ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੩

ਪਿਆਰੇ ਸੁਵਾਰ ਬੇਲੀ। ਉਸਨੇ 'ਦੁਲੇ ਦੀ ਸ਼ਕਲ ਨਾ ਦੇਖੀਆ ਸੀ ਤਾਂਹੀ ਕੀਤੀ ਨਾ ਸੋਚ ਵਿਚਾਰ ਬੇਲੀ। ਤੇਗ ਚੁਮ ਮਿਆਨ ਵਿਚ ਡਾਲ ਦਿਤੀ ਬੀੜਾ ਖਾਂਵਦਾ ਹੋ ਹੁਸ਼ਿਆਰ ਬੇਲੀ। (ਓਸੇ ਵਕਤ ਸੀ ਫੌਜ ਨਾਲ ਉਸਦੇ ਕੁਲ ਹੋਈ ਹੈ ਸੰਗ ਤਿਆਰ ਬੋਲੀ। ਹੋਰ ਜੰਗ ਦਾ ਕੀਤਾ ਸਾਮਾਨ ਸਾਹਾ ਅਕਬਰ ਬੋਲਦਾ ਈ ਬਾਰ ਬਾਰ ਬੇਲੀ। ਲਿਆਵੇ ਦੁਲੇ ਨੂੰ ਬੰਨ੍ਹਕੇ ਪਾਸ ਮੇਰੇ ਗਲ ਵਿਚ ਜੰਜੀਰ ਤੁ ਡਾਰ ਬੇਲੀ। ਸਾਰਾ ਬਾਲ ਬੱਚਾ ਹੋਵੇ ਨਾਲ ਉਸਦਾ ਦੁਲਾ ਸਜਦਾ ਹੋਵੇ ਵਿਚਕਾਰ ਬੇਲੀ। ਲੈ ਕੇ ਜਾਵੀਂ ਤੂ ਫੌਜ ਤੇ ਉਠ ਘੋੜੇ ਦੇਵਾਂ ਕੁਲ ਜੇ ਹੋਵੇ ਦਰਕਾਰ ਬੇਲੀ। ਆਵੇਂ ਪਾਇਕੇ ਫਤਹ ਜੇ ਮਿਰਜ਼ਿਆਂ ਤੂ ਦੇਵੇ ਬਹੁਤ ਇਨਾਮ ਸਰਕਾਰ ਬੇਲ। ਹੋਰ ਦੇਸ਼ਾਂ ਜਗੀਰ ਤੇ ਮਰਤਬਾ ਮੈਂ ਕੁਲ ਫੌਜ ਦਾ ਕਰਾਂ ਮੁਖਤਾਰ ਬੇਲੀ। ਮਿਰਜਾ ਕੁਲ ਸਾਮਾਨ ਤਿਆਰ ਕਰਕੇ ਰਵਾਂ ਹੋਂਵਦਾ ਰਬ ਚਿਤਾਰ ਬੇਲੀ। ਹੋਰ ਕਈ ਸਰਦਾਰ ਸੀ ਸੰਗ ਉਸ ਦੇ ਉਹਨਾਂ ਨਾਲ ਇਹ ਕਰੇ ਗੁਫਤਾਰ ਬੇਲੀ। ਸਭ ਦੁਲੇ ਦਾ ਕੋੜਮਾਂ ਬੰਨ ਲੈਣਾ ਇਹ ਧਾਰਿਆ ਦਿਲ ਵਿਚ ਧਾਰ ਬੇਲੀ। ਦੇਵੇ ਬਾਦਸ਼ਾਹ ਸਾਨੂੰ ਇਨਾਮ ਭਾਰੇ ਸੁਣਕੇ ਹੋਂਵਦਾ ਖੁਸ਼ੀ ਸਰਦਾਰ ਬੋਲੀ। ਸਾਂਦਲ ਬਾਰ, ਦੀ ਹਦ ਵਿਚ ਜਾਇਕੇ ਤੇ ਫੌਜ ਦਿਤੀ ਹੈ ਕਲ ਉਤਾਰ ਬੇਲੀ। ਫਿਰ ਸਭ ਸਰਦਾਰਾਂ ਨੂੰ ਹੁਕਮ ਦਿਤਾ ਪਹਿਰਾ ਲਾ ਦਿਓ ਤਰਫ ਚਾਰ ਬੇਲੀ। ਪਹਿਰੇਦਾਰਾਂ ਨੂੰ ਖੂਬ ਤਾਕੀਫ ਕਰਨੀ ਕਿਸ਼ਨ ਸਿੰਘ ਰਹਿਣ ਖਬਰਦਾਰ ਬੇਲੀ।

ਸੁੰਦਰੀ ਗੁਜਰੀ ਦਾ ਸ਼ਾਹੀ ਫੌਜ’ਚ ਦੁਧ ਵੇਚਣ ਜਾਣਾ ਤੇ ਫਰੇਬ ਦੇ ਕੇ ਮਿਰਜੇ
ਨੂੰ ਜੰਜੀਰਾਂ 'ਚ ਜਕੜਨਾ

ਇਕ ਸੁੰਦਰੀ ਨਾਮ ਦੀ ਗੁਜਰੀ ਸੀ ਵਿਚ ਪਿੰਡ ਦੇ ਬਹੁਤ ਖੌਰ ਸੰਦ ਜਾਨੀ। ਸ਼ਕਲ ਅਕਲ ਦੇ ਵਿਚ ਭਰਪੂਰ ਆਹੀ ਸੁੰਦਰ ਸ਼ੋਹਣਾ ਕੱਦ ਬਲੰਦ ਜਾਨੀ। ਦੇਖ ਫੌਜ ਨੂੰ ਵੇਚਣੇ ਦੁਧ ਜਾਂਦੀ ਪੰਜ ਜਾਨੀ। ਹੰਸ ਮੁਖ ਤੇ ਚੰਦਮਿਸਾਲ