ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬

ਸੇਖੋਂ ਤੇ ਦੁਲੇ ਦੀ ਬਹਾਦਰੀ ਦੇਖ ਕੇ ਮੁਆਫ ਕਰਨਾ ਤੇ ਘੋੜੇ ਇਨਾਮ ਦੇਣਾ ਤੇ ਲਾਹੌਰ ਜਾਣ ਲਈ ਕਹਿਣਾ

ਸੇਖੋਂ ਦੁਲੇ ਦੀ ਦੇਖ ਬਹਾਦਰੀ ਨੂੰ ਪੰਝੀ ਦੇਂਵਦਾ ਘੋੜੇ ਇਨਾਮ ਯਾਰੋ। ਨਾਲੇ ਆਖਦਾ ਚਲ ਤੂੰ ਸੰਗ ਮੇਰੇ ਮੇਰੇ ਬਾਦਸ਼ਾਹ ਨੂੰ ਕਰੋ ਸਲਾਮ ਯਾਰੋ। ਸਭ ਤੇਰੇ ਕਸੂਰ ਮੁਆਫ ਹੋਵਨ ਕਰਦਾ ਨੇਕੀ ਮੈਂ ਤੇਰੀ ਬਿਆਨ ਯਾਰੋ। ਬਾਦਸ਼ਾਹ ਨੇ ਕਿਸੇ ਦੀ ਨਹੀਂ ਮੰਨੀ ਜਦੋਂ ਸੁਣਦਾ ਸੀ ਮੇਰੀ ਕਲਾਮ ਯਾਰੋ। ਕੋਈ ਜਾਇਕੇ ਬਦੀ ਦਾ ਕਰੇ ਤੇਰੀ ਤਬ ਰਖਾਂ ਮੈਂ ਨੇਕ ਫਰਜਾਮ ਯਾਰੋ। ਕਿਸ਼ਨ ਸਿੰਘ ਮੈਂ ਸੱਚ ਦਾ ਝੂਠ ਕਰਕੇ ਸਚ ਦਾ ਕਰਦਾ ਸੀ ਤੈਨੂੰ ਇਨਜਾਮ ਯਾਰੋ।

ਸੇਖੋਂ ਨਾਲ ਦੁਲੇ ਨੇ ਲਾਹੌਰ ਆਉਣਾ

ਦੁਲਾ ਪੰਜ ਸੌ ਸੰਗ ਸਵਾਰ ਲੈ ਕੇ ਸੇਖੋਂ ਨਾਲ ਲਾਹੌਰ ਨੂੰ ਆਂਵਦਾ ਈ। ਮੈਂ ਤਾਂ ਸ਼ਾਹ ਨੂੰ ਕਰਾਂ ਸਲਾਮ ਨਾਹੀਂ ਏਹ ਬੋਲਕੇ ਮੁਖੋਂ ਸੁਨਾਂਵਦਾ ਈ। ਸੇਖੋਂ ਆਖਦਾ ਜਿਵੇਂ ਸਲਾਹ ਤੇਰੀ ਤੇਰਾ ਬੋਲ ਮੈਂ ਨਹੀਂ ਭੁਆਂਵਦਾ ਈ। ਜਦੋਂ ਵਿਚ ਲਾਹੌਰ ਦੇ ਆਏ ਵੜੇ ਸੇਖੋਂ ਦੁਲੇ ਨੂੰ ਓਥੇ ਠਹਿਰਾਂਵਦਾ ਈ। ਭਾਈ ਦੁਲਿਆ ਜਰਾ ਸਸਤਾਂ ਜਾਵੀਂ ਮੈਂ ਤਾਂ ਸ਼ਾਹ ਨੂੰ ਖਬਰ ਪੁਚਾਂਵਦਾ ਈ। ਜਾਂ ਪੁਜਾ ਝਟ ਵਜ਼ੀਰ ਤਾਈਂ ਤੈਨੂੰ ਆਦਰ ਨਾਲ ਲਿਜਾਂਵਦਾ ਈ। ਜਾਏ ਸੇਖੋਂ ਨੇ ਬਾਪ ਨੂੰ ਖਬਰ ਕੀਤੀ ਦੁਲਾ ਤੇਰੇ ਸਲਾਮ ਨੂੰ ਆਵਦਾ ਈ। ਭੇਜ ਸ਼ਾਹ ਨੇ ਫਿਰ ਵਜ਼ੀਰ ਦਿਤਾ ਨਾਲੇ ਬੋਲਕੇ ਇਹ ਫੁਰਮਾਂਵਦਾ ਈ। ਜਾਕੇ ਨਾਲ ਤਾਜੀਬ ਲਿਆ ਉਸ ਨੂੰ ਜੇਹੜਾ ਸੇਖੋਂ ਦਾ ਭਾਈ ਸਦਾਂਵਦਾ ਈ। ਝਟ ਗਿਆ ਵਜੀਰ ਤੇ ਲੈ ਆਇਆ ਦੁਲਾ ਵਿਚ ਦਰਬਾਰ ਦੇ ਆਂਵਦਾ ਈ। ਖੜਾ ਹੋਂਵਦਾ ਸ਼ੇਰ ਦੇ ਵਾਂਗ ਯਾਰੋ ਨਾਲ ਸਾਂਗ ਦੇ ਤੁਰਤ ਭਵਾਂਵਦਾ ਈ। ਨਾਲ ਜਾਂਦਾ ਪੇ ਜ਼ਿਮੀਂ ਤੇ ਮਾਰਦਾ ਉਤੇ ਸੀਸ ਨੂੰ ਝਟ ਝੁਕਾਵਦਾ ਈ। ਇਸ ਹਾਲ ਨੂੰ ਦੇਖ ਕੇ ਕਹੇ ਸੋਖੋਂ ਏਹਨੂੰ ਅਦਬ ਅਦਾਬ ਨਾ ਆਉਂਦਾ ਈ। ਜਦੋਂ ਮਸਤ ਹਾਥੀ ਵਾਂਗ ਜਾ ਖੜਾ ਹੋਇਆ ਦਿਲ