ਪੰਨਾ:First Love and Punin and Babúrin.djvu/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

94

ਪਹਿਲਾ ਪਿਆਰ

ਜਦੋਂ ਮੈਂ ਉਸ ਦੇ ਨਾਲ ਨਹੀਂ ਸੀ ਹੁੰਦਾ ਤਾਂ ਮੈਂ ਜ਼ਿਨੈਦਾ ਲਈ ਆਹਾਂ ਭਰਦਾ। ਮੈਂ ਮਾਨਸਿਕ ਸਰਗਰਮੀ ਦੇ ਅਸਮਰਥ ਸੀ; ਹਰ ਚੀਜ਼ ਮੇਰੇ ਹੱਥੋਂ ਡਿੱਗ ਪੈਂਦੀ; ਅਤੇ ਪੂਰਾ ਦਿਨ ਮੇਰੇ ਵਿਚਾਰ ਉਸ ਤੇ ਕੇਂਦਰਿਤ ਰਹਿੰਦੇ। ਮੈਂ ਆਹਾਂ ਭਰਦਾ ਸੀ - ਪਰ ਮੈਂ ਉਸ ਦੇ ਨਾਲ ਹੁੰਦਾ ਤਾਂ ਵੀ ਮੇਰਾ ਹਾਲ ਬਿਹਤਰ ਨਹੀਂ ਸੀ ਹੁੰਦਾ। ਮੈਨੂੰ ਈਰਖਾ ਹੁੰਦੀ ਸੀ। ਮੈਂ ਆਪਣੀ ਤੁੱਛਤਾ ਬਾਰੇ ਜਾਣਦਾ ਸੀ; ਮੈਂ ਮੂਰਖਾਂ ਵਾਂਗ ਰੁੱਸ ਜਾਂਦਾ, ਅਤੇ ਫਿਰ ਮੂਰਖਾਂ ਵਾਂਗ ਹਾੜੇ ਕੱਢਣ ਲੱਗਦਾ ਸੀ। ਤੇ ਫਿਰ ਵੀ ਕੋਈ ਬੇਅਖਤਿਆਰ ਬਲ ਮੈਨੂੰ ਉਸ ਵੱਲ ਧੱਕੀ ਜਾਂਦਾ। ਅਤੇ ਜਦ ਵੀ ਮੈਂ ਉਸਦੇ ਕਮਰੇ ਵਿੱਚ ਜਾਂਦਾ ਦਾ ਤਾਂ ਹਰ ਵਾਰ ਮੇਰੇ ਅੰਦਰ ਗੁਦਗੁਦੀ ਜਿਹੀ ਹੁੰਦੀ। ਜ਼ਿਨੈਦਾ ਇੱਕ ਦਮ ਸਮਝ ਗਈ ਕਿ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਸੱਚਮੁਚ, ਮੈਂ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਮੇਰਾ ਜਨੂੰਨ ਮਾਣਿਆ। ਉਸਨੇ ਮੇਰਾ ਮਖੌਲ ਉਡਾਇਆ, ਮੈਨੂੰ ਲਾਡ ਲਡਾਇਆ, ਅਤੇ ਮੈਨੂੰ ਸਤਾਇਆ। ਕਿੰਨਾ ਮਿੱਠਾ ਹੁੰਦਾ ਹੈ ਕਿਸੇ ਦੀਆਂ ਅਥਾਹ ਖ਼ੁਸ਼ੀਆਂ ਅਤੇ ਅਥਾਹ ਦੁੱਖਾਂ ਦਾ ਇੱਕੋ ਇੱਕ ਅਤੇ ਗੈਰ-ਜ਼ਿੰਮੇਦਾਰ ਕਾਰਨ ਹੋਣਾ - ਅਤੇ ਮੈਂ ਜ਼ਿਨੈਦਾ ਦੇ ਹੱਥਾਂ ਵਿਚ ਨਰਮ ਮੋਮ ਸੀ। ਹਾਲਾਂਕਿ, ਮੈਂ ਇਕੱਲਾ ਨਹੀਂ ਸੀ ਜੋ ਉਸ ਨੂੰ ਪਿਆਰ ਕਰਦਾ ਸੀ; ਉਸਦੇ ਘਰ ਮਿਲਣ ਆਉਣ ਵਾਲੇ ਸਾਰੇ ਆਦਮੀ ਉਸ ’ਤੇ ਫ਼ਿਦਾ ਸਨ। ਉਸ ਨੇ ਉਨ੍ਹਾਂ ਸਾਰਿਆਂ ਨੂੰ ਜੰਜ਼ੀਰਾਂ ਪਾ ਰੱਖੀਆਂ ਸਨ ਅਤੇ ਉਹ ਉਸਦਾ ਪਾਣੀ ਭਰਦੇ ਸਨ। ਉਨ੍ਹਾਂ ਦੀਆਂ ਆਸ਼ਾਵਾਂ ਨੂੰ ਚਮਕਾਉਣ ਅਤੇ ਡਰਾਂ ਨੂੰ ਭੜਕਾਉਣ ਅਤੇ ਆਪਣੀ ਮਰਜ਼ੀ ਨਾਲ ਉਨ੍ਹਾਂ ਨੂੰ ਨਚਾਉਣ (ਜਿਸਨੂੰ ਉਹ ਭਿੜਾਉਣਾ ਕਹਿੰਦੀ ਸੀ) ਵਿੱਚੋਂ ਉਸਨੂੰ ਸੁਆਦ ਆਉਂਦਾ ਸੀ। ਅਤੇ ਉਸ ਦਾ ਕਹਿਣਾ ਮੋੜਨ ਦੀ ਉਨ੍ਹਾਂ ਦੀ ਕੋਈ ਔਕਾਤ ਨਹੀਂ ਸੀ, ਅਤੇ ਉਹ ਬੜੀ ਖੁਸ਼ੀ ਨਾਲ ਉਸਦੇ ਇਸ਼ਾਰਿਆਂ ਤੇ ਖੇਲਦੇ ਸਨ। ਜ਼ਿੰਦਗੀ ਅਤੇ ਸੁੰਦਰਤਾ ਨਾਲ ਭਰਪੂਰ ਉਸਦੀ ਸਮੁੱਚੀ ਸਖਸ਼ੀਅਤ ਵਿੱਚ ਕਲਾਕਾਰੀ ਅਤੇ ਲਾਪਰਵਾਹੀ ਦਾ, ਬਨਾਉਟੀਪਣ ਅਤੇ ਸਾਦਗੀ ਦਾ, ਚੁੱਪ ਅਤੇ ਚੰਚਲਤਾ ਦਾ ਵਿਸ਼ੇਸ਼ ਤੌਰ ’ਤੇ ਬਹੁਤ ਦਿਲਕਸ਼ ਮਿਸ਼ਰਣ ਸੀ। ਉਹ ਜੋ ਕੁਝ ਕਰਦੀ ਜਾਂ ਕਹਿੰਦੀ, ਉਸ ਦੀ ਹਰ ਹਰਕਤ ਵਿੱਚ ਕੋਮਲ, ਨਿੱਖਰੀ ਸੁੰਦਰਤਾ ਦਾ ਵਾਸ ਹੁੰਦਾ, ਅਤੇ ਇੱਕ ਮੌਲਿਕ, ਚੰਚਲ ਸ਼ਕਤੀ ਠਾਠਾਂ ਮਾਰਦੀ ਨਜ਼ਰ ਆਉਂਦੀ। ਉਸ ਦੇ ਸਦਾ-ਬਦਲ ਰਹੇ ਚਿਹਰੇ ਵਿਚ ਤੇ ਵੀ ਚੰਚਲਤਾਈ ਦੀ ਠਾਠ ਹੁੰਦੀ ਸੀ। ਲਗਪਗ ਇੱਕੋ ਸਮੇਂ ਇਸ ਉੱਤੇ