ਪੰਨਾ:First Love and Punin and Babúrin.djvu/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

84

ਪਹਿਲਾ ਪਿਆਰ

ਉਹ ਕੁਰਸੀ ਤੋਂ ਉੱਤਰ ਆਈ, ਅਤੇ ਅਜਿਹੀ ਚਮਕੀਲੀ, ਮਿੱਠੀ ਤੱਕਣੀ ਸੁੱਟੀ, ਕਿ ਮੇਰਾ ਦਿਲ ਮੇਰੇ ਅੰਦਰ ਘਿਰਿਆ ਹੋਇਆ ਸੀ

"ਕੀ ਤੂੰ ਖ਼ੁਸ਼ ਹੈਂ?" ਉਸਨੇ ਮੈਨੂੰ ਪੁੱਛਿਆ।

"ਮੈਂ?" ਮੈਂ ਥਥਲਾਇਆ, "ਮੈਂ...."

"ਮੈਨੂੰ ਆਪਣੀ ਟਿਕਟ ਵੇਚ ਦੇ," ਬੇਲੋਵਜ਼ਰੋਵ ਨੇ ਮੇਰੇ ਕੰਨ ਵਿੱਚ ਕਿਹਾ, "ਮੈਂ ਤੈਨੂੰ ਇੱਕ ਸੌ ਰੂਬਲ ਦੇ ਦਿਆਂਗਾ!"

ਮੈਂ ਹੁਸਾਰ ਦਾ ਜਵਾਬ ਇੰਨਾ ਗੁੱਸੇ ਨਾਲ ਦੇਖ ਕੇ ਦਿੱਤਾ ਕਿ ਜ਼ਿਨੈਦਾ ਨੇ ਤਾੜੀ ਮਾਰ ਦਿੱਤੀ, ਅਤੇ ਲੂਸ਼ਿਨ ਨੇ ਕਿਹਾ: "ਇਹ ਬੜਾ ਦਲੇਰ ਜਣਾ ਹੈ! ਪਰ," ਉਸ ਨੇ ਅੱਗੇ ਕਿਹਾ, "ਵਿਧੀ-ਵਿਧਾਨਾਂ ਦਾ ਮਾਹਿਰ ਹੋਣ ਦੇ ਨਾਤੇ, ਮੈਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਮੇਸੀਓਰ ਵੋਲਦੇਮਰ, ਇਕ ਗੋਡੇ ਪਰਨੇ ਝੁਕ ਜਾਓ।

ਜ਼ਿਨੈਦਾ ਮੇਰੇ ਸਾਹਮਣੇ ਖੜ੍ਹੀ ਹੋ ਗਈ, ਆਪਣਾ ਸਿਰ ਇਕ ਪਾਸੇ ਨੂੰ ਥੋੜ੍ਹਾ ਜਿਹਾ ਝੁਕਾ ਲਿਆ, ਤਾਂ ਜੋ ਮੈਨੂੰ ਚੰਗੀ ਤਰ੍ਹਾਂ ਦੇਖ ਸਕੇ, ਅਤੇ ਉਸਨੇ ਮਾਣ ਨਾਲ ਆਪਣਾ ਹੱਥ ਮੈਨੂੰ ਥਮ੍ਹਾ ਦਿੱਤਾ। ਮੇਰੀ ਨਿਗਾਹ ਮਾਂਦ ਪੈ ਗਈ, ਅਤੇ ਮੈਂ ਇੱਕ ਗੋਡੇ ਪਰਨੇ ਝੁਕਣ, ਜਿਵੇਂ ਮੈਂ ਇਰਾਦਾ ਕੀਤਾ ਸੀ, ਦੀ ਥਾਂ ਦੋਨਾਂ ਗੋਡਿਆਂ ਪਰਨੇ ਝੁਕ ਗਿਆ; ਅਤੇ ਮੈਂ ਆਪਣੇ ਬੁੱਲ੍ਹਾਂ ਨੂੰ ਉਸ ਦੇ ਹੱਥ ਤੇ ਇੰਨੇ ਭੱਦੇ ਢੰਗ ਨਾਲ ਛੁਹਾਇਆ ਕਿ ਮੇਰੇ ਨੱਕ ਦੀ ਨੋਕ ਉਸ ਦੇ ਨਹੁੰ ਨਾਲ ਥੋੜ੍ਹਾ ਜਿਹਾ ਝਰੀਟੀ ਗਈ।

"ਬਹੁਤ ਅੱਛਾ!" ਲੂਸ਼ਿਨ ਨੇ ਮੈਨੂੰ ਉੱਠਣ ਵਿਚ ਮਦਦ ਕਰਦੇ ਹੋਏ ਕਿਹਾ।

ਸਾਡੀ ਖੇਡ ਚੱਲਦੀ ਰਹੀ। ਜ਼ਿਨੈਦਾ ਨੇ ਮੈਨੂੰ ਆਪਣੇ ਨਾਲ ਬੈਠਾ ਲਿਆ। ਕਿਹੜੀ ਸਜ਼ਾ ਸੀ ਜਿਸ ਦੀ ਉਸਨੇ ਵਿਉਂਤ ਨਹੀਂ ਸੀ ਬਣਾਈ! ਹੋਰਨਾਂ ਗੱਲਾਂ ਦੇ ਇਲਾਵਾ, ਉਸ ਨੇ ਬੁੱਤ ਬਣਨ ਦੀ ਵਿਉਂਤ ਬਣਾਈ; ਅਤੇ ਉਸਨੇ ਆਪਣੇ ਪੈਰਾਂ ਥੱਲੇ ਚੌਂਕੀ ਲਈ ਵਿਚਾਰੇ ਨਿਰਮਤਾਸਕੀ ਨੂੰ ਚੁਣਿਆ। ਉਸ ਨੇ ਉਸ ਨੂੰ ਜ਼ਮੀਨ ਤੇ ਮੂਧੇ ਮੂੰਹ ਲਿਟਵਾ ਲਿਆ, ਧੌਣ ਦੂਹਰੀ ਕਰਵਾ ਲਈ। ਇੱਕ ਪਲ ਲਈ ਵੀ ਹਾਸਾ ਬੰਦ ਨਹੀਂ ਹੋਇਆ। ਉਸ ਘਰ ਵਿੱਚ ਜਿਥੇ ਕੋਈ ਕਾਇਦਾ ਸੀ, ਇਕੱਲੇ ਅਤੇ ਲਾਡ ਨਾਲ ਪਾਲੇ ਇਕ ਲੜਕੇ ਨੂੰ ਇਹ ਰੌਲਾ ਅਤੇ