗਿਆ ਅਤੇ ਆਪਣੇ ਬੁੱਲ੍ਹ ਟੁੱਕਦੇ ਹੋਏ ਮੂੰਹ ਮੋੜ ਲਿਆ ਪਰ ਅੰਤ ਉਸ ਨੇ ਆਪਣਾ ਹੱਥ ਅੱਗੇ ਕਰ ਦਿੱਤਾ। ਉਸ ਨੇ ਉਸ ਨੂੰ ਵਿੰਨ੍ਹ ਦਿੱਤਾ, ਅਤੇ ਉਹ ਸਚਮੁਚ ਹੱਸ ਪਿਆ ਸੀ, ਅਤੇ ਖ਼ੁਦ ਉਹ ਵੀ ਖ਼ੂਬ ਹੱਸੀ। ਉਸ ਨੇ ਚੰਗੀ ਡੂੰਘਾਈ ਤੱਕ ਪਿੰਨ ਖੁਭੋ ਰਹੀ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਵੇਖ ਰਹੀ ਸੀ, ਜੋ ਵਿਅਰਥ ਹੀ ਸਭ ਦਿਸ਼ਾਵਾਂ ਵਿੱਚ ਭਟਕ ਰਹੀਆਂ ਸਨ।

ਪਰ ਮੇਰੇ ਲਈ ਜ਼ਿਨੈਦਾ ਅਤੇ ਕਾਊਂਟ ਮਾਲੇਵਸਕੀ ਵਿੱਚਕਾਰ ਸੰਬੰਧ ਸਭ ਤੋਂ ਵੱਧ ਸਮਝ ਤੋਂ ਬਾਹਰ ਸਨ। ਉਹ ਇੱਕ ਸੁੰਦਰ, ਹੁਸ਼ਿਆਰ, ਕਾਮਯਾਬ ਆਦਮੀ ਸੀ, ਪਰ ਕੁਝ ਸ਼ੱਕੀ ਸੀ, ਉਸ ਵਿੱਚ ਕੁਝ ਖੋਟ ਸੀ ਜੋ ਮੇਰੇ ਵਰਗੇ ਸੋਲਾਂ ਸਾਲਾਂ ਦੇ ਲੜਕੇ ਨੂੰ ਵੀ ਖੁੜਕਦੀ ਸੀ। ਅਤੇ ਮੈਂ ਹੈਰਾਨ ਸੀ ਕਿ ਜ਼ਿਨੈਦਾ ਦਾ ਇਸ ਵੱਲ ਧਿਆਨ ਨਹੀਂ ਗਿਆ। ਸ਼ਾਇਦ ਉਸ ਨੇ ਉਸ ਵਿਚ ਇਹ ਖੋਟ ਦੇਖੀ ਹੋਵੇ, ਪਰ ਇਸ ਪ੍ਰਤੀ ਕੋਈ ਦੁਰਭਾਵਨਾ ਮਹਿਸੂਸ ਨਾ ਕੀਤੀ ਹੋਵੇ। ਉਸ ਦੇ ਬੇਕਾਇਦਾ ਪਾਲਣ-ਪੋਸ਼ਣ, ਅਜੀਬ ਜਾਣੂ ਅਤੇ ਆਦਤਾਂ, ਉਸ ਦੀ ਮਾਂ ਦੀ ਲਗਾਤਾਰ ਮੌਜੂਦਗੀ, ਘਰ ਵਿੱਚ ਛਾਈ ਹੋਈ ਗ਼ਰੀਬੀ ਅਤੇ ਗੜਬੜ, ਅਸਲ ਵਿੱਚ, ਉਸ ਆਜ਼ਾਦੀ ਤੋਂ ਸ਼ੁਰੂ ਕਰਕੇ ਜੋ ਲੜਕੀ ਮਾਣ ਰਹੀ ਸੀ, ਆਪਣੇ ਆਲੇ ਦੁਆਲੇ ਦੇ ਸਭ ਲੋਕਾਂ ਨਾਲੋਂ ਉੱਤਮ ਹੋਣ ਦੇ ਉਸਦੇ ਅਹਿਸਾਸ ਤੱਕ, ਸਭ ਕੁਝ ਨੇ ਉਸ ਵਿੱਚ ਇੱਕ ਤਰ੍ਹਾਂ ਅਰਧ-ਨਫ਼ਰਤ ਭਰੀ ਲਾਪਰਵਾਹੀ ਅਤੇ ਬੇਫ਼ਿਕਰੀ ਦਾ ਇੱਕ ਬੂਟਾ ਲਾ ਦਿੱਤਾ ਸੀ। ਕੁਝ ਵੀ ਵਾਪਰ ਸਕਦਾ ਸੀ - ਵੋਨੀਫੈਟੀ ਆ ਸਕਦਾ ਸੀ ਅਤੇ ਘੋਸ਼ਿਤ ਕਰ ਸਕਦਾ ਕਿ ਘਰ ਵਿਚ ਕੋਈ ਚੀਨੀ ਨਹੀਂ ਸੀ, ਜਾਂ ਭੈੜੀ ਗੱਪ ਬਾਹਰ ਆ ਸਕਦੀ ਸੀ, ਜਾਂ ਕੁਝ ਮਹਿਮਾਨ ਝਗੜਨਾ ਸ਼ੁਰੂ ਕਰ ਸਕਦੇ ਸਨ - ਕੁਝ ਵੀ ਹੋ ਸਕਦਾ ਸੀ, ਉਹ ਆਪਣੇ ਵਾਲਾਂ ਨੂੰ ਹੁਲਾਰਾ ਦਿੰਦੀ "ਕੀ ਬਕਵਾਸ ਹੈ! " ਉਸ ਨੂੰ ਉੱਕਾ ਪਰਵਾਹ ਨਹੀਂ ਸੀ ਕਰਦੀ।