ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੯)

ਸਮਝਾਇਕੇ ਨੀ। ਨਹੀਂ ਬਾਦਸ਼ਾਹ ਪਾਸ ਫਰਿਆਦ ਕਰੀਏ ਤੈਨੂੰ ਆਖਿਆ ਅਸੀਂ ਸੁਨਾਇਕੇ ਜੀ। ਅਸੀਂ ਚੁਪ ਬਥੇਰੀਆਂ ਹੋ ਰਹੀਆਂ ਅੰਦਰੋਂ ਉਠੀਆਂ ਬਹੁਤ ਦੁਖਾਇਕੇ ਨੀ। ਅਜੇ ਬੰਦ ਜੇ ਹੋਇਗਾ ਨਹੀਂ ਦੁਲਾ ਅਸੀਂ ਕੂਕਾਂ ਲਾਹੌਰ ਵਿਚ ਜਾਇਕੇ ਨੀ। ਅਜ ਤਕ ਬਥੇਰਾ ਦੇਖ ਰਹੀਆਂ ਸਭ ਬੈਠੀਆ ਘੜੇ ਭੰਨਾ ਇਕੇ ਜੀ। ਜੇ ਤੂ ਜ਼ਿੰਦਗੀ ਦੁਲੇ ਦੀ ਲੋੜਨੀ ਏ ਰਖ ਇਸ ਨੂੰ ਤੂੰ ਲੁਕਾਇਕੇ ਨੀ। ਲੱਧੀ ਸਭ ਅਗੇ ਕਰੇ ਅਰਜ਼ਦਾਰੀ ਨਾਲੇ ਬੋਲਦੀ ਪਾਸ ਬਹਾਇਕੇ ਨੀ। ਕਰੋ ਸਬਰ ਮੈਂ ਦੇਵਸਾਂ ਸਾਰੀਆਂ ਨੂੰ ਘੜੇ ਤਾਂਬੇ ਦੇ ਤੁਰਤ ਬਨਾਇਕੇ ਨੀ। ਗਲਾਂ ਮਿਠੀਆਂ ਨਾਲ ਖੁਸ਼ਹਾਲ ਕਰਕੇ ਸਦੇ ਸਾਰੀਆ ਘਰੀਂ ਮੰਨਾਇਕੇ ਨੀ। ਫਿਰ ਦਏ ਖਰੀਦ ਬਜ਼ਾਰ ਵਿਚੋਂ ਦੇੜੇ[1] ਗਾਗਰਾਂ ਤੁਰਤ ਮੰਗਾਇਕੇ ਨੀ। ਘਰੇ ਮਿਟੀ ਦੇ ਰਖੋ ਨੀ ਸਭ ਘੜੇ ਭਰੋ ਗਾਗਰਾਂ ਨਾਲ ਲਿਜਾਇਕੇ ਨੀ। ਕਿਸ਼ਨ ਸਿੰਘ ਓਹ ਸਬ ਆਨੰਦ ਹੋਈਆਂ ਦਿਲੋਂ ਦਿਲ ਦਾ ਫਿਕਰ ਹਟਾਇਕੋ ਨੀ।

ਲਧੀ ਨ ਸਭਨਾਂ ਨੂੰ ਗਾਗਰਾ ਦੇਣੀਆਂ ਅਤੇ ਦੁਲੇ ਨੇ ਤੋੜ ਦੇਣੀਆਂ

ਕੋਰੜਾ ਛੰਦ॥

ਲੱਧੀ ਦੇਵੇ ਸਭ ਨੂੰ ਨਾਲੇ ਗਾਗਰਾਂ। ਦੁਲੇ ਵਾਲੀ ਹਥ ਭੈਣੋਂ ਵਾਂਗ ਸਗਰਾਂ। ਅਜ ਆਵੇ ਘਰ ਉਹਨੂੰ ਮੈਂ ਸੂਨਾਵਨਾ। ਲੱਧੀ ਕਹੇ ਮੂਲੇ ਨਾ ਲਾਹੌਰ ਜਾਵਨਾ। ਸਭੇ ਲੈਕੇ ਗਾਗਰਾਂ ਘਰਾਂ ਨੂੰ ਜਾਂਦੀਆਂ। ਮਿਟੀ ਦੇ ਘੜੇ ਘਰੀਂ ਜਾ ਟਿਕਾਦੀਆਂ। ਗਾਗਰਾਂ ਦੇ ਨਾਲ ਲੈਕੇ ਪਾਣੀ ਆਵਣਾ। ਲੱਧੀ ਕਹੇ ਮੂਲ ਨਾ ਲਾਹੌਰ ਜਾਵਨਾ ਗਾਗਰਾਂ ਜਾਂ ਦੂਲਾ ਸਭ ਕੋਲ ਦੇਖਦਾ। ਫਿਰ ਇਹ ਦਲੀਲ ਦਿਲ ਵਿਚ ਟੇਕਦਾ। ਕੀਤੀ ਸੀ ਯਾਰਾਂ ਵਲ ਫਿਰ ਧਾਵਨਾਂ। ਲਧੀ ਕਹੇ ਮੂਲ ਨਾ ਲਾਹੋਰ ਜਾਵਨਾਂ ਗਾਨਿਆਂ ਮੈਂ ਜਾਣਾ ਵਾਸਤੇ ਸ਼ਿਕਾਰ ਦੇ। ਘੜ ਦੇਵੇਂ ਮੈਨੂੰ ਤੂੰ ਗੁਲੇਲ ਸਾਰ ਵੇ। ਕਾਰੀਗਰਾ ਮੂਲ ਨਹੀਂ ਦੇਰ ਲਾਵਨਾ। ਲਧੀ ਕਹੇ ਮੂਲ ਨਾ

  1. ਦੂਜੀ ਛਾਪ ਵਿੱਚ 'ਦੇਵੇ' ਲਿਖਿਆ ਹੋਇਆ ਹੈ