ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੯

ਹੋਈਆਂ ਤੁਰਤ ਵਿਚ ਦਰਬਾਰ ਦੇ ਜਾਂਦੀਆਂ ਨੇ। ਹਾਏ ਹਾਏ ਸਭ ਪੁਕਾਰ ਕੇ ਤੇ ਕੂਕਾਂ ਮਾਰਕੇ ਅਰਜ਼ ਸੁਣਾਂਦੀਆਂ ਨੇ। ਸਾਡੀ ਸੁਣੀ ਫਰਿਆਦ ਤੂੰ ਬਾਦਸ਼ਾਹਾ ਰੋ ਰੋ ਕੇ ਸ਼ੋਰ ਮਚਾਦੀਆਂ ਨੇ। ਸਭੋ, ਪਿਟ ਪਿਟ ਕੇ ਵਾਲ ਸਿਰ ਦੇ ਅਗੇ ਸ਼ਾਹ ਦੇ ਖਾਕ ਸਿਰ ਪਾਂਦੀਆਂ ਨੇ। ਸਿਰ ਸ਼ਾਹ ਦੇ ਸਾਹਮਣੇ ਜਾ ਰਖੇ ਫਿਰ ਖੋਹ ਕੇ ਸਾਰੇ ਵਿਖਾਂਦੀਆਂ ਨੇ। ਅਸੀਂ ਦੁਲੇ ਨੇ ਰੰਡੀਆਂ ਕੀਤੀਆਂ ਹਾਂ ਇਕ ਪਲ ਵਿਚ ਸ਼ਾਹ ਨੂੰ ਆਂਦੀਆਂ ਨੇ। ਨਾਲੇ ਵਾਸਤੇ ਰਬ ਦੇ ਘੱਤਣ ਪਈਆਂ ਹਥ ਜੋੜ ਇਨਸਾਫ ਨੂੰ ਚਾਂਹਦੀਆਂ ਨੇ। ਕਿਸ਼ਨ ਸਿੰਘ ਜਾਂ ਸਿਰਾਂ ਨੂੰ ਬਾਲ ਬੱਚੇ ਗਸ਼ੀ ਖਾਂ ਬੇਹੋਸ਼ ਹੋ ਜਾਂਦੀਆਂ ਨੇ।

ਅਕਬਰ ਬਾਦਸ਼ਾਹ ਨੇ ਇਹ ਜੁਲਮ ਦੇਖਕੇ ਗੁਸੇ ਹੋਣਾ ਸੇਖੋਂ ਨੇ ਝੂਠਾ ਸਾਬਤ ਕਰਨਾ

ਜਦੋਂ ਗੁਸੇ ਨੇ ਆਣਕੇ ਜ਼ੋਰ ਕੀਤਾ ਚਿਹਰਾ ਸ਼ਾਹ ਦਾ ਵਾਂਗ ਅੰਗਿਆਰ ਹੋਇਆ। ਤੁਰਤ ਸੇਖੋਂ ਨੂੰ ਪਾਸ ਬੁਲਾਇਕੇ ਤੇ ਸ਼ਾਹ ਉਸਦੇ ਨਾਲ ਵਿਚਾਰ ਹੋਇਆ। ਜੁਲਮ ਰੋਜ ਕਰਦਾ ਦੁਲਾ ਉਠ ਭਾਰੀ ਤੇਰੀ ਓਸਦੇ ਨਾਲ ਪਿਆਰ ਹੋਇਆ। ਨਿਤਕਰੇ ਸਫਾਰਸ਼ਾਂ ਸੇਖੋਂ ਉਤੋਂ ਸਾਰਾ ਝੂਠ ਤੇਰਾ ਗੁਫਤਾਰ ਹੋਇਆ। ਸੇਖੋਂ ਆਖਦਾ ਨਹੀਂ ਤੂੰ ਬਾਦਸ਼ਾਹ ਇਸ ਭੇਦ ਦਾ ਕੁਲ ਜ਼ਹੂਰ ਹੋਇਆ। ਮੈਦਾ ਖੱਤਰੀ ਭਾਈ ਹਲਵਾਈਆਂ ਦਾ ਇਸ ਬਾਤ ਦਾ ਓਹ ਤਲਬਗਾਰ ਹੋਇਆ। ਅਗੇ ਮਦਤ ਮੈਂ ਦੁਲੇ ਦੀ ਕਰਦਾ ਸੀ ਐਪਰ ਮੇਰਾ ਫਰੇਬ ਬਿਕਾਰ ਹੋਇਆ। ਮੇਰਾ ਚਲਿਆ ਵਸ ਨਾ ਇਕ ਰਤੀ ਸੇਖੋਂ ਉਸਦਾ ਜਾ ਤਲਬਗਾਰ ਹੋਇਆ। ਦੁਲਾ ਉਸਨੂੰ ਆਇਆ ਮਲੂਮ ਹੋਇਆ ਵਿਚ ਜਾਈਆਂ ਦੇ ਏਹ ਕਰਾਰ ਹੋਇਆ। ਹੋਰ ਨਾਰੀ ਗਲ, ਜਾ ਕਸਿਆਨੀਆਂ ਦੀ ਜਿਦੇ ਵਾਸਤੇ ਦੁਸਰਾ ਕਾਰ ਹੋਇਆ। ਲਾਓ ਦੁਲੇ ਨੂੰ ਕੋਈ ਅਲਜ਼ਾਮ ਭਾਰਾ ਤਾਹੀਂ ਬਾਬਲਾ ਸ਼ੋਰ ਦਰਬਾਰ ਹੋਇਆ। ਪਰਦਾ ਇਸਦਾ ਫਾਸ਼ ਨਾ ਹੋਇਆਂ ਤਾਂ ਹੀ ਇਨ੍ਹਾਂ ਦੇ ਵਿਚ ਤਕਰਾਰ ਹੋਇਆ। ਭੜਕੀ ਅੱਗ ਜਾਂ ਗੁਸਾ ਬੁਲੰਦ • --ਜੇਹੇ ਹੱਥ ਦਧਾਰ ਹੋਇਆ। ਇਕ ਦੂਸਰੇ ਨੂੰ ਕਤਲ