ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩

ਦੁਲੇ ਨੇ ਬੇਗਮ ਦੇ ਸਿਰ ਤੇ ਵਾਲ ਮੁੰਨ ਕੇ ਕਢਣਾ ਜਦੋਂ ਦੁਲੇ ਨੂੰ ਇਤਨੀ ਗਲ ਆਖੀ ਗੁਸਾ ਮੂਲ ਨਾ ਸਕਿਆ ਜਰ ਯਾਰੋ। ਚੇਹਰਾ ਲਾਲ ਤੇ ਵਖੀਆਂ ਮਝ ਰਹੀਆਂ ਸੀਨਾ ਬੇਗਨ ਦਾ ਜਾਂਵਦਾ ਹਿਲ ਯਾਰੋ। ਦੌੜ ਕੈਂਚੀ ਹਥ ਵਿਚ ਲੈ ਕੇ ਗੁਤ ਵਢ ਦਿਤੀ ਵਿਚ ਇਕ ਪਲ ਯਾਰੋ। ਧਕੇ ਦੇਕੇ ਸਭਨਿਕਾਲ ਦਿਤੇ ਜਾਵੋ ਜਲਦ ਲਾਹੌਰ ਦੇ ਵਲ ਯਾਰੋ। ਜਾਓ ਸ਼ਾਹ ਨੂੰ ਦਸੋ ਜਾ ਹਾਲ ਸਾਰਾ ਵਾਂਗ ਅਗ ਦੇ ਹੋਵੇ ਜਲ ਬਲ ਯਾਰੋ। ਕਿਸ਼ਨ ਸਿੰਘ ਨੂੰ ਝਟ ਤਿਆਰ ਕਰਕੇ ਦੇਨਾ ਪਿੰਡ ਦੀ ਤਰਫ ਨੂੰ ਘਲ ਯਾਰੋ।

(ਕੋਰੜਾ ਛੰਦ)-ਦੁਲਾ ਕਹੇ ਬੱਚਾ ਬੱਚਾ ਕਾਹਨੂੰ ਬੋਲਦੀ। ਕਾਸ ਨੂੰ ਸੀ ਜਾਨ ਮੇਰੇ ਉਤੋਂ ਘੋਲਦੀ। ਮੇਰਾ ਨਹੀਂ ਸਾਕ ਕੋਈ ਤੇਰੇ ਨਾਲ ਨੀ। ਜਾਕੇ ਸੁਨਾਂਈਂ ਸ਼ਾਹ ਨੂੰ ਸਾਰਾ ਹਾਲ ਨੀ। ਹਜ ਦਾ ਜੀ ਰਸਤਾ ਬਹੁਤ ਦੂਰ ਦਾ। ਤਾਂਹੀ ਦੁਲਾ ਤੇਰਾ ਏਥੇ ਹਜ ਪੂਰਦਾ। ਸਭ ਦੇ ਹੀ ਨਾਮ ਤੇਰਾ ਲਾਵਾਂ ਨਾਲ ਨੀ। ਜਾਕੇ ਸੁਣਾਈਂ ਸ਼ਾਹ ਨੂੰ ਸਾਰਾ ਹਾਲ ਨੀ। ਹੋਰ ਕੋਈ ਤੇਰੇ ਦਿਲ ਬਾਕੀ ਹੋਇ ਨੀ। ਸੋ ਭੀ ਖੋਲਕੇ ਮੈਨੂੰ ਸੁਨਾਏ ਨੀ। ਰਸਤਾ ਸ਼ਤਾਬੀ ਨਹੀਂ ਜਾਕੇ ਭਾਲ ਨੀ। ਜਾਕੇ ਸੁਨਾਈਂ ਸ਼ਾਹ ਨੂੰ ਸਾਰਾ ਹਾਲ ਨੀ। ਖਾਤਰਾਂ ਮੈਂ ਤੇਰੀਆਂ ਨੀ ਖੂਬ ਕੀਤੀਆਂ। ਸ਼ਾਹ ਨੂੰ ਸੁਨਾਈਂ ਸਭੋ ਗਲਾਂ ਬੀਤੀਆਂ ਬੈਠ ਕੇ ਤੂੰ ਏਥੇ ਵੇਲਾ ਨਹੀਂ ਟਾਲ ਨੀ। ਜਾਕੇ ਸੁਨਾਈਂ ਸ਼ਾਹ ਨੂੰ ਸਾਰਾ ਹਾਲ ਨੀ। ਏਥੇ ਬੈਠੀ ਕਾਸਨੂੰ ਗਲਾਂ ਮਾਰਦੀ। ਸ਼ਾਹ ਦਾ ਧਿਆਨ ਦਿਲੋਂ ਧਰਦੀ। ਇਕ ਤੈਨੂੰ ਦਸਦਾ ਮੈਂ ਹੋਰ ਚਾਲ ਨੀ। ਜਾ ਕੇ ਸੁਨਾਈਂ ਸ਼ਾਹ ਨੂੰ ਸਾਰਾ ਹਾਲ ਨੀ ਮੁਨਕੇ ਤੇ ਗੁਤਾਂ ਦੁਲਾ ਹੈ ਸੁਨਾਂਵਦਾ। ਬੇਗਮ ਮੈਂ ਨਿਸ਼ਾਨੀ ਇਤਨੀ ਤੈਨੂੰ ਪਾਉਂਦਾ। ਆਖਦਾ ਕਿਸ਼ਨ ਸਿੰਘ ਲੈ ਜਾ ਨਾਲ ਨੀ। ਜਾਕੇ ਸੁਨਾਈਂ ਸ਼ਾਹ ਨੂੰ ਸਾਰਾ ਹਾਲ। ਬੇਗਮ ਨੇ ਲਾਹੌਰ ਪਹੁੰਚਕੇ ਸਾਰਾ ਹਾਲ ਵਰਤਿਆ ਦਸਨਾ

ਬੇਗਮ ਗਈ ਸੀ ਕਾਬੇ ਦਾ ਹਜ਼ ਕਰਨੇ ਆਈ ਦੁਲੇ ਤੋਂ ਝਾਟਾ ਮਨਾਇਕੇ ਤੇ! ਕੁਲ ਸਾਜ਼ ਸਮਾਨ ਦੇ ਨਾਲ ਚਲ ਅਜ ਆਈ