ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)

ਪੁਤ ਤੇਰਾ ਰਖੀਂ ਜਾਨ ਮੇਰੀ ਕਰਕੇ ਮਾਰ ਲੋਕੋ। ਦੁਲਾ ਪਹੁੰਚਿਆ ਮਿਰਜੇ ਦੇ ਪਾਸ ਜਾ ਕੇ ਲਧੀ ਰੋਕਦੀ ਵਾਂਗ ਪਹਾੜ ਲੋਕੋ। ਬੱਚਾ ਦੁਲਿਆ ਮਿਰਜਾ ਹੈ ਸ਼ਰਨ ਡਿਗਾ ਕਿਸ਼ਨ ਸਿੰਘ ਨਾ ਕਬਰ ਵਿਚ ਗਾਡ ਲੋਕੋ।

ਲਧੀ ਦੇ ਕਹੇ ਦੁਲੇ ਨੇ ਮਿਰਜ਼ੇ ਨੂੰ ਛਡਣਾ ਤੇ ਮਿਰਜ਼ੇ ਨਾਲ ਲਾਹੌਰ ਵਿਚ ਆਉਣਾ

ਸ਼ਰਨ ਪਿਆ ਨਾ ਮਾਰਨਾ ਦੁਲਿਆ ਵੇ ਲਧੀ ਆਖਦੀ ਹਥ ਉਠਾਇਕੇ ਤੇ ਜਦੋਂ ਮਾਤਾ ਦੇ ਮੁਖ ਥੀਂ ਬਾਤ ਸੁਨੀ ਤਦੋਂ ਜੰਗ ਤੋਂ ਫੌਜ ਹਟਾਇ ਉਥੇ। ਕਹੇ ਫੌਜ ਨੂੰ ਕਰੋ ਅਰਾਮ ਭਾਈ ਤਦੋਂ ਸਭ ਨੇ ਤੰਬੂ ਲਗਾਏ ਉਥੇ। ਐਪਰ ਰੰਜ ਸੀ ਮਾਮੇ ਜਲਾਲ ਖਾਂ ਦਾ ਦੇਵੇ ਲਧੀ ਨੂੰ ਬਾਤ ਬਤਾਏ ਉਥੇ। ਮਾਤਾ ਮਿਰਜੇ ਨੂੰ ਕਦੇ ਨਾਂ ਛਡਦਾ ਮੈਂ ਤੈਂ ਤਾਂ ਉਸ ਨੂੰ ਲਿਆ ਬਚਾਏ ਉਥੇ। ਲਧੀ ਆਖਦੀ ਹੋਣੀ ਨਾ ਮੁੜੇ ਬੱਚਾ ਉਮਰ ਇਸਦੀ ਏਨੀ ਹਾਏ ਉਥੇ। ਬੰਦਾਂ ਛਡੀਆਂ ਖੁਸ਼ੀ ਦੇ ਨਾਲ ਮਿਰਜੇ ਨਾਲੇ ਦਾਵਤਾਂ ਲਵੇ ਕਰਾਏ ਉਥੇ। ਝੂਠਮੂਠ ਦੁਲਾ ਦਨਾ ਭਾਈ ਰਾਤੀਂ ਮਜਲਸਾਂ ਖੂਬ ਸਜਾਏ ਉਥੇ। ਭਾਈ ਦੁਲਿਆ ਸੁਣੀ ਤੂ ਗਲ ਮੇਰੀ ਪਿੰਡੀ ਸਭ ਨੂੰ ਦੋਵੇਂ ਪੁਚਾਏ ਉਥੇ। ਐਪਰ ਚਲ ਤੂ ਨਾਲ ਲਾਹੌਰ ਮੇਰੇ ਦੇਵਾਂ ਸ਼ਾਹ ਸੰਗ ਮਿਲਾਏ ਉਥੇ। ਰਹੇ ਲਧੀ ਤੇ ਮੇਹਰੂ ਹਟਾਏ ਸਾਰੇ ਜ਼ੋਰ ਆਪਣਾ ਕੁਲ ਲਗਾਇ ਓਥੇ। ਐਪਰ ਆਖਦਾ ਦੁਲਾਨਾ ਫਿਕਰ ਕਰਨਾ ਮੇਰਾ ਸੇਖੋ ਹੈ ਧਰਮ ਭਰਾਏ ਓਥੇ। ਫਜਰੇ ਕੋੜਮਾਂ ਪਿੰਡ ਨੂੰ ਟੋਰ ਦਿਤਾ ਆਪ ਜਾਨ ਲਾਹੌਰ ਦੇ ਦਾਏ ਓਥੇ। ਫੌਜ ਵਿਚ ਲਾਹੌਰ ਦੇ ਜਾਇ ਵੜੀ ਮਿਰਜਾ ਦੁੱਲੇ ਨੂੰ ਘੇਰੇ ਲਜਾਏ ਓਥੇਂ।

ਦੁਲੇ ਨੂੰ ਸ਼ਰਾਬ ਪਿਆਕੇ ਬੇਹੋਸ਼ ਕਰਨਾ ਮਿਰਜ਼ੇ ਨੇ ਫਿਰ ਬੰਨ੍ਹ ਕੇ ਜੇਲ੍ਹ ਚ ਸੁਟਣਾ

ਤਿੰਨ ਰੋਜ ਸੀ ਹੋਣੀ ਨੇ ਜਾਨ ਬਖਸ਼ੀ ਸੋਈ ਬੀਤਿਆ ਤੀਸਰਾ ਵਾਰ ਯਾਰੋ। ਵਕਤ ਸ਼ਾਮ ਦੇ ਉਸਨੇ ਭੁਲਰਾਂ ਨੂੰ ਦਿਤਾ ਘਲ ਇਕ ਸਰਦਾਰ ਯਾਰੋ। ਕਰਨੀ ਦੁਲੇ ਦੀ ਅਸਾ ਹੈ ਖੂਬ ਖਾਤਰ ਉਸਦਾ ਹੋਣ ਕਬਾਬ ਤਿਆਰ ਯਾਰੋ। ਖੈਹਲੇ ਤੋੜ ਦਾ ਨਸ਼ਾ ਮੇਰਾ ਜੀ ਕਰਦਾ