ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮੫)

੧੦.ਪੁਰਾਣੇ ਸਾਥੀ

੧.

ਸੰਯਾ ਵਰਿਆਂ ਦੀ ਗਲ ਏ, ਸੰਸਾਰ ਅਜੇ ਬਚੇ ਦੀ ਨਿਆਈਂ ਸੀ, ਇਕ ਹਰੇ ਭਰੇ ਬਿਰਛ ਦੀ ਲਗਰ ਤੇ ਇਕ ਪੱਤਾ ਤੇ ਕੋਮਲ ਪਤੀ ਝੂਲਾ ਝੂਲਿਆ ਕਰਦੇ ਸਨ।

ਉਨਾਂ ਦਾ ਖਿਆਲ ਸੀ ਕਿ ਉਹ ਇਕ ਦੂਜੇ ਨਾਲ ਪ੍ਰੇਮ ਕਰਦੇ ਹਨ।

ਭਾਵੇਂ ਉਹ ਦੋਵੇਂ ਪ੍ਰੇਮੀ ਸਨ ਪਰ ਦੋਹਾਂ ਦੇ ਮਿਜ਼ਾਜ਼ ਵਿਚ ਬੜਾ ਫ਼ਰਕ ਸੀ, ਇਕ ਮੋਨਧਾਰੀ, ਇਕੱਲੇ ਰਹਿਣ ਤੇ ਛਾਂ ਨੂੰ ਪਸੰਦ ਕਰਦਾ ਸੀ, ਪਰ ਦੂਸਰਾ ਸੂਰਜ ਚੜਨ ਤੋਂ ਲਹਿਣ ਤਕ ਨਾਚ ਨਚਦਾ ਰਹਿੰਦਾ, ਸੂਰਜ ਦੀ ਕਿਰਨ ਉਸ ਦੇ ਦਿਲ ਤੇ ਪਜਦੀ, ਜਿਸਦੇ ਕਾਰਨ ਉਸ ਦੇ ਜੀਵਨ ਵਿਚ ਨਵਾਂ ਰੰਗ ਭਰਿਆ ਜਾਂਦਾ ਸੀ, ਏਸ ਕਰਕੇ ਸੂਰਜ ਦੇ ਚਾਨਣੇ ਵਿਚ ਨਚਣਾ ਉਸਨੂੰ ਬੜਾ ਪਸੰਦ ਸੀ।

ਕੁਝ ਸਮਾਂ ਬੀਤਣ ਤੇ ਇਕ ਘਟਨਾ ਹੋਈ, ਪੱਤੀ ਇਕ ਦਿਨ ਹੁਲਾਰੇ ਖਾ ਰਹੀ ਸੀ, ਜੋਸ਼ ਵਿਚ ਉਸ ਨੇ ਅਜਿਹਾ ਹੁਲਾਰਾ ਖੱਪਾ, ਕਿ ਸਹਾਰ ਨ ਸਕੀ, ਡਿੱਗਣ ਹੀ ਲਗੀ ਸੀ